ਮੁੰਬਈ ਹਮਲਾ : ਹੈਡਲੀ ਦਾ ਵੱਡਾ ਖੁਲਾਸਾ, ਸਈਦ ਹੀ ਸੀ ਮਾਸਟਰ ਮਾਈਂਡ

2ਮੁੰਬਈ : ਮੁੰਬਈ ਉੱਤੇ 26/11 ਨੂੰ ਹੋਏ ਦਹਿਸ਼ਤਗਰਦੀ ਹਮਲੇ ਸਬੰਧੀ ਡੇਵਿਡ ਕੋਲਮੈਨ ਹੈਡਲੀ ਨੇ ਅਦਾਲਤ ਵਿੱਚ ਹਮਲੇ ਦੇ ਮਾਸਟਰ ਮਾਈਂਡ ਹਾਫ਼ਿਜ਼ ਸਈਦ ਦਾ ਨਾਮ ਲਿਆ ਹੈ। ਹੈਡਲੀ ਅਨੁਸਾਰ ਹਾਫ਼ਿਜ਼ ਦੇ ਭਾਸ਼ਣ ਤੋਂ ਪ੍ਰੇਰਿਤ ਹੋ ਕੇ ਉਹ ਲਸ਼ਕਰ ਵਿੱਚ ਸ਼ਾਮਲ ਹੋਇਆ ਸੀ ਤੇ ਉਸ ਨੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਪਾਕਿਸਤਾਨ ਵਿੱਚੋਂ ਲਈ ਸੀ। ਹੈਡਲੀ ਵੱਲੋਂ ਵਕੀਲ ਮਹੇਸ਼ ਜੇਠਮਲਾਨੀ ਅਦਾਲਤ ਵਿੱਚ ਪੇਸ਼ ਹੋਏ। ਹੈਡਲੀ ਅਨੁਸਾਰ ਉਸ ਨੇ ਹਾਫ਼ਿਜ਼ ਨਾਲ ਮੁੱਜਫਰਾਬਾਦ ਦੇ ਟ੍ਰੇਨਿੰਗ ਕੈਂਪ ਵਿੱਚ ਮੁਲਾਕਾਤ ਵੀ ਕੀਤੀ ਸੀ। ਪਾਕਿਸਤਾਨ ਸੈਨਾ ਦੇ ਕਈ ਅਫਸਰ ਵੀ ਇਸ ਹਮਲੇ ਵਿੱਚ ਸ਼ਾਮਲ ਸਨ।
ਹੈਡਲੀ ਨੇ ਅਦਾਲਤ ਨੂੰ ਦੱਸਿਆ ਕਿ ਲਸ਼ਕਰ ਦੇ ਮੁਖੀ ਸਾਜਿਦ ਮੀਰ ਨੇ ਉਸ ਨੂੰ ਭਾਰਤ ਵਿੱਚ ਰੇਕੀ ਕਰਨ ਲਈ ਆਖਿਆ ਸੀ ਤੇ ਉਹ ਆਪਣੇ ਕੰਮ ਦੀ ਰਿਪੋਰਟ ਵੀ ਮੀਰ ਨੂੰ ਹੀ ਕਰਦਾ ਸੀ। ਹੈਡਲੀ ਅਨੁਸਾਰ ਉਸ ਦਾ ਨਾਮ ਵੀ ਮੀਰ ਨੇ ਦਾਊਦ ਗਿਲਾਨੀ ਤੋਂ ਬਦਲ ਕੇ ਡੇਵਿਡ ਹੈਡਲੀ ਰੱਖਿਆ ਸੀ। ਅਜਿਹਾ ਉਸ ਦੀ ਪੱਛਮੀ ਦਿੱਖ ਕਾਰਨ ਕੀਤਾ ਗਿਆ ਸੀ। ਹੈਡਲੀ ਅਨੁਸਾਰ ਮੁੰਬਈ ਉੱਤੇ ਹਮਲੇ ਕਰਨ ਵਾਲੇ ਦਹਿਸ਼ਤਗਰਦ ਸਾਜਿਦ ਮੀਰ ਨੂੰ ਜਾਣਦੇ ਸਨ।

LEAVE A REPLY