ਦੀਪਇੰਦਰ ਢਿਲੋਂ ਅਤੇ ਹੈਰੀ ਮਾਨ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਿਲ

3ਚੰਡੀਗੜ : ਸੀਨੀਅਰ ਆਗੂ ਦੀਪਇੰਦਰ ਸਿੰਘ ਢਿਲੋਂ ਤੇ ਹਰਿੰਦਰ ਸਿੰਘ ਹੈਰੀ ਮਾਨ ਅੱਜ ਹਜ਼ਾਰਾਂ ਸਮਰਥਕਾਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ। ਦੋਨਾਂ ਆਗੂਆਂ ਦਾ ਪਾਰਟੀ ‘ਚ ਸ਼ਾਮਿਲ ਹੋਣ ‘ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ।
ਇਨਾਂ ਆਗੂਆਂ ਦਾ ਪਾਰਟੀ ‘ਚ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਨਾਲ ਸੂਬੇ ‘ਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨਾਂ ਨੇ ਕਿਹਾ ਕਿ ਇਨ•ਾਂ ਦੋ ਸੀਨੀਅਰ ਆਗੂਆਂ ਦਾ ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਣਾ ਨਾ ਸਿਰਫ ਸੂਬੇ ‘ਚ ਅਕਾਲੀ ਵਿਰੋਧੀ ਲਹਿਰ ਨੂੰ ਦਰਸਾਉਂਦਾ ਹੈ, ਬਲਕਿ ਇਹ ਵੀ ਦਰਸਾਉਂਦਾ ਹੈ ਕਿ ਲੋਕ ਅਗਲੀ ਸਰਕਾਰ ਕਾਂਗਰਸ ਦੀ ਚਾਹੁੰਦੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਆਗੂ ਬਿਨ•ਾਂ ਕਿਸੇ ਸ਼ਰਤ ਕਾਂਗਰਸ ‘ਚ ਸ਼ਾਮਿਲ ਹੋਏ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਉਨਾਂ ਨੇ ਕਿਹਾ ਕਿ ਟਿਕਟਾਂ ਜ਼ਾਰੀ ਕਰਨਾ ਸਿਰਫ ਕਾਂਗਰਸ ਹਾਈ ਕਮਾਂਡ ਦਾ ਵਿਸ਼ੇਸ਼ ਅਧਿਕਾਰ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਦੀਪਇੰਦਰ ਢਿਲੋਂ ਨੇ ਕਿਹਾ ਕਿ ਉਹ ਕਾਂਗਰਸ ‘ਚ ਵਾਪਿਸ ਇਸ ਲਈ ਆਏ ਹਨ, ਕਿਉਂਕਿ ਉਨਾਂ ਦੇ ਵਰਕਰਾਂ ਤੇ ਸਮਰਥਕਾਂ ਨੂੰ ਅਕਾਲੀ ਦਲ ‘ਚ ਲੋੜੀਂਦਾ ਨਿਆਂ ਨਹੀਂ ਮਿਲਿਆ। ਅਕਾਲੀ ਦਲ ਦੇ ਵਿਧਾਇਕ ਐਨ.ਕੇ ਸ਼ਰਮਾ ਨੇ ਉਨਾਂ ਦੇ ਸਮਰਥਕਾਂ ਖਿਲਾਫ ਵਧੀਕੀਆਂ ਕੀਤੀਆਂ ਤੇ ਉਨਾਂ ਖਿਲਾਫ ਝੂਠੇ ਕੇਸ ਦਰਜ ਕਰਵਾ ਦਿੱਤੇ।
ਉਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਉਦੇਸ਼ ਹੇਠ ਕਾਂਗਰਸ ‘ਚ ਵਾਪਿਸ ਨਹੀਂ ਆਏ ਹਨ। ਬਲਕਿ ਉਨਾਂ ਨੇ ਆਪਣੇ ਵਰਕਰਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਨੂੰ ਛੱਡਿਆ ਹੈ। ਮੌਜ਼ੂਦਾ ਹਾਲਾਤਾਂ ‘ਚ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਮਾੜੇ ਹਾਲਾਤਾਂ ‘ਚੋਂ ਕੱਢ ਸਕਦੀ ਹੈ।
ਹੈਰੀ ਮਾਨ ਨੇ ਕਿਹਾ ਕਿ ਉਨਾਂ ਦਾ ਕਰੀਬ ਤਿੰਨ ਦਹਾਕਿਆਂ ਦਾ ਸਿਆਸਤ ਦਾ ਤਜ਼ੁਰਬਾ ਹੈ ਅਤੇ ਉਨਾਂ ਨੇ ਮਹੱਤਵਪੂਰਨ ਅਹੁਦਿਆਂ ‘ਤੇ ਕਾਂਗਰਸ ਪਾਰਟੀ ਲਈ ਕੰਮ ਕੀਤਾ ਹੈ। ਉਹ ਇਸ ਲਈ ਕਾਂਗਰਸ ‘ਚ ਸ਼ਾਮਿਲ ਹੋਏ ਹਨ ਕਿ ਉਨ•ਾਂ ਦਾ ਮੰਨਣਾ ਹੈ ਕਿ ਅਕਾਲੀ ਭਾਜਪਾ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ, ਜਦਕਿ ਆਮ ਆਦਮੀ ਪਾਰਟੀ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਮੌਜ਼ੂਦਾ ਹਾਲਾਤਾਂ ‘ਚ ਪੰਜਾਬੀਆਂ ਨੂੰ ਸਿਰਫ ਕੈਪਟਨ ਅਮਰਿੰਦਰ ਦੀ ਅਗਵਾਈ ‘ਤੇ ਭਰੋਸਾ ਹੈ।
ਇਸ ਮੌਕੇ ਏ.ਆਈ.ਸੀ.ਸੀ ਸਕੱਤਰ ਇੰਚਾਰਜ਼ ਹਰੀਸ਼ ਚੌਧਰੀ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਵਾਈਸ ਚੇਅਰਮੈਨ ਪ੍ਰਚਾਰ ਕਮੇਟੀ ਸਾਧੂ ਸਿੰਘ ਧਰਮਸੋਤ, ਹਰਦਿਆਲ ਕੰਬੋਜ ਤੇ ਰਾਣਾ ਗੁਰਜੀਤ ਸਿੰਘ ਵੀ ਮੌਜ਼ੂਦ ਸਨ।

LEAVE A REPLY