ਵਿਜੀਲੈਂਸ ਬਿਊਰੋ ਨੇ ਦੋ ਮਹੀਨੀਆਂ ‘ਚ ਦਰਜ ਕੀਤੇ 12 ਮਾਮਲੇ

5ਚੰਡੀਗੜ : ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਰੋਕਣ ਲਈ ਦਿੱਤੀ ਪਹਿਲ ਦੇ ਸਿੱਟੇ ਵਜੋਂ ਵਿਜੀਲੈਂਸ ਬਿਊਰੋ ਨੇ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਰੋਕਣ ਲਈ ਯਤਨ ਜਾਰੀ ਰੱਖੇ ਹੋਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱੱਸਿਆ ਕਿ ਨਵੰਬਰ ਅਤੇ ਦਸੰਬਰ,2015 ਦੋਰਾਨ ਦੋ ਮਹੀਨਿਆਂ ਵਿਚ  ਭ੍ਰਿਸ਼ਟ ਕਰਮਚਾਰੀਆਂ ਅਤੇ ਅਫਸਰਾਂ ਦੇ ਵਿਰੁੱਧ ਰਿਸ਼ਵਤ ਲੈਂਦਿਆਂ ਰੰਗੇ ਹੱੱਥੀਂ ਫੜੇ ਜਾਣ ਤੇ 12 ਮਾਮਲੇ ਦਰਜ ਕੀਤੇ ਹਨ।ਜੱਦਕਿ ਇਸ ਤੋਂ ਇਲਾਵਾ ਦੋ ਮਹੀਨਿਆਂ ਦੋਰਾਨ ਵਿਜੀਲੈਂਸ ਬਿਊਰੋ ਨੇ 2 ਫੌਜਦਾਰੀ ਮਾਮਲੇ, ਵਿੱਤ ਤੋਂ ਵੱੱਧ ਜਾਇਦਾਦ ਸਬੰਧੀ 3 ਮਾਮਲੇ ਦਰਜ ਕੀਤੇ ਅਤੇ ਵਿਜੀਲੈਂਸ ਇੰਨਕੁਆਰੀਆਂ ਦੀ ਗਿਣਤੀ 13 ਹੈ।
ਬੁਲਾਰੇ ਨੇ ਦੱੱਸਿਆ ਕਿ ਨਵੰਬਰ ਅਤੇ ਦਸੰਬਰ, 2015 ਦੋਰਾਨ ਦੋਸ਼ੀ ਮਨਜੀਤ ਸਿੰਘ ਨੰਬਰ 621/ਪਟਿਆਲਾ ਅਹੁਦਾ ਏ.ਐਸ.ਆਈ. ਇੰਨਚਾਰਜ ਪੁਲਿਸ ਚੌਕੀ ਫੱਗਣ ਮਾਜਰਾ.ਤਹਿਸੀਲ ਤੇ ਜਿਲ•ਾ ਪਟਿਆਲਾ,ਮੰਨੂ ਮਲਹੋਤਰਾ ਜੂਨੀਅਰ ਸਹਾਇਕ,ਦਫਤਰ ਜਿਲ•ਾ ਖਜਾਨਾ ਪਟਿਆਲਾ, ਮੁੱੱਖ ਸਿਪਾਹੀ ਰਾਮ ਸੰਜੀਵਨ,ਨੰਬਰ 188/ਐਸ.ਐਸ.ਨਗਰ,ਥਾਣਾ ਮੁੱੱਲਾਂਪੁਰ ਗਰੀਬਦਾਸ,ਜ਼ਿਲਾ ਮੋਹਾਲੀ,ਮਨਜੀਤ ਸਿੰਘ ਪਟਵਾਰੀ,ਮਾਲ ਹਲਕਾ ਭੈਣੀਕਲਾ,ਤਹਿਸੀਲ ਮਲੇਕੋਟਲਾ ਜ਼ਿਲਾ ਸੰਗਰੂਰ,ਨਵਲ ਕਿਸੋਰ,ਜੇ.ਈ. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮੀਟਡ ਸਬ ਡਵੀਜਨ ਧਨੋਲਾ,ਜਿਲ•ਾ ਬਰਨਾਲਾ,ਐਸ.ਆਈ. ਨਵਦੀਪ ਸਿੰਘ 1934/ਪੀ.ਏ.ਪੀ. ਇੰਨਚਾਰਜ ਚੌਕੀਂ ਕੋਚਰ ਮਾਰਕੀਟ ਲੁਧਿਆਣਾ,ਏ.ਐਸ.ਆਈ. ਸੋਹਨ ਲਾਲ ਨੰਬਰ 1040/ਲੁਧਿਆਣਾ,ਸੁਖਵਿੰਦਰ ਸਿੰਘ ਪਟਵਾਰੀ ਮਾਲ ਹਲਕਾ ਧਨੋਲਾ-ਏ ਜਿਲ•ਾ ਬਰਨਾਲਾ,ਸੁਰਿੰਦਰ ਕੁਮਾਰ ਕਲਰਕ,ਬ੍ਰਾਂਚ ਵਾਟਰ ਸਪਲਾਈ ਨਗਰ ਨਿਗਮ ਪਟਿਆਲਾ,ਪਰਮਿੰਦਰ ਸਿੰਘ ਵਾਰਡ ਅਟੈਂਡੈਂਟ ਦਫਤਰ ਸੀ.ਆਰ.