5ਚੰਡੀਗੜ  : ਸਾਲ 2011 ਵਿੱਚ ਖਾਲਸਾ ਕਾਲਜ਼ ਅੰਮ੍ਰਿਤਸਰ ਦੀ ਸ਼ਾਨਦਾਰ ਸੰਸਥਾ ਉੱਪਰ ਕਾਬਿਜ਼ ਹੋਣ ਤੋਂ ਅਸਫਲ ਰਹਿਣ ਵਾਲੇ ਬਾਦਲ-ਮਜੀਠੀਆ ਪਰਿਵਾਰਾਂ ਨੇ ਇੱਕ ਵਾਰ ਫਿਰ ਕਾਲਜ ਦੀ ਬੇਸ਼ਕੀਮਤੀ ਜ਼ਮੀਨ ਵਿੱਚੋਂ ਕੇ.ਯੂ.ਏ ਬਣਾਏ ਜਾਣ ਦੀ ਸਾਜਿਸ਼ ਘੜਣੀ ਸ਼ੁਰੂ ਕਰ ਦਿੱਤੀ ਹੈ। ਇਹ ਗੱਲ ਅੱਜ ਇਥੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸੁਖਪਾਲ ਸਿੰਘ ਖਹਿਰਾ ਨੇ ਆਖੀ। ਉਨਾਂ ਕਿਹਾ ਕਿ ਖਾਲਸਾ ਕਾਲਜ ਦੀ ਸਥਾਪਨਾ ਸਾਡੇ ਪੂਰਵਜਾਂ ਨੇ ਸੰਨ 1892 ਵਿੱਚ ਕੀਤੀ ਸੀ, ਜਿਸ ਦਾ ਕੈਂਪਸ 300 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਦੀ ਨਿਰਮਾਨਸ਼ੈਲੀ ਵਿੱਚੋਂ ਸਿੱਖ, ਬ੍ਰਿਟਿਸ਼ ਅਤੇ ਮੁਗਲ ਉਸਾਰੀ ਦੀ ਝਲਕ ਦਿੱਸਦੀ ਹੈ ਜਿਸ ਦੀ ਰੂਪ ਰੇਖਾ ਮਸ਼ਹੂਰ ਭਾਈ ਰਾਮ ਸਿੰਘ ਜੀ ਨੇ ਤਿਆਰ ਕੀਤੀ ਸੀ, ਜਿਹਨਾਂ ਨੇ ਉਸ ਵੇਲੇ ਇੰਗਲੈਂਡ ਦੀਆਂ ਕਈ ਮਹੱਤਵਪੂਰਨ ਇਮਾਰਤਾਂ ਵੀ ਤਿਆਰ ਕੀਤੀਆਂ ਸਨ। ਹੋਰਨਾਂ ਸ਼ਬਦਾਂ ਵਿੱਚ ਇਹ ਸਿੱਖ ਕੌਮ ਅਤੇ ਪੰਜਾਬੀਆਂ ਦਾ ਮਾਨ ਅਤੇ ਸਾਂਝੀ ਵਿਰਾਸਤ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਖਾਲਸਾ ਕਾਲਜ ਦੀ ਮੌਜੂਦਾ ਮੈਨੇਜਮੈਂਟ ਦੇ ਮੁੱਖੀ ਬਿਕਰਮ ਮਜੀਠੀਆ ਦੇ ਪਿਤਾ ਅਤੇ ਸੁਖਬੀਰ ਬਾਦਲ ਦੇ ਸਹੁਰੇ ਸੱਤਿਆਜੀਤ ਸਿੰਘ ਮਜੀਠੀਆ ਹਨ। ਉਨ•ਾਂ ਕਿਹਾ ਕਿ ਇਹ ਪਰਿਵਾਰ ਅਗਾਮੀ 2017 ਵਿਧਾਨ ਸਭਾ ਚੋਣਾਂ ਵਿੱਚ ਭਾਰੀ ਹਾਰ ਨੂੰ ਮਹਿਸੂਸ ਕਰਦੇ ਹੋਏ ਖਾਲਸਾ ਕਾਲਜ ਦੀ ਬੇਸ਼ਕੀਮਤੀ ਜ਼ਮੀਨ ਦੇ ਵੱਡੇ ਹਿੱਸੇ ਉੱਪਰ ਪੱਕਾ ਕਬਜ਼ਾ ਕਰਨ ਲਈ ਕੇ.ਯੂ.ਏ ਦੇ ਬੈਨਰ ਹੇਠ ਇੱਕ ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਜਾ ਰਹੇ ਹਨ। ਇਸ ਤਰ•ਾਂ ਕਰਕੇ ਉਹ ਮਹੱਤਵਪੂਰਨ ਸਿਆਸੀ ਧੁਰੇ ਅਤੇ ਸਿੱਖਾਂ ਦੀ ਧਾਰਮਿਕ ਰਾਜਧਾਨੀ ਮੰਨੇ ਜਾਣ ਵਾਲੇ ਅੰਮ੍ਰਿਤਸਰ ਸ਼ਹਿਰ ਦੀ ਇਸ ਸੰਸਥਾ ਉੱਪਰ ਹਮੇਸ਼ਾ ਲਈ ਕਬਜ਼ਾ ਕਰਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਦੇਸ਼ ਦੀ ਬੇਹਤਰੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਗੀ ਸਰਕਾਰੀ ਸੰਸਥਾ ਪਹਿਲਾਂ ਹੀ ਮੌਜੂਦ ਹੈ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਟਾਫ, ਵਿਦਿਆਰਥੀਆਂ ਅਤੇ ਇਥੋਂ ਪੜ• ਚੁੱਕੇ ਵਿਦਿਆਰਥੀਆਂ ਨੇ ਉਕਤ ਯੂਨੀਵਰਸਿਟੀ ਬਣਾਏ ਜਾਣ ਦਾ 2011 ਵਿੱਚ ਡੱਟਵਾਂ ਵਿਰੋਧ ਕੀਤਾ ਸੀ। ਮਾਝੇ ਦੇ ਲੋਕਾਂ ਅਤੇ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਰੋਸ ਪ੍ਰਦਰਸ਼ਨ ਰਾਹੀ ਇਸ ਕੋਝੀ ਚਾਲ ਦਾ ਖੁੱਲ ਕੇ ਵਿਰੋਧ ਕੀਤਾ ਸੀ। ਉਨ•ਾਂ ਕਿਹਾ ਕਿ ਇਹ ਬਹੁਤ ਹੀ ਤ੍ਰਾਸਦੀ ਵਾਲੀ ਗੱਲ ਹੈ ਕਿ ਮੌਜੂਦਾ ਸੱਤਾਧਾਰੀ ਗਠਜੋੜ ਪੰਜਾਬ ਦੀਆਂ ਅਹਿਮ ਸੰਸਥਾਵਾਂ ਨੂੰ ਤਬਾਹ ਕਰਨ ਲਈ ਪੂਰੀ ਵਾਹ ਲਗਾ ਰਿਹਾ ਹੈ। ਉਹਨਾਂ ਨੇ ਅੰਮ੍ਰਿਤਸਰ ਦੇ ਪਾਗਲਖਾਨੇ, ਬਿਰਧ ਆਸ਼ਰਮਾਂ, ਜੇਲਾਂ ਆਦਿ ਨੂੰ ਵੀ ਨਹੀਂ ਬਖਸ਼ਿਆ, ਜੋ ਕਿ ਅਗਾਮੀ 2017 ਵਿਧਾਨ ਸਭਾ ਚੋਣਾਂ ਵਿੱਚ ਸੌੜੇ ਸਿਆਸੀ ਲਾਹੇ ਲਈ ਵੱਖ-ਵੱਖ ਬੈਂਕਾਂ ਕੋਲ ਗਿਰਵੀ ਰੱਖੇ ਜਾ ਚੁੱਕੇ ਹਨ ਅਤੇ ਹੁਣ ਉਹਨਾਂ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਰਗੀਆਂ ਸਦੀ ਪੁਰਾਣੀਆਂ ਵਿੱਦਿਅਕ ਸੰਸਥਾਵਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।
ਸ. ਖਹਿਰਾ ਨੇ ਕਿਹਾ ਕਿ ਸਾਡੀ ਇਹ ਪੁਖਤਾ ਸੋਚ ਹੈ ਕਿ ਇਹ ਤਾਨਾਸ਼ਾਹ ਪਰਿਵਾਰ ਚੋਰ ਦਰਵਾਜ਼ੇ ਰਾਹੀ ਇਸ ਆਲੀਸ਼ਾਨ ਅਤੇ ਬੇਸ਼ਕੀਮਤੀ ਵਿਰਾਸਤੀ ਸੰਸਥਾ ਉੱਪਰ ਕਬਜ਼ਾ ਕਰਨ ਦੀਆਂ ਚਾਲਾਂ ਚੱਲ ਰਹੇ ਹਨ ਜੋ ਕਿ ਕਿਸੇ ਵੀ ਕੀਮਤ ਉੱਪਰ ਹੋਣ ਨਹੀਂ ਦਿੱਤਾ ਜਾਵੇਗਾ। ਇਸ ਲਈ ਆਮ ਆਦਮੀ ਪਾਰਟੀ ਦੀ ਅਕਾਲੀ-ਭਾਜਪਾ ਸਰਕਾਰ ਨੂੰ ਤਾੜਣਾ ਹੈ ਕਿ ਉਕਤ ਤਾਨਾਸ਼ਾਹੀ ਪਰਿਵਾਰਾਂ ਦੇ ਨਿੱਜੀ ਮੁਫਾਦਾਂ ਲਈ ਵਿਰਾਸਤੀ ਸੰਸਥਾ ਨਾਲ ਛੇੜ-ਛਾੜ ਨਾ ਕਰੇ। ਜੇਕਰ ਬਾਦਲ ਸਰਕਾਰ ਇਸ ਲੋਕ ਵਿਰੋਧੀ ਚਾਲ ਹੇਠ ਸਦੀ ਪੁਰਾਣੇ ਖਾਲਸਾ ਕਾਲਜ਼ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਆਮ ਆਦਮੀ ਪਾਰਟੀ ਇਸ ਮੁੱਦੇ ਉੱਪਰ ਜਨਤਕ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ।

LEAVE A REPLY