ਸਪਤਾਹਿਕ ਭਵਿੱਖ

ਮੇਖ਼
ਇਸ ਹਫ਼ਤੇ ਅਦਾਲਤ ਵਿਚ ਚੱਲ ਰਹੇ ਕੇਸ ਨੂੰ ਲੈ ਕੇ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਮਾਣ-ਸਨਮਾਨ ‘ਚ ਵਾਧਾ ਹੋਵੇਗਾ। ਜਲਦਬਾਜ਼ੀ ਵਿਚ ਕੋਈ ਵੀ ਫੈਸਲਾ ਨਾ ਕਰੋ। ਉਨ੍ਹਾਂ ਕੰਮਾਂ ਨੂੰ ਹੱਥ ਨਾ ਪਾਓ, ਜਿਹੜੇ ਤੁਸੀਂ ਨਹੀਂ ਕਰ ਸਕਦੇ। ਅਧੂਰੇ ਮਨ ਨਾਲ ਕੀਤਾ ਗਿਆ ਕੋਈ ਵੀ ਕੰਮ ਫਾਇਦਾ ਕਰਨ ਦੀ ਥਾਂ ਨੁਕਸਾਨ ਕਰੇਗਾ।
ਬ੍ਰਿਖ
ਇਹ ਹਫ਼ਤਾ ਤੁਹਾਡੇ ਲਈ ਖੁਸ਼ੀਆਂ ਵਾਲਾ ਰਹੇਗਾ। ਮਨੋਰੰਜਨ ਦਾ ਯੋਗ ਬਣਿਆ ਰਹੇਗਾ। ਬੱਚਿਆਂ ਵੱਲੋਂ ਕੋਈ ਖੁਸ਼ੀ ਹਾਸਲ ਹੋ ਸਕਦੀ ਹੈ। ਘਰ ਵਿੱਚ ਸੁੱਖ-ਸ਼ਾਂਤੀ ਬਣੀ ਰਹੇਗੀ। ਕਿਸੇ ਦੋਸਤ ਤੋਂ ਮਦਦ ਮਿਲੇਗੀ। ਦਫ਼ਤਰ ਵਿਚ ਤੁਹਾਨੂੰ ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ। ਭਰਾਵਾਂ ਵਿਚ ਦੇਰ ਤੋਂ ਚਲ ਰਿਹਾ ਵਿਵਾਦ ਖਤਮ ਹੋ ਸਕਦਾ ਹੈ।
ਮਿਥੁਨ
ਇਸ ਹਫ਼ਤੇ ਸ਼ੇਅਰ ਬਾਜ਼ਾਰ ਵਿਚ ਜ਼ਰੂਰਤ ਤੋਂ ਜ਼ਿਆਦਾ ਪੈਸਾ ਲਾਉਣਾ ਨੁਕਸਾਨ ਕਰ ਸਕਦਾ ਹੈ। ਬੱਚੇ ਨੂੰ ਕਿਸੇ ਚੰਗੇ ਕਾਲਜ ਵਿਚ ਦਾਖਲਾ ਮਿਲ ਸਕਦਾ ਹੈ। ਬੱਚਿਆਂ ਨੂੰ ਟੋਕਾ-ਟਾਕੀ ਕਰਨੀ ਬੰਦ ਕਰਨੀ ਪਵੇਗੀ। ਪੁਰਾਣੀਆਂ ਆਦਤਾਂ ਨੂੰ ਬਦਲਣ ਦੀ ਲੋੜ ਹੈ। ਕਿਸੇ ਵੀ ਕੰਮ ਨੂੰ ਜੇਕਰ ਲਗਾਤਾਰ ਕਰੋਗੇ ਤਾਂ ਉਸ ਦੇ ਚੰਗੀ ਨਤੀਜੇ ਸਾਹਮਣੇ ਆਉਣਗੇ।
ਕਰਕ
ਇਸ ਹਫਤੇ ਕਿਸੇ ਨਵੇਂ ਜ਼ਮੀਨੀ ਸੌਦੇ ਦੇ ਹੋਣ ਦਾ ਵੀ ਯੋਗ ਬਣ ਰਿਹਾ ਹੈ। ਪਤਨੀ ਦੀ ਸਿਹਤ ਵਾਲੇ ਪਾਸੇ ਤੋਂ ਲਾਪਰਵਾਹੀ ਨਾ ਵਰਤੀ ਜਾਵੇ। ਭਰਾਵਾਂ ਵਿਚ ਦੇਰ ਤੋਂ ਚਲ ਰਿਹਾ ਵਿਵਾਦ ਖਤਮ ਹੋ ਸਕਦਾ ਹੈ। ਕੰਮ ਵਿਚ ਵੱਡਾ ਬਦਲਾਓ ਹੋਣ ਜਾ ਰਿਹਾ ਹੈ ਅਤੇ ਇਹ ਬਦਲਾਓ ਤੁਹਾਡੇ ਲਈ ਚੰਗਾ ਸਮਾਂ ਲੈ ਕੇ ਆ ਰਿਹਾ ਹੈ। ਦੂਜਿਆਂ ਦੀ ਪਰੇਸ਼ਾਨੀ ਲੈਣੀ ਛੱਡੋ।
ਸਿੰਘ
