ਚੰਡੀਗੜ ‘ਤੇ ਦੋਹਰੀ ਨੀਤੀ ਅਪਣਾ ਰਹੇ ਹਨ ਬਾਦਲ : ਸੁੱਚਾ ਸਿੰਘ ਛੋਟੇਪੁਰ

5ਚੰਡੀਗੜ : ਆਮ ਆਦਮੀ ਪਾਰਟੀ ਨੇ ਅਕਾਲੀ-ਭਾਜਪਾ ਸਰਕਾਰ ਦੁਆਰਾ ਚੰਡੀਗੜ ਪ੍ਰਸ਼ਾਸਨ ਵਿਚ ਪੰਜਾਬ ਕੋਟੇ ਦੇ ਸਰਕਾਰੀ ਪਦਾਂ ਉੱਤੇ ਅਧਿਕਾਰੀ ਅਤੇ ਕਰਮਚਾਰੀ ਭੇਜਣ ਤੋਂ ਲਿਖਤੀ ਨਾਂਹ ਕਰਨ ਦੇ ਮਾਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਪ ਨੇ ਸਖ਼ਤ ਨੋਟਿਸ ਲੈਂਦੇ ਹੋਏ ਇਸ ਨੂੰ ਪੰਜਾਬ ਨਾਲ ਧੋਖਾ ਕਰਾਰ ਦਿੱਤਾ ਹੈ। ਆਪ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਇਹ ਬਾਦਲ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਹੈ।
ਸ. ਛੋਟੇਪੁਰ ਨੇ ਕਿਹਾ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ• ਵਿਚ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੇ ਪਦਾਂ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋਹਰਾ ਚਰਿੱਤਰ ਅਪਣਾ ਰਹੇ ਹਨ। ਬਾਦਲ, ਪੰਜਾਬ ਵਿਧਾਨ ਸਭਾ ਦੀ ਹਰ ਚੋਣ ਮੌਕੇ ਰਾਜਧਾਨੀ ਚੰਡੀਗੜ ਨੂੰ ਚੋਣ ਮੁੱਦਾ ਬਣਾ ਕੇ ਵੋਟਾਂ ਲਈ ਪੰਜਾਬ ਦੀ ਜਨਤਾ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ। ਪਰ ਸੱਤਾ ਸੰਭਾਲਦੇ ਹੀ ਪੰਜਾਬ ਦੇ ਹਿਤ ਅਤੇ ਚੋਣ ਵਾਅਦੇ ਭੁੱਲ ਜਾਂਦੇ ਹਨ। ਹੁਣ ਤਾਂ ਹੱਦ ਹੀ ਹੋ ਗਈ, ਜਦੋਂ ਬਾਦਲ ਸਰਕਾਰ ਨੇ ਯੂਟੀ ਪ੍ਰਸ਼ਾਸਨ ਅਧੀਨ ਟਰਾਂਸਪੋਰਟ ਵਿਭਾਗ ਵਿਚ ਕਈ ਅਹਿਮ ਪਦਾਂ ਲਈ ਪੰਜਾਬ ਦੇ ਕੋਟੇ ਵਿਚ ਆਪਣੇ ਅਧਿਕਾਰੀ ਭੇਜਣ ਤੋਂ ਲਿਖਤ ਨਾਂਹ ਕਰ ਦਿੱਤੀ।
ਸ. ਛੋਟੇਪੁਰ ਨੇ ਕਿਹਾ ਕਿ ਇੱਕ ਪਾਸੇ ਬਾਦਲ ਚੰਡੀਗੜ• ਪ੍ਰਸ਼ਾਸਨ ਵਿਚ ਪੰਜਾਬ ਗਠਨ ਐਕਟ-1966  ਦਾ ਹਵਾਲਾ ਦੇ ਕੇ ਚੰਡੀਗੜ ਪ੍ਰਸ਼ਾਸਨ ਵਿਚ 60 ਫ਼ੀਸਦੀ ਸਰਕਾਰੀ ਪਦ ਪੰਜਾਬ ਕਾਡਰ ਤੋਂ ਭਰਨ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਕੇ ਪੰਜਾਬ ਹਿਤੈਸ਼ੀ ਹੋਣ ਦਾ ਦਿਖਾਵਾ ਕਰਦੇ ਹਨ, ਦੂਜੇ ਪਾਸੇ ਜਦੋਂ ਯੂਟੀ ਪ੍ਰਸ਼ਾਸਨ ਅਧਿਕਾਰੀਆਂ ਦੀ ਮੰਗ ਕਰਦਾ ਹੈ ਤਾਂ ਬਾਦਲ ਪੰਜਾਬ ਕਾਡਰ ਦੇ ਅਧਿਕਾਰੀ ਅਤੇ ਕਰਮਚਾਰੀ ਭੇਜਣ ਤੋਂ ਲਿਖਤੀ ਰੂਪ ਵਿਚ ਨਾਂਹ ਕਰ ਰਹੇ ਹਨ। ਇਹ ਸਚਾਈ ਦਾ ਇਕ ਪਾਸਾ ਹੈ ਜਦਕਿ ਇਸ ਤਰ•ਾਂ ਦੇ ਅਣਗਿਣਤ ਸੱਚ ਬਾਦਲ ਦੇ ਦੋਹਰੇ ਚਰਿੱਤਰ ਦੀ ਪੁਸ਼ਟੀ ਕਰਦੇ ਹਨ ।
