2ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਅਤੇ ਸਾਬਕਾ ਮਿਸ ਸ਼੍ਰੀਲੰਕਾ ਅੱਜਕਲ ਦਬੰਗ ਸਟਾਰ ਸਲਮਾਨ ਖਾਨ ਨੂੰ ਖੁਸ਼ ਕਰਨ ‘ਚ ਲੱਗੀ ਹੈ। ਜ਼ਿਕਰਯੋਗ ਹੈ ਕਿ ਜੈਕਲੀਨ ਨੇ ਸਲਮਾਨ ਨਾਲ ਸੁਪਰਹਿੱਟ ਫ਼ਿਲਮ ‘ਕਿੱਕ’ ਵਿੱਚ ਕੰਮ ਕੀਤਾ ਹੈ।
ਜੈਕਲੀਨ ਅੱਜਕਲ ਸਲਮਾਨ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ‘ਚ ਲੱਗੀ ਹੈ। ਹੁਣੇ ਜਿਹੇ ਇਕ ਅਵਾਰਡ ਸ਼ੋਅ ਦੌਰਾਨ ਜੈਕਲੀਨ ਸਲਮਾਨ ‘ਤੇ ਕੁਝ ਜ਼ਿਆਦਾ ਹੀ ਧਿਆਨ ਦਿੰਦੀ ਨਜ਼ਰ ਆਈ। ਮੁੰਬਈ ‘ਚ ਹੋਏ ਇਕ ਫ਼ਿਲਮ ਫ਼ੇਅਰ ਅਵਾਰਡ ਦੌਰਾਨ ਜੈਕਲੀਨ ਨੂੰ ਸਲਮਾਨ ਦੇ ਬੇਹੱਦ ਨੇੜੇ ਆਉਂਦਿਆਂ ਦੇਖਿਆ ਗਿਆ।
ਈਵੈਂਟ ‘ਚ ਉਸ ਨੇ ਸਲਮਾਨ ਨੂੰ ਇਕ ਪਲ ਲਈ ਵੀ ਇਕੱਲੇ ਨਹੀਂ ਛੱਡਿਆ ਅਤੇ  ਹਰ ਵੇਲੇ ਉਨ੍ਹਾਂ ਦੇ ਕੋਲ ਰਹਿਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਸਲਮਾਨ ਅਤੇ ਜੈਕਲੀਨ ਨੇ ਇਕੱਠਿਆਂ ਬੈਕ-ਸਟੇਜ ਆਪਣੀ ਪੇਸ਼ਕਾਰੀ ਲਈ ਰਿਹਰਸਲ ਵੀ ਕੀਤੀ।

LEAVE A REPLY