downloadਜਿਊਣ ਦਾ ਸਹਾਰਾ ਲੱਭਣ ਵਾਲੇ
ਸ਼ਮਸ਼ਾਨ ਯਾਨਿ ਕਿ ਜ਼ਿੰਦਗੀ ਦਾ ਆਖਰੀ ਪੜਾਅ। ਅਜਿਹਾ ਪੜਾਅ ਜਿੱਥੇ ਆਉਣ ਤੋਂ ਬਾਅਦ ਦੁਨੀਆਂ ਦੀਆਂ ਬਹੁਤ ਸਾਰੀਆਂਚੀਜ਼ਾਂ ਬਿਨਾਂ ਮੰਗ ਹੋ ਜਾਂਦੀਆਂ ਹਨ। ਪਰ ਜ਼ਿੰਦਗੀ ਦੇ ਇਸੇ ਆਖਰੀ ਪੜਾਅ ‘ਤੇ ਕੁਝ ਲੋਕ ਅਜਿਹੇ ਵੀ ਹਨ ਜੋ ਮੁਰਦਿਆਂ ਨੂੰ ਨੋਚ ਕੇ ਉਹਨਾਂ ਵਿਚ ਜ਼ਿੰਦਗੀ ਲੱਭਦੇ ਹਨ। ਜੀ ਹਾਂ ਉਹਨਾਂ ਦੇ ਲਈ ਇਨਸਾਨੀ ਖੋਪੜੀ ਸ਼ਰਾਬ ਪੀਣ ਦਾ ਪਿਆਲਾ ਬਣ ਜਾਂਦਾ ਹੈ ਅਤੇ ਮੁਰਦਾ ਨਿਵਾਲਾ। ਸ਼ਮਸ਼ਾਨ ਬਿਸਤਰ ਬਣ ਜਾਂਦੀ ਹੈ ਅਤੇ ਚਿਤਾ ਚਾਦਰ। ਫਿਰ ਜ਼ਰਾ ਸੋਚੋ ਕਿ ਉਹ ਮੰਜ਼ਰ ਕੀ ਹੋਵੇਗਾ? ਜਦੋਂ ਦੁਨੀਆਂ ਸੌਂਦੀ ਹੈ ਤਾਂ ਉਹ ਜਾਗਦੇ ਹਨ। ਉਹਨਾਂ ਦੀ ਅਲੱਗ ਹੀ ਮਾਇਆਵੀ ਦੁਨੀਆਂ ਹੈ। ਤਾਂ ਅੱਜ ਅਸੀਂ ਅਜਿਹੇ ਲੋਕਾਂ ਦੀ ਜ਼ਿੰਦਗੀ ਤੋਂ ਪਰਦਾ ਚੁੱਕਾਂਗੇ ਜੋ ਮੁਰਦਿਆਂ ਤੋਂ ਜ਼ਿੰਦਗੀ ਉਧਾਰ ਲੈਂਦੇ ਹਨ ਅਤੇ ਉਹਨਾਂ ਦੀ ਖੁਦ ਦੀ ਜ਼ਿੰਦਗੀ ਸਦੀਆਂ ਤੋਂ ਭੇਦਭਰੇ ਪਰਦੇ ਵਿਚ ਹੈ।
ਅਸੀਂ ਗੱਲ ਕਰ ਰਹੇ ਹਾਂ ਸ਼ਮਸ਼ਾਨ ਦੀ ਸਾਧਨਾ ਵਿਚ ਇਨਸਾਨੀ ਚੋਲਿਆਂ ਨੂੰ ਉਤਾਰ ਕੇ ਸੁੰਟ ਦੇਣ ਵਾਲੇ ਅਘੋਰੀਆਂ ਦੀ।ਇਹ ਅਘੋਰੀ ਵੀ ਇਨਸਾਨੀ ਜਗਤ ਦਾ ਇਕ ਅਜਿਹਾ ਹਿੱਸਾ ਹਨ ਜੋ ਮੁਰਦਿਆਂ ਵਿਚ ਰੱਬ ਲੱਭਦੇ ਹਨ। ਖਾਸ ਗੱਲ ਇਹ ਹੈ ਕਿ ਇਹ ਇਨਸਾਨੀ ਖੋਪੜੀ ਦਾ ਸੌਦਾ ਕਰਦੇ ਹਨ। ਅਘੋਰੀ ਜੋ ਕੁਝ ਵੀ ਖਾਂਦੇ ਹਨ ਜਾਂ ਪੀਂਦੇ ਹਨ ਉਹ ਸਿਰਫ ਇਨਸਾਨੀ ਖੋਪੜੀ ਵਿਚ। ਖਾਸ ਗੱਲ ਇਹ ਹੈ ਕਿ ਇਹ ਜੁਰਮ ਕਰਕੇ ਵੀ ਇਹ ਕਾਨੂੰਨ ਦੀ ਲੰਮੀ ਪਕੜ ਤੋਂ ਕੋਹਾਂ ਦੂਰ ਹਨ। ਪੁਲਿਸ ਨੂੰ ਉਹਨਾਂ ਦੀ ਇਸ ਘਿਨੌਣੀ ਕਰਤੂਤ ਦਾ ਪਤਾ ਹੁੰਦਾ ਹੈ ਪਰ ਅਕਸਰ ਉਹ ਸ਼ਿਕਾਇਤ ਕਰਨ ਵਾਲਿਆਂ ਦਾ ਇੰਤਜ਼ਾਰ ਹੀ ਕਰਦੀ ਰਹਿ ਜਾਂਦੀ ਹੈ।
ਕਹਿੰਦੇ ਹਨ ਕਿ ਇਨਸਾਨੀ ਖੋਪੜੀ ਤੋਂ ਖਤਰਨਾਕ ਕੁਝ ਵੀ ਨਹੀਂ ਹੁੰਦਾ ਪਰ ਉਦੋਂ ਤੱਕ ਜਦੋਂ ਤੱਕ ਖੋਪੜੀ ਕੰਮ ਕਰ ਰਹੀ ਹੋਵੇ।
ਪਰ ਸ਼ਮਸ਼ਾਨ ਵਿਚ ਆਪਣਾ ਬਸੇਰਾ ਬਣਾਉਣ ਵਾਲੇ ਅਘੋਰੀਆਂ ਦੇ ਲਈ ਮੁਰਦਿਆਂ ਦੀ ਖੇਪੜੀ ਵੀ ਲੱਖਾਂ ਦੀ ਹੁੰਦੀ ਹੈ। ਕਾਫੀ ਜੱਦੋ ਜਹਿਦ ਤੋਂ ਬਾਅਦ ਗੰਗਾ ਕਿਨਾਰੇ ਘੁੰਮਣ ਵਾਲੇ ਅਘੋਰੀ ਨੇ ਦੱਸਿਆ ਕਿ ਉਸਨੇ ਹੁਣ ਤੱਕ ਲੱਖਾਂ ਇਨਸਾਨੀ ਖੋਪੜੀਆਂ ਵੇਚੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼ਹਿਰਾਂ ਵਿਚ ਰਹਿਣ ਵਾਲੇ ਕਈ ਕਾਰੋਬਾਰੀ ਇਸਦਾ ਸੌਦਾ ਕਰਦੇ ਹਨ। ਉਸਨੇ ਦੱਸਿਆ ਕਿ ਮੈਂ ਇਸ ਕੰਮ ਨੂੰ ਬਚਪਨ ਤੋਂ ਕਰ ਰਿਹਾ ਹਾਂ ਅਤੇ ਬਹੁਤ ਵੱਡੇ-ਵੱਡੇ ਲੋਕਾਂ ਨਾਲ ਮੇਰੀ ਪਹਿਚਾਣ ਹੋ ਚੁੱਕੀ ਹੈ।
ਹੁਣ ਆਓ ਤੁਹਾਨੂੰ ਇਸ ਅਘੋਰੀ ਦੇ ਬਾਰੇ ਦੱਸਦਾ ਹੈ। ਇਸਦਾ ਨਾਂ ਰਾਮ ਸਿੰਘ ਹੈ ਅਤੇ ਉਹ ਕਾਨੂੰਨ ਦਾ ਇਕ ਭਗੌੜਾ ਮੁਜਰਿਮ ਹੈ। ਉਸਦੇ ਉਪਰ ਪਤਨੀ ਦੀ ਹੱਤਿਆ ਦਾ ਦੋਸ਼ ਹੈ। ਉਸਨੂੰ ਜ਼ਿੰਦਾ ਆਪਣਿਆਂ ਵਚ ਰਹਿਣ ਤੋਂ ਇਲਾਵਾ ਮੁਰਦਿਆਂ ਵਿਚਕਾਰ ਰਹਿਣਾ ਇਸ ਕਰਕੇ ਚੰਗਾ ਲੱਗਦਾ ਹੈ ਕਿਉਂਕਿ ਮੁਰਦਿਆਂ ਦੀ ਨਾ ਤਾਂ ਆਪਣੀ ਕੋਈ ਪੁਲਿਸ ਹੁੰਦੀ ਹੈ ਅਤੇ ਨਾ ਹੀ ਕੋਈ ਖੁਫੀਆ ਤੰਤਰ।