ਇਸ ਹਫ਼ਤੇ ਨਵੀਆਂ ਯੋਜਨਾਵਾਂ ਬਣਨਗੀਆਂ ਤੇ ਪੁਰਾਣੀਆਂ ਦੇ ਸਫਲ ਹੋਣ ਦੀ ਸੰਭਾਵਨਾ ਵੀ ਹੈ। ਤੁਸੀਂ ਦੂਜਿਆਂ ਬਾਰੇ ਸੋਚ-ਸੋਚ ਕੇ ਆਪਣੇ ਕੰਮਾਂ ਨੂੰ ਪਿੱਛੇ ਪਾ ਦਿੰਦੇ ਹੋ। ਦੂਜੇ ਤੁਹਾਡੀ ਸਲਾਹ ਲੈ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਨ ਅਤੇ ਤੁਸੀਂ ਉਥੇ ਦੇ ਉਥੇ ਹੀ ਰਹਿ ਜਾਂਦੇ ਹੋ। ਪੁਰਾਣੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਯਾਦ ਕਰਕੇ ਮਨ ਬੇਚੈਨ ਰਹਿ ਸਕਦਾ ਹੈ।
ਕੰਨਿਆ
ਇਸ ਹਫਤੇ ਤੁਹਾਡਾ ਕਾਫੀ ਸਮਾਂ ਪਰਵਾਰ ਨਾਲ ਗੁਜਰੇਗਾ। ਤੁਸੀਂ ਪਰਿਵਾਰ ਦੀਆਂ ਸ਼ਿਕਾਇਤਾਂ ਦੂਰ ਕਰੋਗੇ। ਪਰਵਾਰ ਨਾਲ ਕਿਸੇ ਪਹਾੜੀ ਜਗ੍ਹਾ ‘ਤੇ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਕਿਸੇ ਜ਼ਮੀਨੀ ਸੌਦੇ ਨੂੰ ਲੈ ਕੇ ਮਨ ਵਿਚ ਬੇਚੈਨੀ ਰਹੇਗੀ। ਕਿਸੇ ਨੂੰ ਵੀ ਸਲਾਹ ਦੇਣ ਤੋਂ ਬਚੋ। ਆਪਣਾ ਬੋਝ ਆਪ ਚੁੱਕਣ ਦੀ ਆਦਤ ਪਾਓ।
ਤੁਲਾ
ਇਸ ਹਫਤੇ ਬਹੁਤ ਸਾਰੀਆਂ ਔਕੜਾਂ ਦੂਰ ਹੋ ਜਾਣਗੀਆਂ। ਕਿਸੇ ਨਾਲ ਸਾਂਝੇਦਾਰੀ ਅੱਗੇ ਜਾ ਕੇ ਤੁਹਾਡੇ ਲਈ ਮੁਸੀਬਤ ਬਣ ਸਕਦੀ ਹੈ। ਦਫਤਰ ਵਿਚ ਵੀ ਤੇ ਬਾਹਰ ਵੀ ਕਿਸੇ ਵੀ ਕਾਗਜ਼ ‘ਤੇ ਬਿਨਾਂ ਪੜ੍ਹੇ ਹਸਤਾਖ਼ਰ ਨਾ ਕਰੋ। ਕਿਸੇ ਬਾਹਰੀ ਵਿਅਕਤੀ ਦੀ ਕੋਈ ਜ਼ਿੰਮੇਵਾਰੀ ਨਾ ਚੁੱਕੋ। ਕਿਸੇ ਕਿਸਮ ਦੇ ਲੜਾਈ-ਝਗੜੇ ਵਿਚ ਵੀ ਨਾ ਪਵੋ। ਕਮਰ ਵਿਚ ਤੇਜ਼ ਦਰਦ ਉਠ ਸਕਦਾ ਹੈ।
ਬ੍ਰਿਸ਼ਚਕ
ਆਪਣੇ ਆਪ ਨੂੰ ਬਦਲੋ, ਫਿਰ ਵੇਖੋ ਕਿਵੇਂ ਤੁਹਾਡੀਆਂ ਔਕੜਾਂ ਦੂਰ ਹੁੰਦੀਆਂ ਹਨ। ਤੁਹਾਡੇ ਅੱਗੇ ਤੁਹਾਡੇ ਦੁਸ਼ਮਣ ਟਿੱਕ ਨਹੀਂ ਸਕਣਗੇ। ਸਰੀਰ ਵਿਚ ਕਿਸੇ ਥਾਂ ‘ਤੇ ਦਰਦ ਰਹਿ ਸਕਦੀ ਹੈ। ਭਰਾ ਨਾਲ ਕਿਸੇ ਗੱਲੋਂ ਟਕਰਾਓ ਹੋ ਸਕਦਾ ਹੈ। ਵਿੱਤੀ ਹਾਲਤ ਸੁਧਰੇਗੀ। ਕਿਸੇ ਧਾਰਮਿਕ ਜਗ੍ਹਾ ‘ਤੇ ਜਾਣ ਦਾ ਯੋਗ ਹੈ। ਘਰ ਵਿਚ ਖੁਸ਼ੀ ਦਾ ਮਾਹੌਲ ਬਣੇਗਾ।
ਧਨੂੰ
