ਸਿੱਖਿਆ ਵਿਭਾਗ ਨੇ 527 ਹੋਰ ਨਵੇਂ ਸਕੂਲਾਂ ‘ਚ ਵੋਕੇਸ਼ਨਲ ਸਿੱਖਿਆ ਸ਼ੁਰੂ ਕਰਨ ਦੀ ਬਣਾਈ ਤਜਵੀਜ਼

1ਚੰਡੀਗੜ  : ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਉਦਯੋਗਾਂ ਅਤੇ ਸਥਾਨਕ ਲੋੜਾਂ ਦੇ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਨਵੇਂ ਕੋਰਸਾਂ ਦੀ ਵੋਕੇਸ਼ਨਲ ਸਿੱਖਿਆ ਦਾ ਦਾਇਰਾ ਵਧਾਉਣ ਦੀ ਤਜਵੀਜ਼ ਬਣਾਈ ਹੈ। ਸਿੱਖਿਆ ਵਿਭਾਗ ਨੇ ਮੌਜੂਦਾ ਸਮੇਂ ਵਿੱਚ 400 ਸਕੂਲਾਂ ਵਿੱਚ ਚੱਲ ਰਹੀ ਨਵੇਂ ਕੋਰਸਾਂ ਦੀ ਵੋਕੇਸ਼ਨਲ ਸਿੱਖਿਆ ਦੀ ਗਿਣਤੀ ਵਧਾਉਣ ਲਈ ਅਗਲੇ ਵਿਦਿਅਕ ਵਰ•ੇ ਦੌਰਾਨ ਦੋਗੁਣੀ ਕਰਨ ਦਾ ਫੈਸਲਾ ਕੀਤਾ ਹੈ ਜਿਸ ਤਹਿਤ 527 ਹੋਰ ਨਵੇਂ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਸ਼ੁਰੂ ਕਰਨ ਦੀ ਤਜਵੀਜ਼ ਬਣਾ ਕੇ ਕੌਮੀ ਹੁਨਰ ਵਿਕਾਸ ਕਾਰਪੋਰੇਸ਼ਨ (ਐਨ.ਐਸ.ਡੀ.ਸੀ.)  ਨੂੰ ਭੇਜਣ ਦਾ ਫੈਸਲਾ ਕੀਤਾ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖਾ ਵਿਭਾਗ ਵੱਲੋਂ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਬਾਰ•ਵੀਂ ਦੀ ਪ੍ਰੀਖਿਆ ਉਪੰਰਤ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਵੋਕੇਸ਼ਨਲ ਸਿੱਖਿਆ ਨੂੰ ਹੁਲਾਰਾ ਦੇਣ ਦੀ ਸ਼ੁਰੂ ਕੀਤੀ ਪਹਿਲ ਬਹੁਤ ਹੀ ਸਫਲ ਰਹੀ ਹੈ ਅਤੇ ਮੌਜੂਦਾ ਸਮੇਂ 400 ਸਕੂਲਾਂ ਵਿੱਚ 15599 ਵਿਦਿਆਰਥੀਆਂ ਨਵੇਂ ਕੋਰਸਾਂ ਦੀ ਵੋਕੇਸ਼ਨਲ ਸਿੱਖਿਆ ਹਾਸਲ ਕਰ ਰਹੇ ਹਨ। ਵਿਭਾਗ ਨੇ ਨਵੇਂ ਵਿਦਿਅਕ ਵਰ•ੇ 2015-16 ਲਈ 527 ਹੋਰ ਨਵੇਂ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਦੀ ਇਸ ਨਵੀਂ ਸਕੀਮ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਕੇ ਭੇਜੀ ਹੈ। ਸਿੱਖਿਆ ਵਿਭਾਗ ਵੱਲੋਂ 2014-15 ਵਿੱਚ 100 ਸਕੂਲਾਂ ਵਿੱਚ ਸਫਲਤਾਪੂਰਵਕ ਸਕੀਮ ਨੂੰ ਲਾਗੂ ਕਰਨ ਉਪਰੰਤ 2015-16 ਵਿੱਚ ਪੰਜਾਬ ਦੇ 300 ਹੋਰ ਸਕੂਲਾਂ ਨੂੰ ਇਹ ਸਕੀਮ ਮਿਲ ਗਈ ਸੀ ਜਿਸ ਕਾਰਨ ਇਹ ਗਿਣਤੀ 