ਚੰਡੀਗੜ : ਪੰਜਾਬ ਦੇ ਖੇਡ ਵਿਭਾਗ ਵੱਲੋਂ ਸਾਲ 2016-17 ਦੇ ਸੈਸ਼ਨ ਦੌਰਾਨ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ), ਰਾਜ ਵਿੱਚ ਚੱਲ ਰਹੀਆਂ ਸਪੋਰਟਸ ਅਕੈਡਮੀਆਂ ਅਤੇ ਸਕੂਲਾਂ ਦੇ ਸਪੋਰਟਸ ਵਿੰਗਾਂ ਵਿਚ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਰਿਹਾਇਸ਼ੀ/ਡੇਅ ਸਕਾਲਰ ਤੌਰ ‘ਤੇ ਦਾਖਲ ਕਰਨ ਲਈ ਪਹਿਲੀ ਫਰਵਰੀ ਤੋਂ ਸੱਤ ਖੇਡਾਂ ਲਈ ਚੋਣ ਟਰਾਇਲ ਲਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਜਿਨ•ਾਂ ਕੋਲ ਖੇਡ ਵਿਭਾਗ ਵੀ ਹੈ, ਵੱਲੋਂ ਪੱਜਾਬ ਦੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਪੰਜਾਬ ਵਿਚਲੇ ਖੇਡ ਢਾਂਚੇ ਵਿਚ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਗਈਆਂ ਹਨ। ਇਸ ਤੋਂ ਇਲਾਵਾ ਖਿਡਾਰੀਆਂ ਦੀਆਂ ਸਹੂਲਤਾਂ ਅਤੇ ਕੋਚਿੰਗ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਛੋਟੀ ਉਮਰ ਤੋਂ ਹੀ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਬਿਹਤਰੀਨ ਕੋਚਾਂ ਦੀ ਨਿਗਰਾਨੀ ਹੇਠ ਤਿਆਰ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਉੱਪ ਮੁੱਖ ਮੰਤਰੀ ਦੀ ਇਸੇ ਸੋਚ ਨੂੰ ਧਿਆਨ ਵਿਚ ਰੱਖਦਿਆਂ ਪੀ.ਆਈ.ਐਸ ਸਮੇਤ ਵੱਖ-ਵੱਖ ਸਪੋਰਟਸ ਅਕੈਡਮੀਆਂ ਅਤੇ ਸਕੂਲਾਂ ਦੇ ਸਪੋਰਟਸ ਵਿੰਗਾਂ ਲਈ ਹਾਕੀ, ਫੁੱਟਬਾਲ, ਅਥਲੈਟਿਕਸ, ਬਾਸਕਟਬਾਲ, ਵਾਲੀਵਾਲ, ਟੇਬਲ ਟੈਨਿਸ ਅਤੇ ਜੂਡੋ ਦੇ ਖਿਡਾਰੀਆਂ ਦੀ ਚੋਣ ਵੱਖ-ਵੱਖ ਥਾਂਵਾਂ ਅਤੇ ਉਮਰ ਵਰਗ ਦੇ ਹਿਸਾਬ ਨਾਲ 1 ਫਰਵਰੀ ਤੋਂ ਲੈ ਕੇ 19 ਫਰਵਰੀ 2016 ਤੱਕ ਕੀਤੀ ਜਾਵੇਗੀ।
ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹਾਕੀ (ਲੜਕੇ-ਲੜਕੀਆਂ) ਦੇ ਅੰਡਰ 14, 17, 19 ਉਮਰ ਵਰਗ ਦੇ ਟਰਾਇਲ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ, ਜਲੰਧਰ ਵਿਖੇ ਲਏ ਜਾਣਗੇ ਜਿਸ ਵਿੱਚ ਅੰਡਰ 14 (ਲੜਕੇ-ਲੜਕੀਆਂ) ਦੇ ਟਰਾਇਲ 2 ਤੇ 3 ਫਰਵਰੀ ਨੂੰ, ਅੰਡਰ 17 (ਲੜਕੇ-ਲੜਕੀਆਂ) ਦੇ 4 ਤੇ 5 ਫਰਵਰੀ ਨੂੰ ਜਦਕਿ ਅੰਡਰ 19 (ਲੜਕੇ-ਲੜਕੀਆਂ) ਦੇ ਟਰਾਇਲ 6 ਫਰਵਰੀ ਨੂੰ ਹੋਣਗੇ। ਇਸੇ ਤਰ•ਾਂ ਫੁੱਟਬਾਲ (ਲੜਕੇ) ਅੰਡਰ 14 ਉਮਰ ਵਰਗ ਦੇ ਟਰਾਇਲ 18 ਤੇ 19 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਫੁੱਟਬਾਲ ਅਕੈਡਮੀ), ਮਾਹਿਲਪੁਰ ਜ਼ਿਲ•ਾ ਹੁਸ਼ਿਆਰਪੁਰ ਵਿਖੇ ਹੋਣਗੇ। ਉਨ•ਾਂ ਦੱਸਿਆ ਕਿ ਅਥਲੈਟਿਕਸ (ਲੜਕੇ-ਲੜਕੀਆਂ) ਦੇ ਸਾਰੇ ਉਮਰ ਵਰਗਾਂ ਦੇ ਟਰਾਇਲ 7 ਤੇ 8 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ।
ਉਨਾਂ ਅੱਗੇ ਦੱਸਿਆ ਕਿ ਬਾਸਕਟਬਾਲ (ਲੜਕੇ-ਲੜਕੀਆਂ) ਦੇ ਅੰਡਰ 14 ਦੇ ਟਰਾਇਲ 7 ਤੇ 8 ਫਰਵਰੀ ਅਤੇ ਵਾਲੀਵਾਲ (ਲੜਕੇ-ਲੜਕੀਆਂ) ਦੇ ਅੰਡਰ 17 ਤੇ 19 ਉਮਰ ਵਰਗ ਦੇ ਟਰਾਇਲ 9 ਤੇ 10 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਲਏ ਜਾਣਗੇ। ਇਸੇ ਤਰ•ਾਂ ਟੇਬਲ ਟੈਨਿਸ (ਲੜਕੇ-ਲੜਕੀਆਂ) ਦੇ ਅੰਡਰ 10, 12, 15 ਉਮਰ ਵਰਗ ਦੇ ਟਰਾਇਲ 5 ਤੇ 6 ਫਰਵਰੀ ਨੂੰ ਸਪੋਰਟਸ ਕੰਪਲੈਕਸ ਸੈਕਟਰ 78, ਐਸ.ਏ.ਐਸ. ਨਗਰ ਵਿਖੇ ਹੋਣਗੇ।
ਉਨਾਂ ਦੱਸਿਆ ਕਿ ਜੂਡੋ (ਲੜਕੇ-ਲੜਕੀਆਂ) ਦੇ ਰਿਹਾਇਸ਼ੀ ਅਤੇ ਡੇਅ ਸਕਾਲਰ ਸਾਰੇ ਉਮਰ ਵਰਗਾਂ ਲਈ ਟਰਾਇਲ ਵੱਖ-ਵੱਖ ਥਾਂਵਾਂ ‘ਤੇ ਵੱਖ-ਵੱਖ ਤਾਰੀਖਾਂ ਨੂੰ ਕਰਵਾਏ ਜਾ ਰਹੇ ਹਨ। ਜਿਨ•ਾਂ ਵਿਚ 1 ਫਰਵਰੀ ਨੂੰ ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ, ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਅਤੇ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਸਟੇਡੀਅਮ ਤਰਨਤਾਰਨ ਤੋਂ ਇਲਾਵਾ 1 ਤੇ 2 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਹੋਣ ਤਹਿ ਕੀਤੇ ਗਏ ਹਨ। ਇਸੇ ਤਰ•ਾਂ 2 