ਖਾਲਸਾ ਕਾਲਜ ਅੰਮ੍ਰਿਤਸਰ ਦੀ ਵਿਰਾਸਤ ਨੂੰ ਨਾ ਖਤਮ ਕੀਤਾ ਜਾਵੇ : ਅਮਰਿੰਦਰ

3ਅੰਮ੍ਰਿਤਸਰ/ਚੰਡੀਗੜ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖਾਲਸਾ ਕਾਲਜ਼ ਗਵਰਨਿੰਗ ਕੌਂਸਲ ਦੇ ਇਕ ਯੂਨੀਵਰਸਿਟੀ ਸਥਾਪਤ ਦੇ ਉਦੇਸ਼ ਤੇ ਅਧਾਰ ਉਪਰ ਸਵਾਲ ਕੀਤਾ ਹੈ, ਜਿਸ ਨਾਲ ਇਤਿਹਾਸਕ ਖਾਲਸਾ ਕਾਲਜ਼ ਅੰਮ੍ਰਿਤਸਰ ਦੀ ਮਹਾਨ ਵਿਰਾਸਤ ਖ਼ਤਮ ਹੋ ਜਾਵੇਗੀ।
ਇਸ ਲੜੀ ਹੇਠ ਉਨਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਿਅਕਤੀਗਤ ਤੌਰ ‘ਤੇ ਕਾਲਜ਼ ਦੀ ਗਵਰਨਿੰਗ ਕੌਂਸਲ ਨੂੰ ਕੰਟਰੋਲ ਕਰਨ ਵਾਲੇ ਕੁਝ ਲੋਕਾਂ ਦੀ ਲਾਲਚ ਨੂੰ ਪੂਰਾ ਕਰਨ ਲਈ ਖਾਲਸਾ ਕਾਲਜ਼ ਅੰਮ੍ਰਿਤਸਰ ਦੀ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਤੇ ਵੱਖਰੀ ਪਛਾਣ ਨੂੰ ਖ਼ਤਮ ਨਹੀਂ ਕਰਨ ਦੇਣਗੇ।
ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਗਵਰਨਿੰਗ ਕੌਂਸਲ ਆਪਣੇ ਫੈਸਲੇ ‘ਤੇ ਅੱਗੇ ਵੱਧੀ, ਤਾਂ ਉਹ ਅਜਿਹੇ ਕਦਮ ਖਿਲਾਫ ਵਿਅਕਤੀਗਤ ਤੌਰ ‘ਤੇ ਖਾਲਸਾ ਕਾਲਜ਼ ਅੰਮ੍ਰਿਤਸਰ ਦੇ ਬਾਹਰ ਪ੍ਰਦਰਸ਼ਨ ਕਰਨਗੇ।
ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੱਲੋਂ ਵੀ ਇਕ ਪ੍ਰਾਈਵੇਟ ਯੂਨੀਵਰਸਿਟੀ ਸਥਾਪਿਤ ਕਰਨ ਦੇ ਖਿਲਾਫ ਨਹੀਂ ਹਨ। ਲੇਕਿਨ ਇਸਨੂੰ ਖਾਲਸਾ ਕਾਲਜ਼ ਅੰਮ੍ਰਿਤਸਰ ਦੇ ਮਹਾਨ ਵਿਰਾਸਤ ਦੀ ਕੀਮਤ ‘ਤੇ ਨਹੀਂ ਹੋਣ ਦਿੱਤਾ ਜਾਵੇਗਾ। ਉਨ•ਾਂ ਨੇ ਗਵਰਨਿੰਗ ਕੌਂਸਲ ਨੂੰ ਇਸ ਗੱਲ ਨੂੰ ਵੀ ਯਾਦ ਰੱਖਣ ਲਈ ਕਿਹਾ ਕਿ ਇਹ ਇਨ•ਾਂ ਦੀ ਨਿਜੀ ਜਾਇਦਾਦ ਨਹੀਂ ਹੈ, ਬਲਕਿ ਇਹ ਇਕ ਲੋਕਾਂ ਦੀ ਟਰੱਸਟ ਹੈ। ਜਿਸ ਲਈ ਕਈ ਉਨ•ਾਂ ਦੇ ਵਡੇਰਿਆਂ ਸਮੇਤ ਪੰਜਾਬੀਆਂ ਨੇ ਬੇਸ਼ਕੀਮਤੀ ਯੋਗਦਾਨ ਦਿੱਤੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਵਿਅਕਤੀਗਤ ਤੌਰ ‘ਤੇ ਧਿਆਨ ਦੇਣਗੇ ਕਿ ਵਿਰਾਸਤ ਦੀ ਪਛਾਣ ਰੱਖਣ ਵਾਲਾ ਖਾਲਸਾ ਕਾਲਜ਼ ਆਪਣਾ ਮਹੱਤਵ ਬਣਾਏ ਰੱਖੇ ਤੇ ਕੁਝ ਲੋਕਾਂ ਦੀ ਲਾਲਚ ਦਾ ਸ਼ਿਕਾਰ ਨਾ ਹੋਵੇ।
ਉਨ•ਾਂ ਨੇ ਕਿਹਾ ਕਿ ਉਨ•ਾਂ ਦੀ ਚਿੰਤਾ ਦਾ ਕਾਰਨ ਸਿਰਫ ਅੰਮ੍ਰਿਤਸਰ ਤੋਂ ਐਮ.ਪੀ ਹੋਣਾ ਨਹੀਂ ਹੈ। ਬਲਕਿ ਮੈਂ ਇਸ ਲਈ ਚਿੰਤਤ ਹਾਂ, ਕਿਉਂਕਿ ਮੈਂ ਪੰਜਾਬੀ ਹਾਂ ਅਤੇ ਇਸਦਾ ਸਾਡੇ ਸੱਭਿਆਚਾਰ ‘ਚ ਇਕ ਪਵਿੱਤਰ ਸਥਾਨ ਹੈ। ਇਸ ਲਈ ਮੈਂ ਗਵਰਨਿੰਗ ਕੌਂਂਸਲ ਨੂੰ ਅਜਿਹੇ ਕਿਸੇ ਵੀ ਕਦਮ ਖਿਲਾਫ ਚੇਤਾਵਨੀ ਦਿੰਦੇ ਹਨ।
ਇਸ ਤੋਂ ਇਲਾਵਾ, ਉਨ•ਾਂ ਨੇ ਅੰਮ੍ਰਿਤਸਰ ‘ਚ ਯੂਨੀਵਰਸਿਟੀ ਸਥਾਪਿਤ ਕਰਨ ਪਿੱਛ ਛਿੱਪੇ ਕਾਰਨ ‘ਤੇ ਸਵਾਲ ਕੀਤੇ ਹਨ, ਜਦਕਿ ਪ੍ਰਸਿੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਪਹਿਲਾਂ ਹੀ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਇਲਾਕੇ ਦੀ ਮੰਗ ਮੁਤਾਬਿਕ ਵਿਦਿਅਕ ਰਿਸਰਚ ਤੇ ਉੱਚ ਪੱਧਰੀ ਪੜ•ਾਈ ਮੁਹੱਈਆ ਕਰਵਾ ਰਹੀ ਹੈ।
ਇਸੇ ਤਰ•ਾਂ, ਜੇ ਗਵਰਨਿੰਗ ਕੌਂਸਲ ਦੇ ਮੈਂਬਰਾਂ ਦੀ ਸੋਚ ਅਸਲਿਅਤ ‘ਚ ਅਕੈਡਮਿਕ ਗਤੀਵਿਧੀਆਂ ਨੂੰ ਵਧਾਉਣ ਦੀ ਹੈ, ਤਾਂ ਉਨ•ਾਂ ਨੂੰ ਮਾਨਸਾ, ਸੰਗਰੂਰ, ਬਰਨਾਲਾ ਪਾਸਤੇ ਦੱਖਣੀ ਪੰਜਾਬ ‘ਚ ਯੂਨੀਵਰਸਿਟੀ ਸਥਾਪਤ ਕਰਨ ਬਾਰੇ ਸੋਚਣਾ ਚਾਹੀਦਾ ਹੈ। ਜਿਥੋਂ ਦੇ ਆਲੇ ਦੁਆਲੇ ਕੋਈ ਯੂਨੀਵਰਸਿਟੀ ਨਹੀਂ ਹੈ। ਕਿਉਂਕਿ ਭਾਰਤ ਸਰਕਾਰ ਵੱਲੋਂ ਖਾਸ ਕਰਕੇ ਕਾਂਗਰਸ ਸ਼ਾਸਨਕਾਲ ਦੌਰਾਨ ਸੂਥਾਪਿਤ ਕੀਤੀ ਗਈ ਸੈਂਟਰਲ ਯੂਨੀਵਰਸਿਟੀ ਹਾਲੇ ਤੱਕ ਇਨ•ਾਂ ਇਲਾਕਿਆਂ ‘ਚ ਉੱਚ ਸਿੱਖਿਆ ਦਾ ਪ੍ਰਸਾਰ ਨਹੀਂ ਕਰ ਸਕੀ ਹੈ।

LEAVE A REPLY