ਚੌਥੀ ਸਨਅਤ ਕ੍ਰਾਂਤੀ ਵਿੱਚ ਭਾਰਤ ਮੋਹਰੀ ਦੇਸ਼ਾਂ ਵਿੱਚ ਹੋਵੇਗਾ ਸ਼ਾਮਲ : ਅਰੁਣ ਜੇਤਲੀ

4ਨਵੀਂ ਦਿੱਲੀ  : ਕੇਂਦਰੀ ਵਿੱਤ ਕੰਪਨੀ ਮਾਮਲਿਆਂ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਵਿਚ ਇੰਨੀ ਤਾਕਤ ਹੈ ਕਿ ਛੇਤੀ ਹੀ ਦਸਤਕ ਦੇਣ ਵਾਲੀ ਤਕਨਾਲੌਜੀ ਸੰਚਾਲਿਤ ਚੌਥੀ ਸਨਅਤ ਕ੍ਰਾਂਤੀ ਦੌਰਾਨ ਉਭਰ ਕੇ ਸਾਹਮਣੇ ਆਉਣ ਵਾਲੇ ਮੋਹਰੀ ਰਾਸ਼ਟਰਾਂ ਵਿੱਚ ਉਸ ਦਾ ਨਾਂ ਵੀ ਜ਼ਰੂਰ ਸੂਚੀ ਵਿੱਚ ਹੋਵੇਗਾ। ਸ੍ਰੀ ਜੇਤਲੀ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਦੋ ਰੋਜ਼ਾ ਸੈਮੀਨਾਰ ਉਦਘਾਟਨ  ਬਾਅਦ ਸੰਬੋਧਨ ਕਰ ਰਹੇ ਸਨ ਜਿਸ ਦਾ ਵਿਸ਼ਾ ਸੀ ਤਬਦੀਲੀ ਕਲਾ, (ਫੈਸਲਾ ਰੈਗੂਲੇਸ਼ਨ ਅਤੇ ਦੂਰਸੰਚਾਰ), ਉਹਨਾਂ ਨੇ ਕਿਹਾ ਕਿ ਰੈਗੂਲੇਟਰੀ ਆਰਬਿਟਰੇਜ ਪ੍ਰਬੰਧ ਅਤੇ ਸੂਚਨਾ ਤਕਨਾਲੌਜੀ, ਦੂਰਸੰਚਾਰ ਅਤੇ ਪ੍ਰਸਾਰਨ ਦੇ ਖੇਤਰਾਂ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕਾਂ ਦੇ ਨਾਲ ਤਾਲਮੇਲ ਬਿਠਾ ਕੇ ਚੱਲਣਾ ਹੋਵੇਗਾ ।
ਸ੍ਰੀ ਜੇਤਲੀ ਨੇ ਕਿਹਾ ਕਿ ਇਹ ਦੂਰਸੰਚਾਰ ਵਿਵਾਦ ਨਿਪਟਾਉਣ ਅਤੇ ਅਪੀਲੀ ਟ੍ਰਿਬਿਊਨਲ ਦੇ ਖੇਤਰ ਅਧਿਕਾਰ ਨੂੰ ਮਜ਼ਬੂਤ ਕਰਨ ਤੇ ਵਿਚਾਰ ਵਟਾਂਦਰੇ ਲਈ ਦੂਰਸੰਚਾਰ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸ਼ਾਦ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ।
ਇਸ ਤੋਂ ਪਹਿਲਾਂ ਟੀ ਡੀ ਸੈਟ ਦੇ ਚੇਅਰਮੈਨ ਸ੍ਰੀ ਜਸਟਿਸ ਆਫਤਾਬ ਆਲਮ ਨੇ ਕਿਹਾ ਸੀ ਕਿ ਸਰਕਾਰ ਲਈ ਇਹ ਜ਼ਰੂਰੀ ਹੈ ਕਿ ਉਹ ਵੱਖ ਵੱਖ ਨੀਤੀਗਤ ਮੁੱਦਿਆਂ ਤੇ ਨਾਲ ਨਾਲ ਪ੍ਰਸਾਸ਼ਨਿਕ ਪ੍ਰਬੰਧਾਂ ਉੱਤੇ ਸਥਿਤੀ ਸਪੱਸ਼ਟ ਕਰੇ।
ਇਸ ਮੌਕੇ ਸੁਪਰੀਮ ਕੋਰਟ ਦੇ ਜਸਟਿਸ ਸ੍ਰੀ ਜੇ ਚਲਮੇਸ਼ਵਰ ਨੇ ਕਿਹਾ ਕਿ ਸਲਾਹਕਾਰਾਂ ਦੇ ਤੌਰ ਵਿੱਚ ਵਿਸ਼ਾ ਮਾਹਿਰਾਂ ਅਤੇ ਅਦਾਲਤਾਂ ਲਈ ਕਮਿਸ਼ਨਰਾਂ ਦੇ ਨਾਲ ਹਾਈਕੋਰਟਾਂ ਦੇ ਵਿਸ਼ੇਸ਼ ਬੈਂਚਾਂ ਦੀ ਸਥਾਪਨਾ ਅਤੇ ਫੈਸਲਿਆਂ ਦੇ ਕਈ ਪੱਧਰਾਂ ਨੂੰ ਘੱਟ ਕਰਨ ਚ ਮਦਦ ਮਿਲ ਸਕਤੀ ਹੈ । ਉਹਨਾਂ ਇਹ ਵੀ ਕਿਹਾ ਕਿ ਅਤੇ  ਫੈਸਲੇ ਨਾਲ ਜੁੜੇ ਸਾਰੀਆਂ ਧਿਰਾਂ ਅਤੇ ਰੈਗੂਲੇਟਰੀ ਨੀਤੀ ਤਿਆਰ ਕਰਨ ਵਾਲਿਆਂ ਨੂੰ ਇਸ ਖੇਤਰ ਵਿੱਚ ਹੋਣ ਵਾਲੇ ਨਵੀਨਤਮ ਬਦਲਾਅ ਨਾਲ ਖੁਦ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਇਸ  ਮੌਕੇ ਭਾਰਤ ਦੇ ਅਟਾਰਨੀ ਜਨਰਲ ਸ੍ਰੀ ਮੁਕਲ ਰੋਹਤਗੀ ਅਤੇ ਟੀਡੀ ਸੈਟ ਦੇ ਮੈਂਬਰ ਸ੍ਰੀ ਬੀ ਬੀ ਸ੍ਰੀਵਾਸਤਵ ਨੇ ਆਪਣੇ ਵਿਚਾਰ ਪੇਸ਼ ਕੀਤੇ ।

LEAVE A REPLY