ਆਪਣੇ ਜਿਗਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਆਪਣੇ ਖਾਣ- ਪੀਣ ‘ਤੇ ਧਿਆਨ ਦੇਵੋ। ਜਿਸ ਨਾਲ ਭਵਿੱਖ ‘ਚ ਤੁਹਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈ ਸਕੇ। ਸਿਹਤਮੰਦ ਜਿਗਰ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ‘ਚ ਇਹ ਬਦਲਾਅ ਕਰਨੇ ਪੈਣਗੇ।
– ਭੋਜਨ ‘ਤੇ ਵਿਸ਼ੇਸ਼ ਧਿਆਨ ਦਿਓ। ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਦੁੱਧ- ਦਹੀਂ ਦੀ ਵਰਤੋਂ ਕਰੋ।
– ਜ਼ਿਆਦਾ ਤਲੇ ਹੋਏ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ।
– ਰੋਜ਼ ਸਵੇਰੇ 4 ਗੰਢੀਆਂ ਲਸਣ ਦੀਆਂ ਖਾਓ। ਇਹ ਤੁਹਾਡੇ ਲੀਵਰ ਨੂੰ ਸਾਫ਼ ਕਰਦੀਆਂ ਹਨ।
– ਸਵੇਰੇ ਖਾਲੀ ਪੇਟ ਇਕ ਵੱਡਾ ਗਿਲਾਸ ਕੋਸਾ ਨਿੰਬੂ ਪਾਣੀ ਪਿਓ। ਇਸ ਨਾਲ ਲੀਵਰ ਤਾਂ ਸਾਫ਼ ਹੋਵੇਗਾ ਹੀ ਪਾਚਨ ਵੀ ਸੁਧਰੇਗਾ।
– ਦੇਰ ਨਾਲ ਸੌਂਣਾ ਅਤੇ ਦੇਰ ਨਾਲ ਉਠਣਾ ਬਿਮਾਰੀਆਂ ਸੱਦਾ ਦਿੰਦਾ ਹੈ। ਇਸ ਲਈ ਰੋਜ਼ਾਨਾ ਰੁਟੀਨ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।