ਐੱਨ. ਐੱਸ. ਜੀ. ਨੇ 600 ਕਮਾਂਡੋਜ਼ ਨੂੰ ਵੀ. ਵੀ. ਆਈ. ਪੀ. ਸੁਰੱਖਿਆ ਡਿਊਟੀ ਤੋਂ ਹਟਾਇਆ

1ਨਵੀਂ ਦਿੱਲੀ : ਅੱਤਵਾਦ ਰੋਕੂ ਮੁਹਿੰਮਾਂ ‘ਚ ਆਪਣੀ ਅਸਲੀ ਭੂਮਿਕਾ ਨਿਭਾਉਣ ਵੱਲ ਪਰਤਦੇ ਹੋਏ ਨੈਸ਼ਨਲ ਸਕਿਓਰਿਟੀ ਗਾਰਡ (ਐੱਨ. ਐੱਸ. ਜੀ.) ਨੇ ਆਪਣੇ 600 ਤੋਂ ਵੱਧ ਕਮਾਂਡੋਜ਼ ਨੂੰ ਵੀ. ਵੀ. ਆਈ. ਪੀ. ਸੁਰੱਖਿਆ ਇਕਾਈ ‘ਚੋਂ ਹਟਾ ਲਿਆ ਹੈ ਅਤੇ ਪਹਿਲੀ ਵਾਰੀ ਉਨ੍ਹਾਂ ਦੀ ਵਰਤੋਂ ਪਠਾਨਕੋਟ ਹਮਲੇ ਦੌਰਾਨ ਕੀਤੀ। ਇਹ ਯੋਜਨਾ ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ ਅਤੇ ਪਠਾਨਕੋਟ ‘ਚ ਇਨ੍ਹਾਂ ਬਲੈਕ ਕੈਟ ਕਮਾਂਡੋ ਦੀ ਪਹਿਲੀ ਵਾਰ ਵਰਤੋਂ ਕੀਤੀ ਗਈ।
ਬਲ ਵਲੋਂ ਨਵੇਂ ਬਲਿਊ ਪਿੰ੍ਰਟ ‘ਤੇ ਕੀਤੇ ਜਾ ਰਹੇ ਕੰਮ ਅਨੁਸਾਰ 11ਵੇਂ ਸਪੈਸ਼ਲ ਰੇਂਜਰ ਗਰੁੱਪ (ਐੱਸ. ਆਰ. ਜੀ.) ਦੀਆਂ ਕੋਈ ਤਿੰਨ ਟੀਮਾਂ ‘ਚੋਂ ਦੋ ਟੀਮਾਂ ਨੂੰ ਵੀ. ਵੀ. ਆਈ. ਪੀ. ਸੁਰੱਖਿਆ ਡਿਊਟੀ ਤੋਂ ਹਟਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਅੱਤਵਾਦ ਰੋਕੂ ਮੁਹਿੰਮਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

LEAVE A REPLY