ਸੰਘਰਸ਼ ਤੇ ਮਿਹਨਤ ‘ਚ ਛੁਪਿਆ ਹੈ ਸਫ਼ਲਤਾ ਦਾ ਰਾਜ : ਸਾਂਪਲਾ

45092616.cmsਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਵਿਖੇ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਐਥਲੈਟਿਕ ਮੀਟ ਸਮਾਗਮ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਜੇਲ•ਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਸਮਾਗਮ ਵਿੱਚ ਨਗਰ ਨਿਗਮ ਮੇਅਰ ਸ਼ਿਵ ਸੂਦ ਵੀ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ। ਕਾਲਜ ਵਿਖੇ ਪਹੁੰਚਣ ‘ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਹੇਮਾ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ ਸ੍ਰੀ ਬਲਦੇਵ ਸਹਾਈ ਓਹਰੀ, ਮੀਤ ਪ੍ਰਧਾਨ ਸ੍ਰੀ ਚੱਤੁਰ ਭੂਸ਼ਨ ਜੋਸ਼ੀ, ਜੁਆਇੰਟ ਸਕੱਤਰ ਸ੍ਰੀ ਗੋਪਾਲ ਅਤੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਅਨੰਦ ਸਾਗਰ ਸ਼ਰਮਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਕੁਦਰਤ ਨੇ ਸਾਨੂੰ ਸਭ ਕੁਝ ਬਖਸ਼ਿਆ ਹੈ। ਜੀਵਨ ਦੀ ਸਫ਼ਲਤਾ ਦਾ ਰਾਜ ਸੰਘਰਸ਼ ਅਤੇ ਮਿਹਨਤ ਵਿੱਚ ਹੀ ਹੈ। ਉਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਵੀ ਕਈ ਪੜਾਵਾਂ ਤੋਂ ਗੁਜ਼ਰਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ।
ਉਨਾਂ ਨੇ ਆਪਣੇ ਜੀਵਨ ਨਾਲ ਸਬੰਧਤ ਕਈ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਕੜੀ ਮਿਹਨਤ ਕਰਦੇ ਹੋਏ ਆਪਣੇ ਜੀਵਨ ਵਿੱਚ ਸਫ਼ਲਤਾ ਹਾਸਲ ਕਰਨ ਦੀ ਅਪੀਲ ਕੀਤੀ। ਉਨਾਂ ਨੇ ਅਧਿਆਪਕਾਂ ਨੂੰ ਵੀ ਕਿਹਾ ਕਿ ਉਨਾਂ ਨੂੰ ਵਿਦਿਆਰਥੀਆਂ ਨੂੰ ਆਪਸੀ ਭਾਈਚਾਰੇ ਅਤੇ ਸਾਂਝ ਪੈਦਾ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ। ਅੱਜ ਦੀ ਦੌੜ ਭਜ ਵਾਲੀ ਜਿੰਦਗੀ ਵਿੱਚ ਅਸੀਂ ਜਿੰਦਗੀ ਦੇ ਅਸਲ ਮਕਸਦ ਤੋਂ ਭਟਕਦੇ ਜਾ ਰਹੇ ਹਨ ਅਤੇ ਪੈਸਾ ਕਮਾਉਣ  ਲਈ ਸਿੱਖਿਆ ਨੂੰ ਇੱਕ ਧਾਰ ਵਜੋਂ ਇਸਤੇਮਾਲ ਕਰ ਰਹੇ ਹਾਂ। ਸਿੱਖਿਆ ਦਾ ਅਸਲ ਮਕਸਦ ਸਮਾਜ ਨੂੰ ਇੱਕ ਐਸਾ ਸੰਦੇਸ਼ ਦੇਣਾ ਹੈ ਜੋ ਆਪਸੀ  ਭਾਈਚਾਰਕ ਸਾਂਝ ਪੈਦਾ ਕਰ ਸਕੇ। ਇਸ ਦੌਰਾਨ ਉਨ•ਾਂ ਨੇ ਕਾਲਜ ਨੂੰ 5 ਲੱਖ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ ਸ੍ਰ: ਸੋਹਨ ਸਿੰਘ ਠੰਡਲ ਨੇ ਕਿਹਾ ਕਿ ਨੌਜਵਾਨਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੜ•ਾਈ ਕਰਨੀ ਚਾਹੀਦੀ ਹੈ। ਇਹ ਜਿੰਦਗੀ ਦੀ ਉਹ ਸਟੇਜ ਹੁੰਦੀ ਹੈ ਜਿਸ ਨੇ ਸਫ਼ਲਤਾ ਦਾ ਰਸਤਾ ਚੁਣਨਾ ਹੁੰਦਾ ਹੈ। ਸਖਤ ਮਿਹਨਤ ਕਰਕੇ ਔਖੇ ਰਸਤਿਆਂ ‘ਤੇ ਚੱਲ ਕੇ ਵਿਦਿਆਰਥੀ ਸਫ਼ਲਤਾ ਹਾਸਲ ਕਰ ਸਕਦੇ ਹਨ। ਇਸ ਦੌਰਾਨ ਉਨਾਂ ਨੇ ਕਾਲਜ ਨੂੰ 5 ਲੱਖ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ। ਇਸ ਦੌਰਾਨ ਐਥਲੈਟਿਕ ਮੀਟ ਦੀ ਸ਼ੁਰੂਆਤ ਐਨ.ਸੀ.ਸੀ. ਦੀ ਟੁਕੜੀ ਦੁਆਰਾ ਮੁੱਖ ਮਹਿਮਾਨਾਂ ਨੂੰ ਸਲਾਮੀ ਦੇ ਕੇ ਕੀਤੀ ਗਈ। ਵਿਦਿਆਰਥੀਆਂ ਦੇ ਦੌੜਾਂ ਦੇ ਮੁਕਾਬਲਿਆਂ ਤੋਂ ਇਲਾਵਾ ਗੋਲਾ ਅਤੇ ਭਾਲਾ ਸੁਟਣਾ ਸਮੇਤ ਵੱਖ ਵੱਖ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨਾਂ ਵਲੋਂ ਵਿਸ਼ਵਵਿਦਿਆਲਿਆ ਪੱਧਰ ‘ਤੇ ਹੋਏ ਮੁਕਾਬਲਿਆਂ ਦੇ ਵਿਜੇਤਾ ਸੂਰਜ ਅਤੇ ਕਰਨ ਸਮੇਤ ਵੱਖ  ਵੱਖ ਖੇਤਰਾਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਪੁਰਸਕਾਰ ਦੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਕਾਲਜ ਦੇ ਵਿਦਿਆਰਥੀਆਂ ਦੁਆਰਾ ਭੰਗੜਾ ਪੇਸ਼ ਕੀਤਾ ਗਿਆ ਜਿਸ ਦੀ ਸਾਰਿਆਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲ•ਾਂ ਦੇ ਚੇਅਰਮੈਨ  ਪਰਮਜੀਤ ਸਿੰਘ ਸਚਦੇਵਾ, ਪ੍ਰਿੰਸੀਪਲ ਡਾ. ਬੀ.ਐਸ. ਮਿਨਹਾਸ, ਪ੍ਰਮੋਦ ਸ਼ਰਮਾ, ਦੀਪਕ ਸ਼ਰਮਾ, ਵਿਨੋਦ ਕਪੂਰ, ਤ੍ਰਿਲੋਕ ਚੰਦ, ਸੰਦੀਪ ਜੋਸ਼ੀ, ਵਿਪਨ ਵਾਲੀਆ, ਵਿਕਾਸ ਅਗਰਵਾਲ, ਰਾਜੇਸ਼, ਅਸ਼ਵਨੀ ਸੈਣੀ, ਮਲਕੀਤ ਸਿੰਘ ਠੰਡਲ ਸਮੇਤ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY