ਪੰਜਾਬ ਵਿਚ ਸਵਾਇਨ ਫਲੂ ਦੀ ਸਥਿਤੀ ਦੇ ਨਿਰੀਖਣ ਲਈ ਰਾਜ ਪੱਧਰੀ ਸਲਾਹਕਾਰ ਕਮੇਟੀ ਗਠਿਤ

swine-fluਚੰਡੀਗੜ : ਪੰਜਾਬ ਸਰਕਾਰ ਨੇ ਸੂਬੇ ਵਿਚ ਸਵਾਇਨ ਫਲੂ ਦੀ ਸਥਿਤੀ ਦਾ ਨਿਰੀਖਣ ਅਤੇ ਫਲੂ ਤੇ ਕਾਬੂ ਪਾਉਣ ਲਈ ਡਾ. ਡੀ. ਬੇਹਰਾ (ਪੀ.ਜੀ.ਆਈ .ਐਮ.ਈ.ਆਰ.) ਦੀ ਪ੍ਰਧਾਨਗੀ ਅਧੀਨ ਰਾਜ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ। ਜੋ ਨਿਰੀਖਣ ਉਪਰੰਤ ਸੂਬੇ ਵਿਚ ਐਚ ਵਨ ਐਨ ਵਨ ਨੂੰ ਰੋਕਣ ਸਬੰਧੀ ਹਦਾਇਤਾਂ ਜਾਰੀ ਕਰੇਗੀ।
ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸੂਬੇ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਮੂਹ ਸਿਵਲ ਸਰਜਨਾਂ ਨੂੰ ਸਵਾਇਨ ਫਲੂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਿਹਤ ਵਿਭਾਗ ਵਲੋਂ ਨਿਯਮਤ ਮਾਪਦੰਡਾਂ ਅਨੁਸਾਰ ਸਵਾਇਨ ਫਲੂ ਨੂੰ ਚੈੱਕ ਕੀਤਾ ਜਾਵੇ। ਉਹਨਾਂ ਕਿਹਾ ਕਿ ਸਿਵਲ ਸਰਜਨ ਇਸ ਗੱਲ ਦਾ ਖਾਸ ਧਿਆਨ ਰੱੱਖਣ ਕਿ ਜੇਕਰ ਮੈਡਿਕਲ ਪ੍ਰੋਫੈਸ਼ਨਲ ਕੋਲ ਆਏ ਕਿਸੇ ਮਰੀਜ ਨੂੰ ਸਾਹ ਲੈਣ ਸਬੰਧੀ ਮੁਸ਼ਕਲ ਆਉਂਦੀ ਹੈ ਤਾਂ ਜਲਦ ਤੋਂ ਜਲਦ ਮਰੀਜ ਦਾ ਸੈਂਪਲ ਲੈਕੇ ਲੈਬੋਰਟਰੀ ਵਿਚ ਨਿਰੀਖਣ ਕਰਨ ਲਈ ਭੇਜਿਆ ਜਾਵੇ ਜਿਸ ਦਾ ਨਿਰੀਖਣ ਹਰ ਸਰਕਾਰੀ ਹਸਪਤਾਲਾਂ ਵਿਚ ਮੁੱੱਫਤ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਦੱੱਸਿਆ ਕਿ ਸਿਹਤ ਵਿਭਾਗ ਵਲੋਂ ਇਹ ਵੀ ਦੇਖਣ ਵਿਚ ਆਇਆ ਹੈ ਕਿ ਐਚ ਵਨ ਐਨ ਵਨ ਦੇ ਮਰੀਜਾਂ ਦਾ ਇਲਾਜ ਨਿਜੀ ਖੇਤਰ ਵਿਚ ਕੰਮ ਕਰ ਰਹੇ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ ਪਰੰਤੂ ਮਰੀਜ ਦੀ ਹਾਲਤ ਖਰਾਬ ਜਾਂ ਸਥਿਤੀ ਹੱੱਥ ਤੋਂ ਬਾਹਰ ਹੋ ਜਾਣ ਦੀ ਸੂਰਤ ਵਿਚ ਇਹਨਾਂ ਮਰੀਜਾਂ ਨੂੰ ਵੱੱਡੇ ਹਸਪਤਾਲਾਂ ਵਿਚ ਰੈਫਰ ਕਰ ਦਿੱੱਤਾ ਜਾਂਦਾ ਹੈ।
