ਰਾਸ਼ਟਰਪਤੀ ਵੱਲੋਂ ਰਾਸ਼ਟਰੀ ਆਪਦਾ ਰਾਹਤ ਬਲ ਨੂੰ ਸ਼ੁਭਕਾਮਨਾਵਾਂ

2ਨਵੀਂ ਦਿੱਲੀ  : ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਆਪਦਾ ਰਾਹਤ ਬਲ ਦੇ 11ਵੇਂ ਸਥਾਪਨਾ ਦਿਵਸ ਦੀ ਪੂਰਵ ਸੰਧਿਆ ਉੱਤੇ ਸਾਰੇ ਅਧਿਕਾਰੀਆਂ ਅਤੇ ਕਰਮੀਆਂ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੱਤੀ ਹੈ । ਉਹਨਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰੀ ਆਪਦਾ ਰਾਹਤ ਬਲ 5 ਫਰਵਰੀ 2016 ਨੂੰ ਆਪਣਾ 11ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ।
ਐਨ ਡੀ ਆਰ ਐਫ ਨੇ ਦੇਸ਼ ਅਤੇ ਵਿਦੇਸ਼ ਵਿੱਚ ਕਈ ਆਫਤਾਂ ਦੌਰਾਨ ਹਜ਼ਾਰਾਂ ਬੇਸ਼ੁਮਾਰ ਜ਼ਿੰਦਗੀਆਂ ਬਚਾ ਕੇ ਆਪਣੀ ਬਹਾਦਰੀ ਸਾਬਤ ਕੀਤੀ ਹੈ। ਹੁਣੇ ਹੀ ਨੇਪਾਲ ਵਿੱਚ ਆਏ ਭੂਚਾਲ ਅਤੇ ਚੇਨਈ ਵਿੱਚ ਹੜ• ਦੌਰਾਨ ਐਨ ਡੀ ਆਰ ਐਫ ਦੇ ਕੁਸ਼ਲ ਅਤੇ ਜਾਗਰੂਕ ਕਰਮੀਆਂ ਵੱਲੋਂ ਸਮੇਂ ਤੇ ਸਹਾਇਤਾ ਪ੍ਰਦਾਨ ਕਰਨਾ ਸ਼ਲਾਘਾਯੋਗ ਹੈ। ਬਲ ਨੇ ਕੜੀ ਮਿਹਨਤ , ਪੇਸ਼ੇਵਰ ਤਰੀਕੇ ਅਤੇ ਮਨੁੱਖੀ ਦ੍ਰਿਸ਼ਟੀਕੋਣ ਤੋਂ ਦੇਸ਼ਵਾਸੀਆਂ ਵਿੱਚ ਆਪਣੇ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਹੈ। ਉਹਨਾਂ ਕਿਹਾ ਕਿ  ਇਹ ਬਲ ਸਮਰਪਨ , ਜੋਸ਼ ਅਤੇ ਉਤਸ਼ਾਹ ਨਾਲ ਆਪਣਾ ਕੰਮ ਕਰਦਾ ਰਹੇਗਾ। ਉਹਨਾਂ ਨੇ ਇਸ  ਸੰਸਥਾਨ ਦੇ ਅਧਿਕਾਰੀਆਂ ਅਤੇ ਕਰਮੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ । ਉਹਨਾਂ ਨੇ  ਐਨ ਡੀ ਆਰ ਐਫ ਦੇ ਉਜਵਲ ਭਵਿੱਖ ਦੀ ਵੀ ਕਾਮਨਾ ਕੀਤੀ।

LEAVE A REPLY