400 ਸਕੂਲਾਂ ਤੱਕ ਅੱਪੜ ਗਈ ਸੀ ਅਤੇ ਹੁਣ ਨਵੇਂ ਕੇਸ ਦੀ ਪ੍ਰਵਾਨਗੀ ਉਪਰੰਤ ਨਵੇਂ ਕੋਰਸਾਂ ਵਾਲੇ ਵੋਕੇਸ਼ਨਲ ਸਿੱਖਿਆ ਦੇ ਸਕੂਲਾਂ ਦੀ ਗਿਣਤੀ 900 ਤੋਂ ਵੱਧ ਜਾਵੇਗੀ ਅਤੇ ਵਿਦਿਆਰਥੀਆਂ ਦੀ ਗਿਣਤੀ ਵੀ 45000 ਤੱਕ ਪਹੁੰਚ ਜਾਵੇਗੀ। ਉਨ•ਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਦੇਣ ਲਈ 7.82 ਕਰੋੜ ਰੁਪਏ ਦੀ ਲਾਗਤ ਨਾਲ ਲੈਬਜ਼ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ 18 ਕੰਪਨੀਆਂ ਦੇ ਵਿਸ਼ਾ ਅਨੁਸਾਰ ਮਾਹਿਰ 796 ਟਰੇਨਰ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਦੇ ਰਹੇ ਹਨ। ਵੋਕੇਸ਼ਨਲ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਦੇਣ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ।
ਡਾ.ਚੀਮਾ ਨੇ ਦੱਸਿਆ ਕਿ ਨਵੀਂ ਸਕੀਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਪੁਰਾਣੇ ਰਵਾਇਤੀ ਕੋਰਸਾਂ ਦੀ ਬਜਾਏ ਮੌਜੂਦਾ ਦੌਰ ਵਿੱਚ ਉਦਯੋਗਾਂ ਦੀ ਮੰਗ ਅਨੁਸਾਰ ਨਵੇਂ ਕੋਰਸ ਸ਼ਾਮਲ ਕੀਤੇ ਗਏ ਤਾਂ ਜੋ ਵਿਦਿਆਰਥੀ ਬਾਰ•ਵੀਂ ਦੀ ਪ੍ਰੀਖਿਆ ਕਰਨ ਉਪਰੰਤ ਇਨ•ਾਂ ਨਵੇਂ ਖੇਤਰਾਂ ਵਿੱਚ ਰੋਜ਼ਗਾਰ ਹਾਸਲ ਸਕੇ ਜਾਂ ਸਵੈ ਰੋਜ਼ਗਾਰ ਸਥਾਪਤ ਕਰ ਸਕੇ। ਪਹਿਲੇ ਸਾਲ 100 ਸਕੂਲਾਂ ਵਿੱਚ ਸੁਰੱਖਿਆ, ਬਿਊਟੀ ਐਂਡ ਵੈਲਨੈਸ, ਹੈਲਥ ਕੇਅਰ, ਸੂਚਨਾ ਤਕਨਾਲੋਜੀ, ਆਟੋਮੋਬਾਈਲ ਤੇ ਰਿਟੇਲ ਸਟਰੀਮ ਵਿੱਚ ਵੋਕੇਸ਼ਨਲ ਸਿੱਖਿਆ ਦੀ ਸ਼ੁਰੂਆਤ ਕੀਤੀ ਅਤੇ ਦੂਜੇ ਸਾਲ 300 ਨਵੇਂ ਸਕੂਲਾਂ ਵਿੱਚ ਪੰਜ ਪੁਰਾਣੇ ਕੋਰਸ ਸੁਰੱਖਿਆ, ਬਿਊਟੀ ਐਂਡ ਵੈਲਨੈਸ, ਹੈਲਥ ਕੇਅਰ, ਸੂਚਨਾ ਤਕਨਾਲੋਜੀ ਤੇ ਰਿਟੇਲ ਤੋਂ ਇਲਾਵਾ ਤਿੰਨ ਨਵੇਂ ਸਟਰੀਮ ਖੇਤੀਬਾੜੀ, ਟੂਰ ਐਂਡ ਟਰੈਵਲਜ਼ ਅਤੇ ਸਰੀਰਕ ਸਿੱਖਿਆ ਤੇ ਖੇਡਾਂ ਸ਼ੁਰੂ ਕੀਤੇ ਗਏ ਅਤੇ ਹੁਣ ਤੀਜੇ ਸਾਲ ਪ੍ਰਵਾਨਗੀ ਲਈ ਭੇਜੇ ਨਵੇਂ ਸਕੂਲਾਂ ਵਿੱਚ ਕੋਰਸਾਂ ਦੀ ਗਿਣਤੀ 8 ਤੋਂ ਵਧਾ ਕੇ 10 ਕੀਤੀ ਜਾਵੇਗੀ ਅਤੇ ਦੋ ਨਵੇਂ ਕੋਰਸ ਐਪਰਨ ਅਤੇ ਕੰਸਟ੍ਰਕਸ਼ਨ (ਸਿਵਲ) ਸ਼ਾਮਲ ਕੀਤੇ ਜਾਣਗੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਕੌਮੀ ਹੁਨਰ ਵਿਕਾਸ ਕਾਰਪੋਰੇਸ਼ਨ ਨਾਲ ਸਿੱਖਿਆ ਵਿਭਾਗ ਵੱਲੋਂ ਆਪਸੀ ਸਹਿਮਤੀ ਦੇ ਸਹੀਬੱਧ ਕੀਤੇ ਸਮਝੌਤੇ (ਐਮ.ਓ.ਯੂ.) ਤਹਿਤ ਸ਼ੁਰੂ ਹੋਈ ਸਕੀਮ ਤਹਿਤ ਵਿਦਿਆਰਥੀ ਨੌਵੀਂ ਕਲਾਸ ਤੋਂ ਬਾਰ••ਵੀਂ ਤੱਕ ਆਪਣੀ ਰੈਗੂਲਰ ਪੜ•ਾਈ ਨਾਲ ਇਨ•ਾਂ ਕੋਰਸਾਂ ਨੂੰ ਇਕ ਵਿਸ਼ੇ ਵਜੋਂ ਪੜ•ਦੇ ਹਨ ਅਤੇ ਚਾਰ ਸਾਲਾਂ ਬਾਅਦ ਬਾਰ•ਵੀਂ ਕਰਨ ਉਪਰੰਤ ਇਨ•ਾਂ ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਮਿਲੇਗੀ ਜਿਹੜਾ ਕਿ ਆਈ.ਟੀ.ਆਈ. ਦੇ ਬਰਾਬਰ ਹੋਵੇਗਾ। ਉਨ•ਾਂ ਦੱਸਿਆ ਕਿ ਨਵੀਂ ਸਕੀਮ ਤੋਂ ਇਲਾਵਾ 604 ਸਕੂਲਾਂ ਵਿੱਚ 34 ਪੁਰਾਣੇ ਟਰੇਡਾਂ ਵਿੱਚ ਵੋਕੇਸ਼ਨਲ ਸਿੱਖਿਆ ਦਿੱਤੀ ਜਾ ਰਹੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵੋਕੇਸ਼ਨਲ ਸਿੱਖਿਆ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਤਾਂ ਜੋ ਵਿਦਿਆਰਥੀ ਸਿੱਖਿਆ ਹਾਸਲ ਕਰਨ ਉਪਰੰਤ ਨੌਕਰੀ ਹਾਸਲ ਕਰਨ ਦੇ ਯੋਗ ਹੈ। ਉਨ•ਾਂ ਕਿਹਾ ਕਿ ਸਾਡੇ ਦੇਸ਼ ਵਿੱਚ ਮਨੁੱਖੀ ਸ੍ਰੋਤਾਂ ਦੀ ਕੋਈ ਘਾਟ ਨਹੀਂ ਹੈ ਪਰ ਲੋੜ ਹੈ ਇਨ•ਾਂ ਨੂੰ ਹੁਨਰਮੰਦ ਸਿਖਲਾਈ ਦੇ ਕੇ ਰੁਜ਼ਗਾਰ ਦੇ ਕਾਬਲ ਬਣਾਇਆ ਜਾਵੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਹੁਨਰਮੰਦ ਸਿਖਲਾਈ ਵਿੱਚ ਨਿੱਜੀ ਤੌਰ ‘ਤੇ ਦਿਲਚਸਪੀ ਲੈ ਰਹੇ ਹਨ ਅਤੇ ਉਨ•ਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਵੀ ਭਾਰਤ ਸਰਕਾਰ ਨੇ ਹੁਨਰ ਸਿਖਲਾਈ ਲਈ ਮੁੱਖ ਮੰਤਰੀਆਂ ਦੀ ਬਣੀ ਕਮੇਟੀ ਦਾ ਮੁਖੀ ਬਣਾਇਆ ਹੈ। ਸ. ਬਾਦਲ ਦੀ ਦੂਰਦ੍ਰਿਸ਼ਟੀ ਸੋਚ ਸਦਕਾ ਹੁਨਰ ਸਿਖਲਾਈ ਵਿੱਚ ਪੰਜਾਬ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਸਿੱਖਿਆ ਵਿਭਾਗ ਨੇ ਵੀ ਇਸ ਅਹਿਮੀਅਤ ਨੂੰ ਸਮਝਦਿਆਂ ਐਨ.ਐਸ.ਡੀ.ਸੀ. ਨਾਲ ਐਮ.ਓ.ਯੂ. ਦਸਤਖਤ ਕੀਤਾ ਗਿਆ ਸੀ।

LEAVE A REPLY