ਪੰਚਾਇਤੀ ਜ਼ਮੀਨਾਂ ਅਤੇ ਜਾਇਦਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ : ਮਲੂਕਾ

3ਚੰਡੀਗੜ/ਮੋਹਾਲੀ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪੰਚਾਇਤੀ ਜ਼ਮੀਨਾਂ ਅਤੇ ਜਾਇਦਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ, ਅਤੇ ਨਾਜਾਇਜ਼ ਕਬਜ਼ਿਆਂ ਹੇਠਲੀਆਂ ਜ਼ਮੀਨਾਂ ਨੂੰ ਖਾਲੀ ਕਰਵਾਇਆ ਜਾਵੇ। ਉਨਾਂ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਸ਼ਹਿਰੀ ਖੇਤਰ ਦੀਆਂ ਜਾਇਦਾਦਾਂ ‘ਤੇ ਕਮਰਸ਼ੀਅਲ ਕੰਪਲੈਕਸ ਉਸਾਰ ਕੇ ਆਮਦਨ ਵਿੱਚ ਵਾਧਾ ਕਰਨ।
ਸ. ਮਲੂਕਾ ਵਿਕਾਸ ਭਵਨ ਮੋਹਾਲੀ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਅਧਿਕਾਰੀਆਂ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਖ਼ਤਮ ਕਰਵਾਉਣ ਲਈ ਵੱਖ-ਵੱਖ ਪੱਧਰਾਂ ‘ਤੇ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦੀ ਚੰਗੀ ਤਰ•ਾਂ ਪੈਰਵੀ ਕੀਤੀ ਜਾਵੇ। ਜਿਹੜੀਆਂ ਜ਼ਮੀਨਾਂ ਵਿਭਾਗ ਕੋਲ ਹਨ, ਉਨਾਂ ਜ਼ਮੀਨਾਂ ਨੂੰ ਨਵੇਂ ਸਾਲ ਲਈ ਠੇਕੇ ‘ਤੇ ਦੇਣ ਵਾਸਤੇ ਹੁਣ ਤੋਂ ਹੀ ਸੁਚੱਜੀ ਵਿਉਂਤਬੰਦੀ ਕੀਤੀ ਜਾਵੇ। ਸ. ਮਲੂਕਾ ਦਾ ਕਹਿਣਾ ਹੈ ਕਿ ਜਿਹੜੀਆਂ ਜ਼ਮੀਨਾਂ ਉੱਚੀਆਂ-ਨੀਵੀਆਂ ਹੋਣ ਕਾਰਨ ਬੋਲੀ ‘ਤੇ ਨਹੀਂ ਚੜ• ਸਕਦੀਆਂ, ਉੱਥੇ ਦਰਖ਼ਤ ਲਾਉਣ ਦੀ ਵਿਉਂਤ ਬਣਾਈ ਜਾਵੇ। ਜ਼ਿਲ•ਾ ਵਿਕਾਸ ਅਤੇ ਪੰਚਾਇਤ ਅਫ਼ਸਰ ਜ਼ਮੀਨ ‘ਤੇ ਜਾ ਕੇ ਸਥਿਤੀ ਮੁਤਾਬਕ ਫ਼ੈਸਲੇ ਲੈਣ। ਉਨ•ਾਂ ਨੇ ਅਧਿਕਾਰੀਆਂ ਨੂੰ ਜ਼ਮੀਨਾਂ ਦੀ ਨਿਗਰਾਨੀ ਆਪ ਕਰਨ ਲਈ ਕਿਹਾ।
ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਕੈਬਨਿਟ ਮੰਤਰੀ ਸ. ਮਲੂਕਾ ਨੇ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਪਈਆਂ ਜ਼ਮੀਨਾਂ ਨੂੰ ਕਮਰਸ਼ੀਅਲ ਮੰਤਵ ਲਈ ਵਰਤਿਆ ਜਾਵੇ। ਇਨ•ਾਂ ਜ਼ਮੀਨਾਂ ‘ਤੇ ਪੰਚਾਇਤੀ ਰਾਜ ਸੰਸਥਾਵਾਂ ਆਪਣੇ ਦਫ਼ਤਰਾਂ ਦੀ ਉਸਾਰੀ ਕਰਨ, ਅਤੇ ਕਮਰਸ਼ੀਅਲ ਮੰਤਵ ਲਈ ਪ੍ਰਾਜੈਕਟ ਤਿਆਰ ਕਰਕੇ ਸੰਸਥਾਵਾਂ ਆਪਣੀ ਆਮਦਨ ਦੇ ਸਾਧਨ ਪੈਦਾ ਕਰਨ। ਜ਼ਿਲ•ਾ ਪ੍ਰੀਸ਼ਦ ਅਤੇ ਬਲਾਕ ਸਮਿਤੀਆਂ ਪ੍ਰਾਜੈਕਟ ਤਿਆਰ ਕਰਨ। ਇਸ ਮੰਤਵ ਲਈ ਅਧਿਕਾਰੀ ਸਥਾਨਕ ਲੋਕਾਂ ਦੀ ਰਾਇ ਲੈ ਕੇ ਉਨ•ਾਂ ਦੀ ਲੋੜ ਮੁਤਾਬਕ ਪ੍ਰਾਜੈਕਟ ਤਿਆਰ ਕਰਨ। ਉਨ•ਾਂ ਹਦਾਇਤ ਕੀਤੀ ਕਿ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।
ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਨਵੇਂ ਸਕੱਤਰ ਸ੍ਰੀ ਦੀਪਿੰਦਰ ਸਿੰਘ ਆਈ.ਏ.ਐਸ. ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਦੇ ਫ਼ੈਸਲਿਆਂ ਨੂੰ ਅਮਲੀ ਰੂਪ ਦੇਣ ਲਈ ਕੋਈ ਕਸਰ ਨਾ ਛੱਡੀ ਜਾਵੇ। ਉਨ•ਾਂ ਕਿਹਾ ਕਿ ਅਧਿਕਾਰੀ ਹੇਠਲੀ ਪੱਧਰ ਤੱਕ ਪੂਰੀ ਤਰ•ਾਂ ਤਾਲਮੇਲ ਨਾਲ ਕੰਮ ਕਰਨ, ਤਾਂ ਜੋ ਸਾਰਥਿਕ ਨਤੀਜੇ ਸਾਹਮਣੇ ਆਉਣ। ਮੀਟਿੰਗ ਵਿੱਚ ਵਿਭਾਗ ਵੱਲੋਂ ਫ਼ਰਵਰੀ ਅਤੇ ਮਾਰਚ ਵਿੱਚ ਹੋ ਰਹੀਆਂ ਤਿੰਨ ਪੜਾਵੀ ਖੇਡਾਂ ਦੀ ਤਿਆਰੀ ਦਾ ਜਾਇਜ਼ਾ ਵੀ ਲਿਆ ਗਿਆ। ਮੀਟਿੰਗ ਵਿੱਚ ਵਿਭਾਗ ਦੇ ਡਾਇਰੈਕਟਰ ਸ. ਸੁਖਜੀਤ ਸਿੰਘ ਬੈਂਸ, ਸੂਬਾਈ ਅਤੇ ਜ਼ਿਲ•ਾ ਪੱਧਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਸੀਨੀਅਰ ਨੇਤਾ ਸ੍ਰੀ ਬਲਰਾਮ ਜਾਖੜ ਦੇ ਦਿਹਾਂਤ ‘ਤੇ ਇੱਕ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਸਮੂਹ ਜ਼ਿਲਿ•ਆਂ ਤੋਂ ਏ.ਡੀ.ਸੀ ਅਤੇ ਡੀ.ਡੀ.ਪੀ.ਓ ਹਾਜ਼ਰ ਸਨ।

LEAVE A REPLY