ਆਈ.ਪੀ.ਐਲ ਨਿਲਾਮੀ ‘ਚ ਯੁਵਰਾਜ ‘ਤੇ ਭਾਰੀ ਪਿਆ ਸ਼ੇਨ ਵਾਟਸਨ

2ਮੁੰਬਈ  : ਆਈ.ਪੀ.ਐਲ ਵਿਚ ਖਿਡਾਰੀਆਂ ਦੀ ਨਿਲਾਮੀ ਲਈ ਅੱਜ ਵੱਖ-ਵੱਖ ਟੀਮਾਂ ਨੇ ਕ੍ਰਿਕਟਰਾਂ ‘ਤੇ ਕਰੋੜਾਂ ਰੁਪਏ ਖਰਚੇ। ਸਭ ਤੋਂ ਮਹਿੰਗੀ ਬੋਲੀ ਸ਼ੇਨ ਵਾਟਸਨ ‘ਤੇ ਲੱਗੀ, ਜਿਸ ਨੂੰ ਰਾਇਲ ਚੈਲੰਜਰਸ ਬੰਗਲੌਰ ਦੀ ਟੀਮ ਨੇ 9 ਕਰੋੜ 50 ਲੱਖ ਵਿਚ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਪਵਨ ਨੇਗੀ ਨੂੰ 8 ਕਰੋੜ 50 ਲੱਖ ਵਿਚ ਦਿੱਲੀ ਦੀ ਟੀਮ ਨੇ ਖਰੀਦਿਆ, ਜਦੋਂ ਕਿ ਯੁਵਰਾਜ ਸਿੰਘ ਨੂੰ ਹੈਦਰਾਬਾਦ ਦੀ ਟੀਮ ਨੇ 7 ਕਰੋੜ ਵਿਚ ਆਪਣੇ ਨਾਮ ਕੀਤਾ।
ਇਸ ਤੋਂ ਇਲਾਵਾ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਇਲ ਐਬਟ ਅਤੇ ਭਾਰਤ ਦੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੂੰ ਆਪਣੀ ਟੀਮ ਵਿਚ ਸ਼ਾਮਿਲ ਕੀਤਾ। ਪੰਜਾਬ ਦੀ ਟੀਮ ਨੇ ਐਬਟ ਨੂੰ 2 ਕਰੋੜ 10 ਲੱਖ ਅਤੇ ਮੋਹਿਤ ਸ਼ਰਮਾ ਨੂੰ 6 ਕਰੋੜ 50 ਲੱਖ ਵਿਚ ਖਰੀਦਿਆ।

LEAVE A REPLY