ਇਰਾਕ ”ਚ ਜੰਗ ਲੜਨਾ ਗਲਤੀ ਸੀ : ਟਰੰਪ

3ਗ੍ਰਿਨਵਿਲ (ਅਮਰੀਕਾ)- ਇਰਾਕ ਤੋਂ ਹਟਣ ਦੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਰਣਨੀਤੀ ਦੀ ਆਲੋਚਨਾ ਕਰਕੇ ਉਸ ਨੂੰ ਮੂਰਖਤਾ ਭਰਿਆ ਅਤੇ ਖਰਾਬ ਫੈਸਲਾ ਦੱਸਦੇ ਹੋਏ ਰੀਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਮਜ਼ਬੂਤ ਦਾਅਵੇਦਾਰ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਨੇ ਕਈ ਗਲਤੀਆਂ ਕੀਤੀਆਂ ਹਨ ਅਤੇ ਇਰਾਕ ‘ਚ ਜੰਗ ਲੜਨਾ ਉਨ੍ਹਾਂ ‘ਚੋਂ ਇਕ ਹੈ। ਟਰੰਪ ਨੇ ਇਸ ਹਫਤੇ ਕਿਹਾ ਕਿ ਇਸ ਦੇਸ਼ ਨੇ ਕਈ ਗਲਤੀਆਂ ਕੀਤੀਆਂ ਹਨ ਅਤੇ ਇਰਾਕ ‘ਚ ਜੰਗ ਲੜਨਾ ਉਨ੍ਹਾਂ ‘ਚੋਂ ਹੀ ਇਕ ਹੈ। ਉਨ੍ਹਾਂ ਨੇ ਕਿਹਾ ਕਿ ਉਥੇ ਜਨਸੰਹਾਰ ਦਾ ਕੋਈ ਹਥਿਆਰ ਨਹੀਂ ਸੀ। ਉਥੇ ਕੁਝ ਵੀ ਨਹੀਂ ਸੀ। ਇਹ ਦੋਸ਼ ਲਗਾਉਂਦੇ ਹੋਏ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਨੂੰ ਜੰਗ ਤੋਂ ਗਲਤ ਤਰੀਕੇ ਨਾਲ ਬਾਹਰ ਕੱਢਿਆ, ਟਰੰਪ ਨੇ ਕਿਹਾ, ਅਸੀਂ ਲੜਾਈ ਕੀਤੀ, ਅਸੀਂ ਪੂਰੇ ਮੱਧ ਪੂਰਬ (ਪੱਛਮੀ ਏਸ਼ੀਆ) ਨੂੰ ਅਸਥਿਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਕੀਤਾ, ਮਿਤੀ ਦਾ ਐਲਾਨ ਕਰਕੇ, ਅਤੇ ਲੋਕਾਂ ਨੂੰ ਉਥੇ ਨਾ ਛੱਡਕੇ, ਅਸਲ ‘ਚ ਉਹ ਬਹੁਤ ਖਰਾਬ ਅਤੇ ਬਹੁਤ-ਬਹੁਤ ਮੂਰਖਤਾਪੂਰਨ ਸੀ। ਟਰੰਪ ਨੇ ਕਿਹਾ ਕਿ 2003-2004 ‘ਚ ਉਹ ਇਕੋ ਇਕ ਵਿਅਕਤੀ ਸਨ ਜਿਸ ਨੇ ਕਿਹਾ ਸੀ, ਇਰਾਕ ਨਾ ਜਾਓ ਕਿਉਂਕਿ ਇਹ ਪੂਰੇ ਪੱਛਮੀ ਏਸ਼ੀਆ ਨੂੰ ਅਸਥਿਰ ਕਰ ਦੇਵੇਗਾ।

LEAVE A REPLY