ਮੁਰਦਿਆਂ ਵਿਚਕਾਰ ਮੰਡਰਾਉਂਦੇ ਅਘੋਰੀ ਦੁਨੀਆਂ ਦੇ ਕਿਸੇ ਵੀ ਬੁਰਾਈ ਨੂੰ ਬੁਰਾ ਨਹੀਂ ਕਹਿੰਦੇ। ਅਘੋਰੀਆਂ ਦੇ ਬਾਰੇ ਲੋਕਾਂ ਨੂੰ ਜਿੰਨੀ ਜਾਣਕਾਰੀ ਹੈ ਉਸ ਤੋਂ ਕਿਤੇ ਜ਼ਿਆਦਾ ਅਫਵਾਹ। ਸ਼ਾਇਦ ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ਵਿਚ ਮੁਜਰਿਮ ਅਘੋਰੀ ਦਾ ਰੂਪ ਲੈ ਕੇ ਕਾਨੂੰਨ ਨੂੰ ਚਕਮਾ ਦੇ ਰਹੇ ਹਨ। ਲਾਜ਼ਮੀ ਹੈ ਕਿ ਜਦੋਂ ਜਿਊਣਾ ਹੈ ਤਾਂ ਖਾਣਾ ਅਤੇ ਪੀਣਾ ਵੀ ਹੈ। ਇਸ ਕਰਕੇ ਉਹ ਅਧਰਮ ਜਾਲ ਵਿਚ ਫਸ ਕੇ ਲੋਕਾਂ ਨਾਲ ਇਨਸਾਨੀ ਖੋਪੜੀ ਦਾ ਸੌਦਾ ਕਰਦੇ ਹਨ। ਇਹ ਖੁਦ ਨੂੰ ਇਸ ਕਦਰ ਢਾਲ ਚੁੱਕੇ ਹੁੰਦੇ ਹਨ ਕਿ ਇਹਨਾਂ ਦੇ ਤੱਕ ਪਹੁੰਚਣਾ ਸਭ ਦੇ ਵੱਸ ਦੀ ਗੱਲ ਨਹੀਂ ਹੁੰਦੀ।
ਉਹਨਾਂ ਨੂੰ ਇਨਸਾਨਾਂ ਵਾਂਗ ਅਤੇ ਇਨਸਾਨਾਂ ਵਿਚਕਾਰ ਰਹਿਣਾ ਪਸੰਦ ਨਹੀਂ ਹੁੰਦਾ। ਉਹਨਾਂ ਦੀ ਅਲੱਗ ਦੁਨੀਆਂ ਹੁੰਦੀ ਹੈ, ਜਿਸ ਵਿਚ ਉਹ ਦਾਅਵਾ ਕਰਦੇ ਹਨ ਕਿ ਉਹ ਇਕ ਸਥਾਨ ਤੇ ਬੈਠੇ ਦੂਜੇ ਸਥਾਨ ‘ਤੇ ਦੇਖ ਸਕਦੇ ਹਨ। ਇੰਨਾ ਹੀ ਨਹੀਂ ਉਹਨਾਂ ਦਾ ਦਾਅਵਾ ਇਹ ਵੀ ਹੁੰਦਾ ਹੈ ਕਿ ਉਹਨਾਂ ਦੇ ਬੁਲਾਉਣ ਤੇ ਆਤਮਾ ਵੀ ਦੌੜੀ ਚਲੀ ਆਉਂਦੀ ਹੈ। ਇਹ ਹੋ ਰਿਹਾ ਅਘੋਰੀਆਂ ਅਤੇ ਅਪਰਾਣੀਆਂ ਵਿਚਕਾਰ ਦਾ ਕਨੈਕਸ਼ਨ ਪਰ ਕੀ ਤੁਸੀਂ ਕਦੀ ਕਿਸੇ ਅਘੋਰੀ ਨੂੰ ਦੇਖਿਆ ਹੈ?

LEAVE A REPLY