ਅਰਾਜਕਤਾਵਾਦੀ ਨਹੀਂ, ਲੋਕਤਾਂਤਰਿਕ ਵਤੀਰਾ ਅਪਣਾਏ ਆਪ: ਕੈਪਟਨ ਅਮਰਿੰਦਰ

9ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਅਰਾਜਕਤਾਵਾਦੀ ਵਤੀਰਾ ਨਾ ਅਪਣਾਉਣ ਲਈ ਕਿਹਾ ਹੈ, ਕਿਉਂਕਿ ਪੰਜਾਬ ਹਿੰਸਾ ਤੇ ਖੂਨ ਖਰਾਬੇ ਦਾ ਇਕ ਹੋਰ ਯੁੱਗ ਨਹੀਂ ਸਹਿਣ ਕਰ ਸਕਦਾ।
ਉਨਾਂ ਨੇ ਆਪ ਵੱਲੋਂ ਸੂਬੇ ਦੇ ਵੱਖ ਵੱਖ ਪਿੰਡਾਂ ‘ਚ ਪੋਸਟਰ ਵੰਡ ਦੇ ਲੋਕਾਂ ਨੂੰ ਕ੍ਰਾਂਤੀ ਲਈ ਭੜਕਾਉਣ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਪੰਜਾਬ ‘ਚ ਆਉਣਾ ਚਾਹੁੰਦੇ ਹੋ, ਤਾਂ ਇਕ ਲੋਕਤਾਂਤਰਿਕ ਪਾਰਟੀ ਬਣ ਕੇ ਆਓੇ, ਨਾ ਕਿ ਇੰਕਲਾਬ ਦਾ ਰੌਲਾ ਪਾਉਂਦਿਆਂ ਅਰਾਜਕਤਾਵਾਦੀ ਬਣ ਕੇ। ਕਿਰਪਾ ਕਰਕੇ ਆਪਣੇ ਛੋਟੇ ਸਿਆਸੀ ਹਿੱਤਾਂ ਖਾਤਿਰ ਸਾਡੇ ਨੌਜ਼ਵਾਨਾਂ ਨੂੰ ਗੁੰਮਰਾਹ ਨਾ ਕਰੋ।
ਇਸ ਮੌਕੇ ਸੀਨੀਅਰ ਆਗੂਆਂ ਦੀਪਇੰਦਰ ਸਿੰਘ ਢਿਲੋਂ ਤੇ ਹੈਰੀ ਮਾਨ ਨੂੰ ਪਾਰਟੀ ਨੂੰ ਸ਼ਾਮਿਲ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਵੱਲੋਂ ਮੁੱਖ ਪਾਰਟੀਆਂ ਦੇ ਆਗੂਆਂ ਨੂੰ ਟਾਰਗੇਟ ਕਰਦਿਆਂ ਪੰਫਲੇਟ ਵੰਡ ਕੇ ਲੋਕਾਂ ਨੂੰ ਕ੍ਰਾਂਤੀ ਲਈ ਉਕਸਾਉਣਾ, ਅਰਾਜਕਤਾ ਨੂੰ ਫੈਲ•ਾਉਣ ਦੀ ਕੋਸ਼ਿਸ਼ ਹੈ, ਜਿਸਨੂੰ ਸਹਿਣ ਨਹੀਂ ਕੀਤਾ ਜਾ ਸਕਦਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆਉਣ ਵਾਲਿਆਂ ਨੂੰ ਪੰਜਾਬ ‘ਚ ਅਰਾਜਕਤਾ ਤੇ ਅਸ਼ਾਂਤੀ ਫੈਲ•ਾਉਣ ਦਾ ਕੋਈ ਅਧਿਕਾਰ ਨਹੀਂ ਹੈ। ਪੰਜਾਬ ‘ਚ ਕੋਈ ਵੀ ਪੁਰਾਣੇ ਦੌਰ ‘ਚ ਨਹੀਂ ਪਰਤਣਾ ਚਾਹੁੰਦਾ। ਇਸ ਦੌਰਾਨ ਉਨਾਂ ਨੇ ਆਸ ਪ੍ਰਗਟਾਈ ਕਿ ਆਪ ਨੂੰ ਨਸੀਹਤ ਆਏਗੀ ਅਤੇ ਉਹ ਅਰਾਜਕਤਾਵਾਦੀ ਨਾ ਬਣ ਕੇ ਲੋਕਤਾਂਤਰਿਕ ਵਤੀਰਾ ਅਪਣਾਉਣਗੇ।

LEAVE A REPLY