ਸ. ਛੋਟੇਪੁਰ ਨੇ ਕਿਹਾ ਕਿ ਪੰਜਾਬ ਉੱਤੇ ਲੰਮਾ ਸਮਾਂ ਹਕੂਮਤ ਕਰਨ ਵਾਲੇ ਅਕਾਲੀਆਂ ਅਤੇ ਕਾਂਗਰਸੀਆਂ ਦੀ ਜੇਕਰ ਨੀਤੀ ਸਾਫ਼ ਹੁੰਦੀ ਤਾਂ ਅੱਜ ਪੰਜਾਬ ਦੇ ਹਜ਼ਾਰਾਂ ਨੌਜਵਾਨ ਚੰਡੀਗੜ ਵਿਚ ਸਰਕਾਰੀ ਨੌਕਰੀਆਂ ਉੱਤੇ ਤੈਨਾਤ ਹੁੰਦੇ ਅਤੇ ਰਾਜਧਾਨੀ ਵਿਚ ਪੰਜਾਬੀ ਭਾਸ਼ਾ ਨੂੰ ਬੜ•ਾਵਾ ਮਿਲਦਾ। ਪਰ ਪਰਿਵਾਰਵਾਦ ਦੇ ਰੋਗ ਦਾ ਸ਼ਿਕਾਰ ਬਾਦਲਾਂ ਨੇ ਯੂਟੀ ਚੰਡੀਗੜ• ਦੇ ਟਰਾਂਸਪੋਰਟ, ਸਿਹਤ, ਲੋਕ ਉਸਾਰੀ, ਪੁਲਿਸ, ਲੋਕ ਸੰਪਰਕ ਅਤੇ ਹੋਰ ਵਿਭਾਗਾਂ ਵਿਚ ਪੰਜਾਬ ਕੋਟੇ ਦੇ ਅਧਿਕਾਰੀ ਅਤੇ ਕਰਮਚਾਰੀ ਹੀ ਨਹੀਂ ਭੇਜੇ।  ਨਤੀਜਤਨ ਇਨ•ਾਂ ਵਿਭਾਗਾਂ ਵਿਚ ਅੱਜ ਪੰਜਾਬ ਕੋਟੇ ਦੇ ਕਰਮਚਾਰੀਆਂ ਦੀ ਦਰ 5 ਫ਼ੀਸਦੀ ਤੋਂ ਵੀ ਹੇਠਾਂ ਆ ਗਈ ਹੈ ਅਤੇ ਅਧਿਕਾਰੀਆਂ ਦੀ ਤੇਜ਼ੀ ਤੋਂ ਘੱਟ ਹੋ ਰਹੀ ਹੈ।
ਹਾਲਾਂਕਿ ਇਨ•ਾਂ ਪਦਾਂ ਲਈ ਪੰਜਾਬ ਸਰਕਾਰ ਦੇ ਖਜਾਨੇ ਉੱਤੇ ਇੱਕ ਪੈਸੇ ਦਾ ਵੀ ਵਾਧੂ ਵਿੱਤੀ ਬੋਝ ਨਹੀਂ ਪੈਂਦਾ। ਸਮੇਂ ਸਮੇਂ ਦੀਆਂ ਪੰਜਾਬ ਸਰਕਾਰਾਂ ਦੀ ਕਮਜ਼ੋਰੀ ਦਾ ਲਾਭ ਉਠਾਉਂਦਿਆਂ ਯੂਟੀ ਚੰਡੀਗੜ• ਪ੍ਰਸ਼ਾਸਨ ਨੇ ਪੰਜਾਬ ਪੁਨਰ ਗਠਨ ਐਕਟ-1966 ਦੀਆਂ ਸ਼ਰਤਾਂ ਦੇ ਉਲਟ ਆਪਣਾ ਯੂਟੀ ਚੰਡੀਗੜ ਕਾਡਰ ਬਣਾ ਲਿਆ ਹੈ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਇਸਦਾ ਵਿਰੋਧ ਵੀ ਨਹੀਂ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਪੰਜਾਬ ਦੇ ਸਾਰੇ ਹਿਤਾਂ ਦੀ ਡਟ ਕੇ ਰਾਖੀ ਹੋਵੇਗੀ। ਯੂਟੀ ਚੰਡੀਗੜ, ਭਾਖੜਾ ਬਿਆਸ ਪ੍ਰਬੰਧਕ ਬੋਰਡ ਸਮੇਤ ਸਾਰੇ ਥਾਵਾਂ ਉੱਤੇ ਪੰਜਾਬ ਦਾ ਕੋਟਾ ਬਹਾਲ ਕੀਤਾ ਜਾਵੇਗਾ। ਪੰਜਾਬ ਦੇ ਯੁਵਕਾਂ ਨੂੰ ਆਪਣੇ ਹੱਕ ਦੇ ਸਰਕਾਰੀ ਪਦਾਂ ਉੱਤੇ ਸਰਕਾਰੀ ਨੌਕਰੀਆਂ ਦਵਾਈ ਜਾਣਗੀਆਂ।

LEAVE A REPLY