ਸੂਬੇ ਵਿਚ ਸਵਾÂਨਿ ਫਲੂ ਦੀ ਮੋਜੂਦਾ ਸਥਿਤੀ ਸਬੰਧੀ ਜਾਣਕਾਰੀ ਦਿੰਦਿਆਂ ਜਿਆਣੀ ਨੇ ਦੱੱਸਿਆ ਕਿ ਹੁੱੱਣ ਤੱਕ ਸਵਾਇਨ ਫਲੂ( ਐਚ ਵਨ ਐਨ ਵਨ) ਦੇ 183 ਸ਼ੱੱਕੀ ਕੇਸ ਰਿਪੋਰਟ ਕੀਤੇ ਗਏ ਹਨ ਜਿਹਨਾਂ ਵਿਚੋਂ 57 ਕੇਸਾਂ ਵਿਚ ਐਚ ਵਨ ਐਨ ਵਨ ਪਾਇਆ ਗਿਆ ਹੈ ਅਤੇ 26 ਮਰੀਜਾਂ ਦੀ ਮੌਤ ਹੋ ਚੁੱੱਕੀ ਹੈ।ਉਨਾਂ ਕਿਹਾ ਕਿ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਪਯੁਕਤ ਮਾਤਰਾ ਵਿਚ ਦਵਾਈਆਂ ਖਰੀਦਕੇ, ਜਿਲਿ•ਆਂ ਵਿਚ ਭੇਜਿਆਂ ਜਾ ਚੁੱੱਕੀਆਂ ਹਨ। ਹਰ ਸਰਕਾਰੀ ਹਸਪਤਾਲ ਵਿਚ ਲੱੱਗਭਗ 1 ਲੱੱਖ ਕੈਪ Àਸਲਟਾਮੀਵੀਰ 75 ਐਮ.ਜੀ. (ਟਮਿਫਲੂ),2000 ਕੈਪ ਸਿਰਪ Àਸਲਟਾਮੀਵੀਰ 30 ਐਮ.ਜੀ., 2000 ਸਿਰਪ Àਸਲਟਾਮੀਵੀਰ ਮਰੀਜਾਂ ਲਈ ਉਪਲਭੱਦ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਹ ਸਾਰੀਆਂ ਦਵਾਈਆਂ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ, ਜਿਲ•ਾ ਹਸਪਤਾਲਾਂ,ਸਬ ਡਵੀਜ਼ਨਲ ਹਸਪਤਾਲਾਂ ਅਤੇ ਕਮਊਨਟੀ ਹੈਲਥ ਸੈਂਟਰਾਂ ਵਿਚ ਵੀ ਉਪਲੱਬਦ ਹਨ। ਇਸ ਦੇ ਨਾਲ ਹਰ ਹਸਪਤਾਲ ਵਿਚ ਸਵਾਇਨ ਫਲੂ ਦੇ ਮਰੀਜਾਂ ਦੀ ਸੁਰੱੱਖਿਆ ਨੂੰ ਧਿਆਨ ਵਿਚ ਰੱੱਖਦੇ ਹੋਏ ਵਿਸ਼ੇਸ਼ ਵਾਰਡ ਵੀ ਬਣਾਏ ਗਏ ਹਨ।ਸਵਾਇਨ ਫਲੂ ਦੇ ਮਰੀਜਾਂ ਲਈ ਤਿੰਨ ਮੈਡੀਕਲ ਕਾਲਜਾਂ ਨੂੰ ਨਵੀਂ ਦਿੱੱਲੀ ਵਿਖੇ ਵੈਂਟੀਲੇਟਰ ਮੈਨੇਜਮੈਂਟ ਦੀ ਸਿਖਲਾਈ ਵੀ ਦਿੱਤੀ ਗਈ ਹੈ।
