ਰਾਜਨਾਥ ਸਿੰਘ ਵਲੋਂ ਪੁਲਿਸ ਆਧੁਨਿਕੀਕਰਨ ਡਵੀਜ਼ਨ ਦੇ ਕੰਮ ਦਾ ਜਾਇਜ਼ਾ

2ਨਵੀਂ ਦਿੱਲੀ  : ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਮੰਤਰਾਲੇ ਦੇ ਪੁਲਿਸ ਆਧੁਨਿਕੀਕਰਨ ਡਵੀਜ਼ਨ ਦੇ ਕੰਮ ਦਾ ਜਾਇਜ਼ਾ ਲਿਆ। ਬੈਠਕ ਦੌਰਾਨ ਉਹਨਾਂ ਰਾਜ ਅਤੇ ਕੇਂਦਰੀ ਪੁਲਿਸ ਬਲਾਂ ਦੇ ਆਧੁਨਿਕੀਕਰਨ ਅਤੇ ਸੀ ਏ ਪੀ ਐਫ ਲਈ ਕੱਪੜੇ, ਟੈਂਟ, ਉਪਕਰਣ , ਸ਼ਾਸ਼ਤਰ, ਵਾਹਨਾਂ ਦੀ ਖਰੀਦਦਾਰੀ ਬਾਰੇ ਅਤੇ ਕੇਂਦਰੀ ਅਪਰਾਧ ਵਿਗਿਆਨ ਪ੍ਰਯੋਗਸ਼ਾਲਾ ਅਤੇ ਪੁਲਿਸ ਸੁਧਾਰ ਨਿਗਰਾਨੀ ਨਾਲ ਸੰਬੰਧਤ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ।
ਸ੍ਰੀ ਰਾਜਨਾਥ ਸਿੰਘ ਨੇ ਗ੍ਰਹਿ ਮੰਤਰਾਲੇ ਵੱਲੋਂ ਪੁਲਿਸ ਬਲਾਂ ਦੀ ਆਧੁਨਿਕੀਕਰਨ ਯੋਜਨਾ ਤਹਿਤ ਰਾਜ ਸਰਕਾਰਾਂ ਨੂੰ 85 ਫੀਸਦ ਫੰਡ ਜਾਰੀ ਕਰਨ ਦੀ ਪ੍ਰਸੰਸਾ ਕੀਤੀ। ਉਹਨਾਂ ਨੇ ਡਵੀਜ਼ਨ ਨੂੰ ਸੁਝਾਅ ਦਿੱਤਾ ਕਿ ਚਾਲੂ ਸਾਲ ਦੌਰਾਨ ਬਜਟ ਫੰਡ ਦਾ ਸ਼ਤ-ਪ੍ਰਤੀਸ਼ਤ ਪ੍ਰਯੋਗ ਕੀਤਾ ਜਾਵੇ। ਉਹਨਾਂ ਨੇ ਸੀ ਏ ਪੀ ਐਫ ਅਤੇ ਹੋਰ ਮਹੱਤਵਪੂਰਨ ਕੇਂਦਰੀ ਏਜੰਸੀਆਂ ਲਈ ਮਹੱਤਵਪੂਰਨ ਮੁੱਦਿਆਂ ਦੀ ਖਰੀਦਦਾਰੀ ਵਿੱਚ ਫੰਡ ਉਪਲੱਬਧ ਦੀ ਪ੍ਰਸੰਸਾ ਕੀਤੀ । ਸ੍ਰੀ ਰਾਜਨਾਥ ਸਿੰਘ ਨੇ ਅਪਰਾਧ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਵਿਗਿਆਨਕਾਂ ਦੀ ਕਮੀ ਦੇ ਸੰਬੰਧ ਵਿੱਚ ਸੁਝਾਅ ਦਿੱਤਾ ਕਿ ਪੁਰਾਣੇ ਮਾਮਲੇ ਨਿਪਟਾਉਣ ਲਈ ਸੇਵਾ ਮੁਕਤ ਵਿਗਿਆਨਕ ਮਾਹਰ ਅਤੇ ਕੰਟਰੈਕਟ ਦੇ ਆਧਾਰ ਤੇ ਕਰਮਚਾਰੀਆਂ ਦੀਆਂ ਸੇਵਾਵਾਂ ਦਾ ਉਪਯੋਗ ਕੀਤਾ ਜਾਵੇ । ਉਹਨਾਂ ਕੇਂਦਰੀ ਵਿੰਗ ਪੁਲਿਸ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਦੀ ਯੋਜਨਾ ਤਿਆਰ ਕਰਨ ਦਾ ਵੀ ਸੁਝਾਅ ਦਿੱਤਾ।

LEAVE A REPLY