ਖਡੂਰ ਸਾਹਿਬ ਚੋਣ ਲਈ ਸੱਤ ਉਮੀਦਵਾਰ ਮੈਦਾਨ ‘ਚ

19876303ਚੰਡੀਗੜ : ਸ੍ਰੀ ਅਜੀਤ ਸਿੰਘ ਸੈਣੀ ਜਿਨਾਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਖਡੂਰ ਸਹਿਬ ਲਈ ਆਪਣੇ ਨਾਮਜਦਗੀ ਕਾਗਜ ਦਾਖਲ ਕੀਤੇ ਸਨ, ਵੱਲੋਂ ਅੱਜ ਆਪਣੇ ਨਾਮਜ਼ਦਗੀ ਕਾਗਜ ਵਾਪਿਸ ਲੈ ਲਏ ਗਏ ਹਨ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅੱਜ ਮੁੱਖ ਚੋਣ ਅਫਸਰ ਤੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਦੇ ਨਾਮਜਦਗੀ ਕਾਗਜ ਵਾਪਿਸ ਲੈਣ ਉਪਰੰਤ ਖਡੂਰ ਸਾਹਿਬ ਜਿਮਨੀ ਚੋਣ ਲਈ ਹੁਣ ਕੇਵਲ 7 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਹਲਕੇ ਲਈ ਵੋਟਾਂ 13 ਫਰਵਰੀ ਨੂੰ ਪੈਣਗੀਆਂ। ਬੁਲਾਰੇ ਨੇ ਅੱਗੇ ਦੱਸਿਆ ਕਿ ਹੁਣ ਸ੍ਰ: ਰਵਿੰਦਰ ਸਿੰਘ ਬ੍ਰਹਮਪੁਰਾ (ਸ੍ਰੋਮਣੀ ਅਕਾਲੀ ਦਲ) ਸ੍ਰੀ ਪੂਰਨ ਸਿੰਘ, ਬੀ.ਐਸ.ਪੀ.(ਅੰਬੇਦਕਰ), ਸ੍ਰੀ ਸੁਖਦੇਵ ਸਿੰਘ, ਸ੍ਰੀ ਭੂਪਿੰਦਰ ਸਿੰਘ, ਸ੍ਰੀ ਸੁਮੇਲ ਸਿੰਘ, ਸ੍ਰੀ ਹਰਜੀਤ ਸਿੰਘ ਅਤੇ ਆਨੰਤਜੀਤ ਸਿੰਘ (ਸਾਰੇ ਅਜਾਦ ਉਮੀਦਵਾਰ) ਖਡੂਰ ਸਾਹਿਬ ਜਿਮਨੀ ਚੋਣ ਵਿਚ ਆਪਣੀ ਕਿਸਮਤ ਅਜਮਾਉਣਗੇ।

LEAVE A REPLY