ਸੀਮਾ ਕਰ ਅਤੇ ਉਤਪਾਦ ਖੇਤਰ ਸਬੰਧੀ ਸ਼ਿਕਾਇਤਾਂ ‘ਤੇ ਪ੍ਰਧਾਨ ਮੰਤਰੀ ਨੇ ਅਪਣਾਇਆ ਸਖਤ ਰੁਖ਼

2ਨਵੀਂ  ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਈ.ਸੀ.ਟੀ ਆਧਾਰਿਤ ਸਰਗਰਮ ਸ਼ਾਸਨ ਅਤੇ ਸਮਾਂਬੱਧ ਅਮਲ ਸਬੰਧੀ ਬਹੁਕੋਨੀ ਮੰਚ ‘ਪ੍ਰਗਤੀ’ ਰਾਹੀਂ ਆਪਣੇ 9ਵੇਂ ਸੰਵਾਦ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਸੀਮਾ ਕਰ ਅਤੇ ਉਤਪਾਦ ਖੇਤਰ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਉਤੇ ਸਖਤ ਰੁਖ਼ ਅਪਣਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਆਦੇਸ਼ ਦਿੱਤਾ ਕਿ ਜ਼ਿੰਮੇਂਵਾਰ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ•ਾ ਨੇ ਉਨ•ਾਂ ਸਾਰਿਆਂ ਸਕੱਤਰਾਂ ਨੂੰ ਅਪੀਲ ਕੀਤੀ ਜਿਸ ਦੇ ਵਿਭਾਗ ਵਿਆਪਕ ਜਨ ਸੰਪਰਕ ਨਾਲ ਜੁੜੇ ਹਨ ਕਿ ਉਹ ਸ਼ਿਕਾਇਤਾਂ ਦੀ ਉਚ ਪੱਧਰੀ ਨਿਗਰਾਨੀ ਲਈ ਤੁਰੰਤ ਪ੍ਰਣਾਲੀ ਸਥਾਪਤ ਕਰਨ।
ਆਪਣੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨੇ ਸੜਕ, ਰੇਲ, ਕੋਇਲਾ, ਬਿਜਲੀ ਅਤੇ ਨਵੀਨੀਕਰਨ ਉਰਜਾ ਖੇਤਰ ਸਬੰਧੀ ਸਾਰੇ ਅਹਿਮ ਬਣਤਰ ਪ੍ਰਾਜੇਕਟਾਂ ਦੀ ਸਮੀਖਿਆ ਕੀਤੀ, ਉਹ ਪ੍ਰਾਜੈਕਟ ਮਹਾਰਾਸ਼ਟਰ, ਹਰਿਆਣਾ, ਉਤੱਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਉੜੀਸਾ , ਛਤੀਸਗੜ• ਅਤੇ ਰਾਜਸਥਾਨ ਵਰਗੇ ਵੱਖ-ਵੱਖ ਰਾਜਾਂ ਵਿੱਚ ਫੈਲੇ ਹਨ। ਜਿਨਾਂ• ਮਹੱਤਵਪੂਰਨ ਪ੍ਰਾਜੈਕਟਾ ਦੀ ਸਮੀਖਿਆ ਕੀਤੀ ਗਈ ਉਨਾਂ• ਵਿੱਚ ਮੁੰਬਈ ਟ੍ਰਾਂਸ-ਹਾਰਬਰ ਲਿੰਕ, ਦਿੱਲੀ-ਮੁਬੰਈ ਸਨਅਤੀ ਗਲਿਆਰਾ ਅਤੇ ਇਲਾਹਾਬਾਦ ਤੋਂ ਹਲਦੀਆਂ ਤੱਕ ਜਲ ਮਾਰਗ ਵਿਕਾਸ ਪ੍ਰਾਜੈਕਟ ਸ਼ਾਮਿਲ ਹਨ।  ਪ੍ਰਧਾਨ ਮੰਤਰੀ ਨੇ ਉਜਵੱਲ ਡਿਸਕਾਮ ਇੰਸੋਰੇਂਸ ਯੋਜਨਾ (ਉਦਯ) ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬੁਢਾਪਾ ਪੈਨਸ਼ਨ ਯੋਜਨਾ ਦੇ ਅਮਲ ਦੀ ਸਮੀਖਿਆ ਕੀਤੀ ਅਤੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਲਾਭਪਾਤਰੀਆ ਨੂੰ ਸਮੇਂ ਉਤੇ ਭੁਗਤਾਨ ਹੋਣਾ ਚਾਹੀਦਾ ਹੈ।

LEAVE A REPLY