ਮੁੱਖ ਮੰਤਰੀ ਵੱਲੋਂ ਵਕਫ਼ ਬੋਰਡ ਦੇ ਗਠਨ ਨੂੰ ਪ੍ਰਵਾਨਗੀ

1ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਵਿੱਚ ਵਕਫ਼ ਬੋਰਡ ਦਾ ਗਠਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਬੀਤੀ ਸ਼ਾਮ ਇਸ ਸਬੰਧੀ ਫਾਈਲ ‘ਤੇ ਸਹੀ ਪਾ ਦਿੱਤੀ ਹੈ।
ਇਸ ਫੈਸਲੇ ਮੁਤਾਬਕ ਐਫ. ਨਿਸਾਰਾ ਖਾਤੂਨ (ਫਰਜ਼ਾਨਾ ਆਲਮ) ਵਿਧਾਇਕ ਦੀ ਸ਼੍ਰੇਣੀ ਤੋਂ ਮੈਂਬਰ ਹੋਣਗੇ ਜਦਕਿ ਜਨਾਬ ਗਾਜ਼ੀ ਮੁਹੰਮਦ ਉਮੇਰ ਬਾਰ ਕੌਂਸਲ ਦੀ ਸ਼੍ਰੇਣੀ ਤੋਂ, ਮੁਹੰਮਦ ਉਸਮਾਨ ਕੁਰੈਸ਼ੀ ਪੇਸ਼ਾਵਾਰ ਸ਼੍ਰੇਣੀ ਤੋਂ ਮੈਂਬਰ ਹੋਣਗੇ। ਇਸੇ ਤਰ•ਾਂ ਬੋਰਡ ਵਿੱਚ ਸ਼ੀਆ ਅਤੇ ਸੁੰਨੀ ਫਿਲਾਸਫਰਾਂ ਦੀ ਨੁਮਾਇੰਦਿਗੀ ਸਈਅਦ ਸਾਦਿਕ ਹੁਸੈਨ ਨਕਵੀ ਅਤੇ ਜਨਾਬ ਸ਼ਮੀਮ ਅਹਿਮਦ ਕਾਜ਼ਿਮ ਕਰਨਗੇ ਅਤੇ ਸਰਕਾਰੀ ਅਧਿਕਾਰੀ ਦੀ ਸ਼੍ਰੇਣੀ ਤੋਂ ਸ੍ਰੀ ਸ਼ੌਕਤ ਅਹਿਮਦ ਪਾਰੇ, ਆਈ.ਏ.ਐਸ. ਸ਼ਾਮਲ ਕੀਤੇ ਗਏ ਹਨ।
ਇਸੇ ਤਰਾਂ ਸਟੇਟ ਵਕਫ ਬੋਰਡ ਦੀ ਧਾਰਾ 14 (3) ਅਧੀਨ ਸ੍ਰੀ ਦਿਲਬਾਗ ਹੁਸੈਨ ਅਤੇ ਮੰਜੂ ਕੁਰੈਸ਼ੀ ਬੋਰਡ ਦੇ ਮੈਂਬਰ ਨਾਮਜ਼ਦ ਕੀਤੇ ਗਏ ਹਨ।

LEAVE A REPLY