ਸੰਨੀ ਦਿਓਲ ਵਲੋਂ ਜਬਰਦਸਤ ਵਾਪਸੀ

4ਮੁੰਬਈ : ਅਭਿਨੇਤਾ ਸੰਨੀ ਦਿਓਲ ਨੇ ਵੱਡੇ ਪਰਦੇ ‘ਤੇ ਫਿਰ ਤੋਂ ਜਬਰਦਸਤ ਵਾਪਸੀ ਕੀਤੀ ਹੈ। ਕੱਲ ਰਿਲੀਜ਼ ਹੋਈ ਉਹਨਾਂ ਦੀ ਫਿਲਮ ‘ਘਾਯਲ ਵੰਸ ਅਗੇਨ’ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ 7 ਕਰੋੜ ਦੀ ਕਮਾਈ ਕੀਤੀ। ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਰਕੇ ਇਹ ਫਿਲਮ ਜ਼ਿਆਦਾ ਕਮਾਈ ਕਰੇਗੀ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਡਾਇਰੈਕਟਰ ਅਤੇ ਐਕਟਰ ਸੰਨੀ ਦਿਓਲ ਹਨ। ਦਰਸ਼ਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ ਅਤੇ ਸੰਨੀ ਦਿਓਲ ਦੀ ਇਸ ਤੋਂ ਪਹਿਲਾਂ ਬਣੀ ਫਿਲਮ ‘ਘਾਯਲ’ ਵਾਂਗ ਹੀ ਪਿਆਰ ਦੇ ਰਹੇ ਹਨ।

LEAVE A REPLY