ਮੰਤਰੀ ਵਲੋਂ ਦਵਾਈਆਂ ਦੀ ਖਰੀਦ ਕਰਨ ਵਾਲੇ ਅਫਸਰਾਂ ਨੂੰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਹਰ ਤਰਾਂ ਦੇ ਇੰਤਜਾਮਾਂ ਦਾ ਪ੍ਰਬੰਧ ਕਰਕੇ ਰੱੱਖਣ ਦੇ ਆਦੇਸ਼ ਦਿੱੱਤੇ ਗਏ ਹਨ । ਉਹਨਾਂ ਕਿਹਾ ਕਿ ਪੰਜਾਬ ਵਿਚ ਸਵਾਇਨ ਫਲੂ ਦੀ ਸਥਿਤੀ ਕਾਬੂ ਵਿਚ ਹੈ ਇਸ ਦੇ ਬਾਵਜੂਦ ਵੀ ਸਬੰਧਤ ਅਫਸਰਾਂ ਨੂੰ ਲੋਕਾਂ ਨੂੰ ਮੌਸਮੀ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਲਈ ਵੀ ਆਦੇਸ਼ ਜਾਰੀ ਕੀਤੇ ਗਏ ਹਨ।
ਮੰਤਰੀ ਨੇ ਦੱਸਿਆ ਕਿ ਸਮੇਂ-ਸਮੇਂ ਤੇ ਉਹਨਾਂ ਵਲੋਂ ਸਵਾਇਨ ਫਲੂ ਸਬੰਧੀ ਮਰੀਜਾਂ ਅਤੇ ਹੋਰ ਸਬੰਧਿਤ ਜਾਣਕਾਰੀਆਂ ਆਪਣੇ ਪੱੱਧਰ ਤੇ ਲਈਆਂ ਜਾ ਰਹੀਆਂ ਹਨ, ਰਾਜ ਪੱਧਰੀ ਨਿਗਰਾਨੀ ਯੂਨਿਟ ਵੀ ਸਥਾਪਿਤ ਕੀਤੇ ਗਏ ਹਨ ਜੋ ਸਵਾਇਨ ਫਲੂ ਨੂੰ ਕਿਸੇ ਵੀ ਪ੍ਰਸਥਿਤੀ ਵਿਚ ਕਾਬੂ ਕਰਨ ਅਤੇ ਫਲੂ ਸਬੰਧੀ ਸਿਖਲਾਈ ਦੇਣ ਲਈ ਸਰਗਰਮ ਹਨ । ਉਹਨਾਂ ਕਿਹਾ ਕਿ ਸਮੂਹ ਸਿਵਲ ਸਰਜਨਾਂ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਨਾਲ ਮੀਟਿੰਗਾਂ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜਿਲਿ•ਆਂ ਵਿਚ ਸਵਾਇਨ ਫਲੂ ਸਬੰਧੀ ਮਹਤੱਵਪੂਰਨ ਜਾਣਕਾਰੀਆਂ ਨੂੰ ਸੁੱੱਚਜੇ ਢੰਗ ਦੇ ਨਾਲ ਸੂਚਨਾ, ਸੰਚਾਰ ਸਾਧਨਾਂ ਦੁਆਰਾ ਲੋਕਾਂ ਤੱਕ ਪਹੁੰਚਾਇਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਸਵਾਇਨ ਫਲੂ ਦੀ ਰੌਜਾਨਾ ਰਿਪੋਰਟ ਰਾਜ ਪੱਧਰੀ ਨਿਰੀਖਣ ਯੂਨਿਟ ਨੂੰ ਭੇਜੀ ਜਾਵੇਗੀ ਜੱੱਦਕਿ ਪ੍ਰਬੰਧਾਂ ਅਤੇ ਸਥਿਤੀ ਸਬੰਧੀ ਨਿਗਰਾਨੀ ਡਾਇਰੈਕਟੋਰੇਟ ਪੱੱਧਰ ਉਤੇ ਕੀਤੀ ਜਾ ਰਹੀ ਹੈ।

LEAVE A REPLY