ਨਜਾਇਜ਼ ਸਬੰਧਾਂ ਕਾਰਨ ਪਤੀ ਦੀ ਹੱਤਿਆ ਕਰਵਾ ਦਿੱਤੀ

downloadਟੇਮਘਰ ਇਲਾਕੇ ਦੀ ਇਕ ਔਰਤ ਨੇ ਨਜਾਇਜ਼ ਸਬੰਧਾਂ ਦਾ ਵਿਰੋਧ ਕਰਨ ਕਰ ਕੇ ਪ੍ਰੇਮੀ ਦੇ ਨਾਲ ਮਿਲ ਕੇਆਪਣੇ ਪਤੀ ਦੀ ਗਲਾ ਦਬਾਅ ਕੇ ਹੱਤਿਆ ਕਰ ਦਿੱਤੀ।ਪਤੀ ਦੀ ਹੱਤਿਆ ਕਰਨ ਤੋਂ ਬਾਅਦ ਉਹ ਪ੍ਰੇਮੀ ਦੇ ਨਾਲ ਪਿੰਡ ਤੋਂ ਭੱਜਣ ਦੀ ਤਿਆਰੀ ਕਰ ਰਹੀ ਸੀ ਕਿ ਉਸੇ ਵਕਤ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਾਂਤੀਨਗਰ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਪੋਸਟ ਮਾਰਟਮ ਦੇ ਲਈ ਲਾਸ਼ ਨੂੰ ਆਈ. ਜੀ. ਐਮ. ਹਸਪਤਾਲ ਭੇਜ ਦਿੱਤਾ।
ਪੁਲਿਸ ਸੂਤਰਾਂ ਮੁਤਾਬਕ ਟੇਮਘਰ ਸਥਿਤ ਗੁਰੂ ਨਾਥ ਚੌਧਰੀ ਚਾਲ ਵਿੱਚ ਮੋਹਨਦਾਸ ਚੌਧਰੀ ਆਪਣੀ ਪਤਨੀ ਆਸੂ ਚੌਧਰੀ ਅਤੇ ਆਪਣੇ ਲੜਕੇ ਰਵਿਰੰਜਨ ਦੇ ਨਾਲ ਇਕੱਠਾ ਰਹਿੰਦਾ ਸੀ। ਉਸਦੀ ਪਤਨੀ ਆਸੂ ਦਾ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਨੇੜੇ ਦੇ ਰਹਿਣ ਵਾਲੇ ਅਨਿਲ ਕੁਮਾਰ ਸ਼੍ਰੀਵਾਸਤਵ ਨਾਲ ਨਜਾਇਜ਼ ਸਬੰਧ ਚੱਲ ਰਿਹਾ ਸੀ। ਪਤਨੀ ਦੇ ਨਾਲ ਪੜੌਸੀ ਅਨਿਲ ਸ਼੍ਰੀਵਾਸਤਵ ਦੇ ਨਾਲ ਨਜਾਇਜ਼ ਸਬੰਧ ਦੀ ਜਾਣਕਾਰੀ ਮੋਹਨਰਾਮ ਨੂੰ ਹੋਣ ਤੋਂ ਬਾਅਦ ਦੋਵਾਂ ਵਿਚਕਾਰ ਆਮ ਤੌਰ ਤੇ ਝਗੜਾ ਹੁੰਦਾ ਰਹਿੰਦਾ ਸੀ। ਹਰ ਰੋਜ਼ ਝਗੜੇ ਕਾਰਨ ਦੋਵੇਂ ਤੰਗ ਆ ਗਏ ਸਨ।
ਔਰਤ ਨੇ ਪ੍ਰੇਮ ਸਬੰਧਾਂ ਵਿੱਚ ਅੜਿੱਕਾ ਬਣ ਰਹੇ ਪਤੀ ਨੂੰ ਹਮੇਸ਼ਾ ਦੇ ਲਈ ਰਸਤੇ ਤੋਂ ਹਟਾਉਣ ਦੇ ਲਈ ਪ੍ਰੇਮੀ ਦੇ ਨਾਲ ਮਿਲ ਕੇ ਸਾਜਿਸ਼ ਰਚੀ। ਸ਼ੁੱਕਰਵਾਰ ਦੀ ਰਾਤ ਉਸਦੀ ਪਤਨੀ ਆਸੂ ਨੇ ਆਪਣੇ ਪ੍ਰੇਮੀ ਅਨਿਲ ਕੁਮਾਰ ਸ਼੍ਰੀਵਾਸਤਵ  ਨੂੰ ਘਰ ਬੁਲਾ ਲਿਆ ਅਤੇ ਪਤੀ ਮੋਹਨਰਾਮ ਚੌਧਰੀ ਦੇ ਹੱਥ-ਪੈਰ ਬੰਨ੍ਹ ਕੇ ਗਲਾ ਦਬਾਅ ਕੇ ਹੱਤਿਆ ਕਰ ਦਿੱਤੀ।
ਪਤੀ ਦੀ ਹੱਤਿਆ ਕਰਨ ਤੋਂ ਬਾਅਦ ਆਸੂ ਆਪਣੇ ਪ੍ਰੇਮੀ ਅਨਿਲ ਕੁਮਾਰ ਸ਼੍ਰੀਵਾਸਤਵ ਦੇ ਨਾਲ ਭੱਜਣ ਦੀ ਤਿਆਰੀ ਵਿੱਚ ਸੀ ਪਰ ਉਸੇ ਵਕਤ ਪੜੋਸੀਆਂ ਨੇ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਜਿਸ ਕਾਰਨ ਉਹਨਾਂ ਦੇ ਭੱਜਣ ਤੋਂ ਪਹਿਲਾਂ ਹੀ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਪ੍ਰੇਮੀ ਅਤੇ ਪ੍ਰੇਮਿਕਾ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਆਸੂ ਆਪਣੇ ਪਤੀ ਮੋਹਨਰਾਮ ਦੀ ਲਾਸ਼ ਉਸੇ ਤਰ੍ਹਾਂ ਛੰਡ ਕੇ ਆਪਣੇ ਕੱਪੜੇ ਆਦਿ ਬੈਗ ਵਿੱਚ ਭਰ ਕੇ ਪ੍ਰੇਮੀ ਨਾਲ ਭੱਜਣ ਜਾ ਰਹੀ ਸੀ, ਪਰ ਪੁਲਿਸ ਨੇ ਉਸ ਨੂੰ ਪਕੜ ਲਿਆ।

LEAVE A REPLY