ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਚੋਣ ਸ਼ੁੱਕਰਵਾਰ ਨੂੰ

4ਮੁੰਬਈ : ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਲਈ ਭਲਕੇ ਟੀਮ ਇੰਡੀਆ ਦੀ ਚੋਣ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 24 ਫਰਵਰੀ ਤੋਂ ਬੰਗਲਾਦੇਸ਼ ਵਿਚ ਹੋਣ ਜਾ ਰਿਹਾ ਹੈ, ਜਦੋਂ ਕਿ ਟੀ-20 ਵਿਸ਼ਵ ਕੱਪ 8 ਮਾਰਚ ਤੋਂ ਭਾਰਤ ਵਿਚ।
ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਧੋਨੀ ਦੀ ਅਗਵਾਈ ਵਿਚ ਇਸ ਦੋਨਾਂ ਅਹਿਮ ਟੂਰਨਾਮੈਂਟਾਂ ਲਈ ਟੀਮ ਇੰਡੀਆ ਵਿਚ ਉਹਨਾਂ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ•ਾਂ ਨੇ ਹਾਲ ਹੀ ਵਿਚ ਆਸਟ੍ਰੇਲੀਆ ਦੌਰੇ ‘ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਚੋਣ ਕਰਤਾ ਕਿਹੜੇ ਨਵੇਂ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੂੰ ਟੀਮ ਵਿਚ ਜਗ•ਾ ਦਿੰਦੇ ਹਨ।

LEAVE A REPLY