ਜਲੰਧਰ : ਪੁਰਾਣੀ ਕਚਿਹਰੀ ‘ਚੋਂ ਬੰਬ ਮਿਲਣ ਨਾਲ ਮਚਿਆ ਹੜਕੰਪ

1ਜਲੰਧਰ  : ਸੋਮਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਪੁਰਾਣੀ ਕਚਿਹਰੀ ਵਿੱਚ ਕੁੱਤਿਆਂ ਵੱਲੋਂ ਖੋਦੇ ਗਏ ਖੱਡੇ ਵਿੱਚੋਂ ਬੰਬ ਬਰਾਮਦ ਹੋਇਆ। ਲੋਕਾਂ ਨੇ ਜਦੋਂ ਵੇਖਿਆ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਇਹ ਕਾਫੀ ਸਾਲ ਪੁਰਾਣਾ ਬੰਬ ਹੈ। ਥਾਣਾ ਚਾਰ ਦੇ ਪ੍ਰਭਾਰੀ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਜੋ ਬੰਬ ਬਰਾਮਦ ਹੋਇਆ ਹੈ ਉਥੇ ਪਹਿਲਾ ਮਾਲਖਾਨਾ ਹੁੰਦਾ ਸੀ, ਹੋ ਸਕਦਾ ਹੈ ਕਿ ਜਦੋਂ ਮਾਲਖਾਨੇ ਦੀ ਇਮਾਰਤ ਢਾਹੀ ਹੋਵੇ ਤਾਂ ਹੈੰਡ ਗ੍ਰੇਨੇਡ ਮਿੱਟੀ ਵਿੱਚ ਦੱਬ ਗਿਆ ਹੋਵੇ। ਆਈਪੀਐਸ ਅਮਨੀਤ ਕੋਂਡਲ ਸਹਿਤ ਮੌਕੇ ਤੇ ਵੱਡੀ ਸੰਖਿਆ ਵਿੱਚ ਪੁਲਿਸ ਅਧਿਕਾਰੀ, ਡਾਗ ਸਕੁਆਇਡ ਟੀਮ ਤੇ ਬੰਬ ਸਕੁਆਇਡ ਦੀ ਟੀਮ ਮੌਕੇ ਤੇ ਪੁੱਜੀ।

LEAVE A REPLY