ਸੋਲਰ ਘੋਟਾਲਾ: ਕੇਰਲ ਦੇ ਸੀ. ਐੱਮ. ਓਮਾਨ ਚਾਂਡੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ

6ਤ੍ਰਿਵੇਂਦਰਮ— ਸੋਲਰ ਪਾਵਰ ਘੋਟਾਲੇ ‘ਚ ਕੇਰਲ ਦੇ ਮੁੱਖ ਮੰਤਰੀ ਓਮਾਨ ਚਾਂਡੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਚਾਂਡੀ ਨੇ ਤ੍ਰਿਸ਼ੂਰ ਕੋਰਟ ਵਲੋਂ ਐੱਫ. ਆਰ. ਆਰ. ਦਰਜ ਕਰਨ ਦੇ ਆਦੇਸ਼ ਖਿਲਾਫ ਸ਼ੁੱਕਰਵਾਰ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਇਸ ‘ਤੇ ਦੋ ਮਹੀਨਿਆਂ ਲਈ ਰੋਕ ਲਗਾ ਦਿੱਤੀ। ਦਰਅਸਲ ਘੋਟਾਲੇ ਦੀ ਮੁੱਖ ਦੋਸ਼ੀ ਸਰਿਤਾ ਨਾਇਰ ਵਲੋਂ ਰਿਸ਼ਵਤ ਦਿੱਤੇ ਜਾਣ ਦਾ ਦੋਸ਼ ਲੱਗਣ ਤੋਂ ਬਾਅਦ ਕੋਰਟ ਨੇ ਸ਼ੁੱਕਰਵਾਰ ਉਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦਿੱਤਾ ਸੀ। ਖੁਦ ‘ਤੇ ਲੱਗੇ ਦੋਸ਼ਾਂ ਬਾਰੇ ਸੀ.ਐੱਮ. ਚਾਂਡੀ ਨੇ ਕੋਰਟ ‘ਚ ਪਟੀਸ਼ਨ ਦੇ ਕੇ ਕਿਹਾ ਕਿ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਆਧਾਰਹੀਣ ਹਨ ਅਤੇ ਕੇਸ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ। ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਸ਼ ਹੈ।

LEAVE A REPLY