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ, 4 ਫਰਵਰੀ ਨੂੰ ਹੰਸ ਰਾਜ ਸਟੇਡੀਅਮ ਜਲੰਧਰ, 5 ਫਰਵਰੀ ਨੂੰ ਸਪੋਰਟਸ ਸਟੇਡੀਅਮ ਬਠਿੰਡਾ, 6 ਫਰਵਰੀ ਨੂੰ ਮਲਟੀਪਰਪਜ਼ ਸਪੋਰਟਸ ਸਟੇਡੀਅਮ ਮਾਨਸਾ, 8 ਫਰਵਰੀ ਨੂੰ ਪੋਲੋ ਗਰਾਊਂਡ ਪਟਿਆਲਾ, 9 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਅਤੇ 11 ਫਰਵਰੀ ਨੂੰ ਸਪੋਰਟਸ ਕੰਪਲੈਕਸ ਸੈਕਟਰ 78, ਐਸ.ਏ.ਐਸ. ਨਗਰ ਵਿਖੇ ਵੀ ਸਬੰਧਿਤ ਜਿਲਿਆਂ ਲਈ ਜੂਡੋ ਦੇ ਟਰਾਇਲ ਲਏ ਜਾ ਰਹੇ ਹਨ।
ਉਨਾਂ ਦੱਸਿਆ ਕਿ ਚੁਣੇ ਗਏ ਰਿਹਾਇਸ਼ੀ ਖਿਡਾਰੀਆਂ ਨੂੰ 200 ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ ਅਤੇ ਡੇਅ ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਖੇਡਾਂ ਦਾ ਲੋਂੜੀਦਾ ਸਾਮਾਨ, ਸਪੋਰਟਸ ਕਿੱਟਾਂ ਅਤੇ ਉੱਚ ਦਰਜੇ ਦੀ ਕੋਚਿੰਗ ਦਿਵਾਈ ਜਾਵੇਗੀ। ਬੁਲਾਰੇ ਅਨੁਸਾਰ ਸਪੋਰਟਸ ਅਕੈਡਮੀਆਂ ਦੇ ਖਿਡਾਰੀਆਂ ਨੂੰ ਇਨ•ਾਂ ਸਹੂਲਤਾਂ ਦੇ ਨਾਲ-ਨਾਲ ਸਿੱਖਿਆ, ਟਰਾਂਸਪੋਰਟ ਅਤੇ ਮੈਡੀਕਲ ਸਹੂਲਤਾਂ ਵੀ ਮਿਲਣਯੋਗ ਹੋਣਗੀਆਂ।
ਉਨਾਂ ਕਿਹਾ ਕਿ ਯੋਗ ਖਿਡਾਰੀ ਟਰਾਇਲ ਸਥਾਨਾਂ ‘ਤੇ ਸਵੇਰੇ 9 ਵਜੇ ਰਜਿਸਟਰੇਸ਼ਨ ਲਈ ਸਬੰਧਤ ਜ਼ਿਲ•ਾ ਸਪੋਰਟਸ ਅਫਸਰਾਂ ਨੂੰ ਪਹੁੰਚ ਕਰਨ। ਦਾਖਲਾ ਫਾਰਮ ਟਰਾਇਲ ਸਥਾਨ ‘ਤੇ ਜਾਂ ਜ਼ਿਲ•ਾ ਖੇਡ ਦਫਤਰਾਂ ਤੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ•ਾਂ ਦੱਸਿਆ ਕਿ ਖਿਡਾਰੀਆਂ ਦੀ ਸਹੂਲਤ ਲਈ ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟਾਂ ਅਤੇ ਉਨ•ਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ 2 ਪਾਸਪੋਰਟ ਸਾਈਜ਼ ਤਸਵੀਰਾਂ ਲੈ ਕੇ ਆਉਣ। ਉਨ•ਾਂ ਕਿਹਾ ਕਿ ਜਿਹੜੇ ਖਿਡਾਰੀ ਸਪੋਟਰਸ ਵਿੰਗਾਂ ਦੀ ਸੂਚੀ ਦੇਖਣਾ ਚਾਹੁੰਦੇ ਹਨ ਉਹ ਸਬੰਧਤ ਜ਼ਿਲ•ਾ ਖੇਡ ਅਫਸਰਾਂ ਦੇ ਦਫਤਰਾਂ ਵਿਚ ਜਾ ਕੇ ਦੇਖ ਸਕਦੇ ਹਨ।