ਬੱਚਿਆਂ ਵੱਲੋਂ ਕੋਈ ਖੁਸ਼ੀ ਮਿਲ ਸਕਦੀ ਹੈ। ਸਿਹਤ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਹੈ। ਪਰਵਾਰ ਵਿਚ ਮਾਤਾ ਜੀ ਦੇ ਨਾਲ ਟਕਰਾਓ ਹੋ ਸਕਦਾ ਹੈ। ਹਰ ਚੀਜ਼ ‘ਚ ਅਤਿ ਮਾੜੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਹਰ ਗੱਲ ਵਿਚ ਤੁਹਾਡਾ ਹੀ ਨਜ਼ਰੀਆ ਠੀਕ ਹੋਵੇ, ਕਈ ਵਾਰ ਦੂਜੇ ਵੱਲੋਂ ਦਿੱਤੀ ਸਲਾਹ ਵੀ ਚੰਗੀ ਹੁੰਦੀ ਹੈ। ਪੁਰਾਣੇ ਦੋਸਤਾਂ ਨਾਲ ਮੇਲ-ਮਿਲਾਪ ਹੋਵੇਗਾ।
ਮਕਰ
ਇਸ ਹਫ਼ਤੇ ਵਿਦੇਸ਼ ਯਾਤਰਾ ਦਾ ਯੋਗ ਬਣ ਰਿਹਾ ਹੈ। ਮਾਪਿਆਂ ਵੱਲੋਂ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਪੁਰਾਣੇ ਵਾਹਨ ਨੂੰ ਵੇਚਣ ਬਾਰੇ ਨਾ ਸੋਚੋ। ਪੁਰਾਣੀਆਂ ਗਲਤੀਆਂ ਨੂੰ ਭੁੱਲ ਕੇ ਨਵੀਂ ਸ਼ੁਰੂਆਤ ਕਰੋ। ਹੁਣ ਤੁਹਾਨੂੰ ਸਮਾਂ ਤੇ ਮੌਕਾ ਦੋਨੋਂ ਮਿਲਣ ਜਾ ਰਹੇ ਹਨ, ਇਸ ਦਾ ਫਾਇਦਾ ਉਠਾਓ। ਧੰਨ ਨੂੰ ਲੈ ਕੇ ਚੱਲ ਰਹੀ ਤੰਗੀ ਦੂਰ ਹੋਵੇਗੀ।
ਕੁੰਭ
ਇਸ ਹਫਤੇ ਤੁਹਾਡੇ ਦੁਸ਼ਮਣ ਵੀ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਣਗੇ। ਬੱਚਿਆਂ ਵੱਲੋਂ ਕੋਈ ਖੁਸ਼ੀ ਹਾਸਲ ਹੋ ਸਕਦੀ ਹੈ। ਪੇਟ ਦੀ ਖਰਾਬੀ ਪਰੇਸ਼ਾਨ ਕਰੇਗੀ। ਕੋਈ ਪੁਰਾਣਾ ਰੁਕਿਆ ਕੰਮ ਹੋ ਜਾਵੇਗਾ।ਤੁਸੀ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰੋਗੇ। ਵੱਡੇ ਭਰਾ ਨਾਲ ਚਲ ਰਿਹਾ ਵਿਵਾਦ ਖ਼ਤਮ ਹੋ ਜਾਵੇਗਾ।
ਮੀਨ
ਤੁਹਾਡੇ ਵਾਸਤੇ ਇਹ ਹਫਤਾ ਮਿਲਿਆ ਜੁਲਿਆ ਰਹੇਗਾ। ਬੱਚਿਆਂ ਦੇ ਦਾਖਲੇ ਨੂੰ ਲੈ ਕੇ ਪ੍ਰੇਸ਼ਾਨ ਰਹਿ ਸਕਦੇ ਹੋ। ਕਿਸੇ ਧਾਰਮਿਕ ਪ੍ਰੋਗਰਾਮ ਨਾਲ ਘਰ ‘ਚ ਸੁੱਖ ਤੇ ਸ਼ਾਂਤੀ ਵਧੇਗੀ। ਜ਼ਿਆਦਾ ਗੁੱਸੇ ਨਾਲ ਤੁਸੀਂ ਆਪਣੀ ਸਿਹਤ ਤੇ ਕੰਮ ਦਾ ਹੀ ਨੁਕਸਾਨ ਕਰ ਰਹੇ ਹੋ। ਵਿਅਰਥ ਦੀ ਚਿੰਤਾ ਨਾਕਰੋ। ਰਿਸ਼ਤਿਆਂ ‘ਚ ਕੋਈ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ।

LEAVE A REPLY