ਮੋਦੀ ਵੱਲੋਂ ਪ੍ਰਧਾਨ ਮੰਤਰੀ ਪੇਂਡੂ ਵਿਕਾਸ ਫੈਲੋ ਨਾਲ ਗੱਲਬਾਤ

8ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਂਡੂ ਵਿਕਾਸ ਮੰਤਰਾਲੇ ਦੀ ਪ੍ਰਧਾਨ ਮੰਤਰੀ ਪੇਂਡੂ ਵਿਕਾਸ ਫੈਲੋ ਯੋਜਨਾ ਹੇਠ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ 23 ਤੋਂ ਵੀ ਜ਼ਿਆਦਾ ਨੌਜਵਾਨਾਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ 11 ਹਿੱਸਾ ਲੈਣ ਵਾਲੇ ਨੌਜਵਾਨਾਂ  ਨੇ , ਪੇਂਡੂ , ਜਨਜਾਤੀ ਅਤੇ ਅੱਤਵਾਦ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਵੱਖ ਵੱਖ ਵਿਸ਼ਿਆਂ ਤੇ ਕੀਤੇ  ਜਾ ਰਹੇ ਕੰਮਾਂ ਦੀ ਰੂਪ ਰੇਖਾ ਪੇਸ਼ ਕੀਤੀ। ਇਹਨਾਂ ਵਿੱਚ ਮਹਿਲਾ ਸ਼ਸ਼ਕਤੀਕਰਨ, ਮਾਤਾ ਅਤੇ ਜੱਚਾ-ਬੱਚਾ ਦੇਖਭਾਲ, ਸਿੱਖਿਆ, ਪੋਸ਼ਣ, ਰੋਟੀ-ਰੋਜ਼ੀ, ਸਵੱਛ ਭਾਰਤ, ਇਕ ਭਾਰਤ-ਸ਼੍ਰੇਸ਼ਠ ਭਾਰਤ, ਸਾਸ਼ਨ ਵਿੱਚ ਲੋਕਾਂ ਦੀ ਹਿੱਸੇਦਾਰੀ ਵਰਗੇ ਵਿਸ਼ੇ ਸ਼ਾਮਲ ਹਨ।
ਇਸ ਦੇ ਬਾਅਦ, ਪ੍ਰਧਾਨ ਮੰਤਰੀ ਦੇ ਨਾਲ ਵਿਚਾਰ ਵਟਾਂਦਰੇ ਦੌਰਾਨ ,ਕਈ ਹਿੱਸੇਦਾਰਾਂ ਨੇ ਪੂਰਬ-ਉੱਤਰ ਖੇਤਰ ਦੇ ਵਿਕਾਸ, ਪੇਂਡੂ ਸਿੱਖਿਆ, ਜਨਜਾਤੀ ਵਿਕਾਸ , ਜੈਵਿਕ ਖੇਤੀ ਅਤੇ ਦਿਵਯਾਂਗੋ ਦੇ ਕਲਿਆਣ ਵਰਗੇ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਇਸ ਮੌਕੇ ਉਸ ਪੱਤਰ ਨੂੰ ਯਾਦ ਕੀਤਾ ਜਿਸ ਵਿੱਚ ਉਹਨਾਂ ਨੇ ਸਾਰੇ  ਫੈਲੋਂ ਨੂੰ ਲਿਖ ਕੇ ‘ਨਰੇਂਦਰ ਮੋਦੀ ਐਪ’ ਉਤੇ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਮੰਗੀਆਂ ਸਨ । ਉਹਨਾਂ ਨੇ ਫੈਲੋ ਵੱਲੋਂ ਵੱਡੀ ਗਿਣਤੀ ਵਿੱਚ ਪ੍ਰਾਪਤ ਪ੍ਰਤੀਕਿਰਿਆਵਾਂ ਦੀ  ਸ਼ਲਾਘਾ ਕੀਤੀ ਅਤੇ ਖਾਸ ਕਰਕੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹਨਾਂ ਪ੍ਰਤੀਕਿਰਿਆਵਾਂ ਵਿਚ ਂਿÂਕ ਵੀ ਸ਼ਿਕਾਇਤ ਸ਼ਾਮਲ ਨਹੀਂ ਹੈ।
ਇਸ ਮੌਕੇ ਉਹਨਾਂ ਕਿਹਾ ਕਿ ਅੱਜ ਪੇਸ਼ ਕੀਤੀਆਂ ਗਈਆਂ ਪ੍ਰਸਤੂਤੀਆਂ ਦੇ ਨਾਲ ਨਾਲ ਉਹਨਾਂ ਪ੍ਰਾਪਤ ਪ੍ਰਤੀਕਿਰਿਆਵਾਂ ਨਾਲ ਜਨਤਾ ਦੀ ਹਿੱਸੇਦਾਰੀ ਇਕ ਸਾਂਝੇ ਥੰਮ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ ਹੈ । ਉਹਨਾਂ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਬਦਲਾਅ ਲਿਆਉਣ ਦੇ ਯਤਨਾਂ ਦਾ ਬਹਤੁ ਮਹੱਤਵਪੂਰਨ ਪਹਿਲੂ ਹੋ ਸਕਦਾ ਹੈ।  ਪ੍ਰਧਾਨ ਮੰਤਰੀ ਨੇ ਐਮ ਪੀ ਆਰ ਡੀ ਐਫ ਪਹਿਲ ਨੂੰ ਹੋਰ ਜ਼ਿਆਦਾ ਬੇਹਤਰ ਕਰਨ ਲਈ ਵਿਸ਼ੇਸ਼ ਟਿੱਪਣੀਆਂ ਤੇ ਸੁਝਾਅ ਮੰਗੇ ਹਨ ।

LEAVE A REPLY