ਫ਼ੌਜ ਵੱਲੋਂ ਪੰਜਾਬ ਪੁਲਿਸ ਦੀ ਸਵੈਟ ਟੀਮ ਨੂੰ ਹੋਰ ਮਜ਼ਬੂਤ ਕਰਨ ਲਈ ਸਿਖਲਾਈ ਦੇਣ ਦੀ ਪੇਸ਼ਕਸ਼

7ਚੰਡੀਗੜ : ਪੰਜਾਬ ਪੁਲਿਸ ਵੱਲੋਂ ਭਵਿੱਖ ਵਿੱਚ ਪਠਾਨਕੋਟ ਜਿਹੇ ਹਮਲਿਆਂ ਦਾ ਮੂੰਹ-ਤੋੜ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਰਹਿਣ ਵਾਸਤੇ ਜਵਾਨਾਂ ਨੂੰ ਹਰ ਤਰ•ਾਂ ਦੀ ਸਿਖਲਾਈ ਦੇਣ ਅਤੇ ਦੂਜੀਆਂ ਸੁਰੱਖਿਆ ਏਜੰਸੀਆਂ ਖ਼ਾਸਕਰ ਭਾਰਤੀ ਫ਼ੌਜ ਨਾਲ ਸੰਪਰਕ ਮਜ਼ਬੂਤ ਕਰਨ ਲਈ ਨਿਰੰਤਰ ਤੌਰ ‘ਤੇ ਸੰਭਵ ਵਸੀਲੇ ਕੀਤੇ ਜਾ ਰਹੇ ਹਨ।
ਪੁਲਿਸ ਮੁਲਾਜ਼ਮਾਂ ਨੂੰ ਆਧੁਨਿਕ ਸਿਖਲਾਈ ਦੇਣ ਅਤੇ ਹੋਰਨਾਂ ਸੁਰੱਖਿਆ ਮਾਮਲਿਆਂ ਲਈ ਸ੍ਰੀ ਐਮ.ਕੇ. ਤਿਵਾੜੀ, ਏ.ਡੀ.ਜੀ.ਪੀ., ਐਚ.ਆਰ.ਡੀ., ਪੰਜਾਬ ਪੁਲਿਸ ਅਤੇ ਮੇਜਰ ਜਨਰਲ ਐਮ.ਪੀ. ਸਿੰਘ, ਇੰਚਾਰਜ (ਸਿਖਲਾਈ), ਪੱਛਮੀ ਕਮਾਂਡ, ਭਾਰਤੀ ਫ਼ੌਜ ਦਰਮਿਆਨ ਹੋਈ ਮੀਟਿੰਗ ਤਹਿਤ ਫ਼ੌਜ ਨੇ ਆਪਣੇ ਜਲੰਧਰ, ਪਠਾਨਕੋਟ, ਜ਼ੀਰਕਪੁਰ ਅਤੇ ਨਾਹਣ ਆਦਿ ਸਟੇਸ਼ਨਾਂ ‘ਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਿਖਲਾਈ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸੇ ਕੜੀ ਤਹਿਤ ਸਵੈਟ ਟੀਮ ਨੂੰ ਹੋਰ ਮਜ਼ਬੂਤ ਕਰਨ ਲਈ ਕਰੀਬ 20 ਅਫ਼ਸਰਾਂ ਨੂੰ ਦੋ ਹਫ਼ਤਿਆਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਹੈ। ਇਸੇ ਤਰ•ਾਂ ਕਈ ਪੁਲਿਸ ਅਧਿਕਾਰੀ ਅਤਿਵਾਦ-ਵਿਰੋਧੀ ਆਪ੍ਰੇਸ਼ਨਾਂ ”ਘਾਤਕ” ਦਾ ਸਿਖਲਾਈ ਕੋਰਸ ਕਰਨਗੇ।
ਫ਼ੌਜ ਵੱਲੋਂ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਵਿਸਫੋਟਕ ਸਮੱਗਰੀ ਆਈ.ਈ.ਡੀ. ਨਾਲ ਨਜਿੱਠਣ, ਤੋੜ-ਫੋੜ ਵਿਰੋਧੀ ਕਾਰਵਾਈ ਅਤੇ ਬੰਬ-ਨਕਾਰਾ ਤਕਨੀਕਾਂ ਦੀ ਸਮਰੱਥਾ ਵਧਾਉਣ ਲਈ ਸਹਿਮਤੀ ਜਤਾਈ ਗਈ ਹੈ। ਇਨ•ਾਂ ਕੋਰਸਾਂ ਰਾਹੀਂ ਜਿਥੇ ਪੰਜਾਬ ਪੁਲਿਸ ਦੀ ਸਮਰੱਥਾ ‘ਚ ਅਥਾਹ ਵਾਧਾ ਹੋਵੇਗਾ, ਉਥੇ ਇਸ ਨੂੰ ਦੋਹਾਂ ਸੁਰੱਖਿਆ ਏਜੰਸੀਆਂ ਵਿਚਾਲੇ ਵਧੀਆ ਤਾਲਮੇਲ ਅਤੇ ਸਹਿਯੋਗ ਵਜੋਂ ਵੀ ਵੇਖਿਆ ਜਾ ਰਿਹਾ ਹੈ।

LEAVE A REPLY