ਅਭਿਸ਼ੇਕ ਨੇ ਪਰਿਵਾਰ ਨਾਲ ਮਨਾਇਆ ਜਨਮ ਦਿਨ

6ਮੁੰਬਈ  : ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਅੱਜ 40 ਸਾਲ ਦਾ ਹੋ ਗਿਆ। ਅਭਿਸ਼ੇਕ ਦਾ ਜਨਮ 5 ਫਰਵਰੀ 1976 ਨੂੰ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਘਰ ਹੋਇਆ ਸੀ। ਅਭਿਸ਼ੇਕ ਬੱਚਨ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਜੇ.ਪੀ ਦੱਤਾ ਦੀ ਫਿਲਮ ‘ਰਫਿਊਜ਼ੀ’ ਨਾਲ ਕੀਤੀ ਸੀ। ਇਸ ਫਿਲਮ ਨੇ ਜਬਰਦਸਤ ਸਫ਼ਲਤਾ ਹਾਸਲ ਕੀਤੀ। ਹਾਲਾਂਕਿ ਇਸ ਤੋਂ ਬਾਅਦ ਅਭਿਸ਼ੇਕ ਨੂੰ ਕੁਝ ਫਿਲਮਾਂ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਪਰ ਸਾਲ 2004 ਵਿਚ ਫਿਲਮ ਧੂਮ ਅਤੇ ਫਿਲਮ ਯੁਵਾ ਨੇ ਉਨਾਂ ਨੂੰ ਵੱਖਰੀ ਪਹਿਚਾਣ ਦਿੱਤੀ। ਇਸ ਲਈ ਉਨਾਂ ਨੂੰ ਕਈ ਪੁਰਸਕਾਰ ਵੀ ਮਿਲੇ। ਸਾਲ 2007 ਵਿਚ ਅਭਿਸ਼ੇਕ ਬੱਚਨ ਦੀ ਅਭਿਨੇਤਰੀ ਐਸ਼ਵਰਿਆ ਰਾਏ ਨਾਲ ਸ਼ਾਦੀ ਹੋਈ।
ਇਸ ਦੌਰਾਨ ਜਨਮ ਦਿਨ ਮੌਕੇ ਬਾਲੀਵੁੱਡ ਦੀਆਂ ਹਸਤੀਆਂ ਅਤੇ ਉਨਾਂ ਦੇ ਪ੍ਰਸੰਸਕਾਂ ਨੇ ਵਧਾਈਆਂ ਦਿੱਤੀਆਂ।

LEAVE A REPLY