ਡਾ. ਸੇਨੂੰ ਦੁੱਗਲ ਡਾਇਰੈਕਟਰ ਵਜੋਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦਾ ਕਾਰਜ ਵੇਖਣਗੇ

5ਚੰਡੀਗੜ : ਪੰਜਾਬ ਸਰਕਾਰ ਵਲੋਂ ਇਕ ਹੁਕਮ ਜਾਰੀ ਕਰਦਿਆਂ ਡਾ. ਸੇਨੂੰ ਦੁੱਗਲ, ਐਡੀਸ਼ਨਲ ਡਾਇਰੈਕਟਰ, ਲੋਕ ਸੰਪਰਕ ਨੂੰ ਆਪਣੀਆਂ ਮੌਜੂਦਾ ਡਿਊਟੀਆਂ ਦੇ ਨਾਲ ਨਾਲ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ, ਪੰਜਾਬ ਦੀ ਆਸਾਮੀ ਦਾ ਕੰਮ ਵੀ ਸੌਪਿਆ ਹੈ।
ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਡਾ ਦੁੱਗਲ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੀ ਆਸਾਮੀ ਦੇ ਕੰਮ ਦਾ ਨਿਪਟਾਰਾ ਰੈਗੂਲਰ ਇਨਕਮਬੈਂਟ ਨਿਯੁਕਤ ਹੋਣ ਤੱਕ ਕਰਨਗੇ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ (ਆਈ.ਏ.ਐਸ) ਸ਼ਾਖਾ ਵਲੋਂ ਦਫਤਰੀ ਹੁਕਮ ਜਾਰੀ ਕਰ ਦਿਤੇ ਗਏ ਹਨ।

LEAVE A REPLY