(ਸੈਂਟਰਲ ਰਜਿਸਟ੍ਰੇਸ਼ਨ ਬ੍ਰਾਂਚ ) ਰਜਿੰਦਰਾ ਹਸਪਤਾਲ ਪਟਿਆਲਾ,ਲਛਮਣ ਦਾਸ ਕਲਰਕ ਦਫਤਰ ਨਗਰ ਕੋਂਸਲ ਰਾਮਪੁਰਾ ਫੂਲ ਜਿਲ•ਾ ਬਠਿੰਡਾ,ਹਰਪ੍ਰੀਤ ਸਿੰਘ ਸੇਵਾਦਾਰ (ਕੰਟਰੈਕਟ ਬੇਸ ) ਦਫਤਰ ਤਹਿਸੀਲਦਾਰ ਮੋਹਾਲੀ, ਸੱਤਪਾਲ ਸਿੰਘ ਐਸ.ਡੀ.ਓ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫਰੀਦਕੋਟ ਵਿਰੁੱਧ ਰਿਸ਼ਵਤ ਲੈਂਦਿਆਂ ਰੰਗੇ ਹੱੱਥੀਂ ਫੜੇ ਜਾਣ ਤੇ  ਮਾਮਲੇ ਦਰਜ ਕੀਤੇ  ਹਨ।
ਮਹੀਨਾ  ਨਵੰਬਰ ਅਤੇ ਦਸੰਬਰ,2015 ਵਿੱਚ ਅਦਾਲਤਾਂ ਵੱਲੋਂ ਦੋਸ਼ੀ ਸ਼ਾਮ ਸਿੰਘ ਰਾਵਤ ਅਹੁਦਾ ਸੈਕਸ਼ਨ ਅਫਸਰ ਦਫਤਰ ਜ਼ਿਲ•ਾ ਸਿੱੱਖਿਆ ਅਫਸਰ (ਸੈਕੰਡਰੀ) ਲੁਧਿਆਣਾ ਨੂੰ ਮਾਨਯੋਗ ਅਦਾਲਤ  ਦਲਜੀਤ ਸਿੰਘ ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਨੇ ਮਿਤੀ 17 ਸਤੰਬਰ 2015 ਨੂੰ 5 ਸਾਲ ਦੀ ਕੈਦ ਅਤੇ 7,000 ਰੁਪਏ ਦਾ ਜੁਰਮਾਨਾ ਦੀ ਸਜਾ ਸੁਣਾਈ, ਏ.ਐਸ.ਆਈ. ਦੋਸ਼ੀ ਬਲਵਿੰਦਰ ਸਿੰਘ ਨੰਬਰ 1488/ਪਟਿਆਲਾ ਥਾਣਾ ਕੋਤਵਾਲੀ ਨਾਭਾ ਜ਼ਿਲ•ਾ ਪਟਿਆਲਾ ਨੂੰ ਮਾਨਯੋਗ ਅਦਾਲਤ ਰਜਿੰਦਰ ਅਗਰਵਾਲ ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਨੇ ਮਿਤੀ 19 ਨਵੰਬਰ 2015  ਨੂੰ ਦੋ ਸਾਲ ਦੀ ਕੈਦ ਅਤੇ 3,000 ਰੁਪਏ ਦਾ ਜੁਰਮਾਨਾ ਦੀ ਸਜਾ ਸੁਣਾਈ, ਦੋਸ਼ੀ ਸੁਖਚਰਨ ਸਿੰਘ ਅਹੁਦਾ ਸਹਾਇਕ ਲੇਬਰ ਕਮਿਸ਼ਨਰ ਤੈਨਾਤ ਸ਼੍ਰੀ ਅਮ੍ਰਿਤਸਰ ਸਾਹਿਬ ਨੂੰ ਮਾਨਯੋਗ ਅਦਾਲਤ ਗੁਰਦਰਸ਼ਨ ਸਿੰਘ ਧਾਲੀਵਾਲ ਐਡੀਸ਼ਨਲ ਸੈਸ਼ਨ ਜੱਜ ਗੁਰਦਾਸਪੁਰ ਨੇ ਮਿਤੀ 23 ਦਸੰਬਰ 2015 ਨੂੰ 1 ਸਾਲ ਦੀ ਕੈਦ ਅਤੇ 5,000 ਰੁਪਏ ਦਾ ਜੁਰਮਾਨਾ ਦੀ ਸਜਾ ਸੁਣਾਈ ਅਤੇ ਦੋਸ਼ੀ ਬਲਜੀਤ ਸਿੰਘ ਅਹੁਦਾ ਜੇ.ਈ.,ਪੀ.ਐਸ.ਪੀ.ਸੀ.ਐਲ ਖਰੜ,ਜ਼ਿਲ•ਾ ਮੋਹਾਲੀ ਨੂੰ ਮਾਨਯੋਗ ਅਦਾਲਤ  ਪਰਮਿੰਦਰਪਾਲ ਸਿੰਘ ਸਪੈਸ਼ਲ ਜੱਜ ਮੋਹਾਲੀ ਨੇ ਮਿਤੀ 17 ਦਸੰਬਰ,2015 ਨੂੰ 3 ਸਾਲ ਦੀ ਕੈਦ ਅਤੇ 5,000 ਰੁਪਏ ਦੀ ਸਜਾ ਸੁਣਾਈ।
ਵਿਜੀਲੈਂਸ ਬਿਊਰੋ ਵਲੋਂ ਮਹੀਨਾ ਨਵੰਬਰ,ਦਸੰਬਰ 2015 ਵਿਚ 23 ਮੁਕੱੱਦਮਿਆਂ ਦਾ ਚਾਲਾਨ ਅਦਾਲਤ ਵਿਚ ਪੇਸ਼ ਕੀਤਾ ਗਿਆ।

LEAVE A REPLY