ਜਹਾਜ਼ਰਾਨੀ ਮੰਤਰਾਲਾ ਵੱਖ-ਵੱਖ ਬੰਦਰਗਾਹ ਪ੍ਰਾਜੇਕਟਾਂ ‘ਚ 14,225 ਕਰੋੜ ਰੁਪਏ ਦਾ ਨਿਵੇਸ਼ ਕਰੇਗਾ

5ਨਵੀਂ  ਦਿੱਲੀ : ਵਿਸ਼ਵ ਭਰ ਦੀਆਂ ਬੰਦਰਗਾਹਾਂ ਵਿੱਚ ਉਪਲਬੱਧ ਸਹੂਲਤਾਂ ਦੇ ਮੱਦੇਨਜ਼ਰ ਭਾਰਤ ਦੇ ਮੁੱਖ ਬੰਦਰਗਾਹਾਂ ਵਿੱਚ ਉਹੋ ਜਿਹੀਆਂ ਸਹੂਲਤਾਂ ਪ੍ਰਦਾਨ ਲਈ ਜਹਾਜ਼ਰਾਨੀ ਮੰਤਰਾਲਾ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਸਬੰਧ ਵਿੱਚ ਬੰਦਰਗਾਹਾਂ ਵਿੱਚ ਮੋਜੂਦਾ ਸਹੂਲਤਾਂ ਨੂੰ ਵਧਾਉਣ, ਉਨਾਂ• ਦਾ ਆਧੁਨਿਕੀਕਰਨ ਅਤੇ ਮਾਲ ਲਾਉਣ, ਚੜ•ਾਉਣ ਦੀਆਂ ਸਹੂਲਤਾਂ ਵਿੱਚ ਵਾਧਾ ਕੀਤਾ ਜਾਵੇਗਾ। ਇਸ ਨਾਲ ਬੰਦਰਗਾਹਾਂ ਦੀ ਮੌਜੂਦਾ ਸਮਰੱਥਾ ਵਧੇਗੀ। ਬੰਦਰਗਾਹਾਂ ਦੇ ਮਸ਼ੀਨੀਕਰਨ ਦੇ ਮਾਮਲੇ ਵਿੱਚ ਵੀ ਭਾਰਤ ਦੀਆਂ ਬੰਦਰਗਾਹਾਂ ਦੁਨੀਆਂ ਦੀਆਂ ਹੋਰ ਬੰਦਰਗਾਹਾਂ ਦੇ ਮੁਕਾਬਲੇ ਬਹੁਤ ਪਿੱਛੇ ਹਨ। ਉਦਾਹਰਨ ਲਈ ਕੋਲਕਾਤਾ ਬੰਦਰਗਾਹ ਦਾ ਸਿਰਫ 30 ਫੀਸਦ ਮਸੀਨੀਕਰਨ ਹੋਇਆ ਹੈ, ਜਦਕਿ ਐਨੋਰ ਸਥਿਤ ਕੰਮਕਾਜ ਬੰਦਰਗਾਹ ਦਾ ਮਸ਼ੀਨੀਕਰਨ 90 ਫੀਸਦ ਹੋਇਆ ਹੈ। ਆਧੁਨਿਕੀਕਰਨ ਪ੍ਰਕ੍ਰਿਆ ਹੇਠ ਜਹਾਜ਼ਰਾਨੀ ਮੰਤਰਾਲਾ ਦੀਆਂ ਮੁੱਖ ਬੰਦਰਗਾਹਾਂ ਦੀ ਉਤਪਾਦਕਤਾ ਵਧਾਉਣ ਲਈ ਸਲਾਹਕਾਰਾਂ ਨੂੰ ਨਿਯੁਕਤ ਕੀਤਾ ਗਿਆ ਹੈ, ਤਾਂਕਿ ਬੰਦਰਗਹਾਂ ਨੂੰ ਕੌਮਾਂਤਰੀ ਮਾਨਕਾ ਦੇ ਮੁਤਾਬਿਕ ਉਨੱਤ ਬਣਾਉਣ ਲਈ ਉਨਾਂ• ਵਿੱਚ ਸੁਧਾਰ ਲਈ ਰੋਡਮੇਪ ਤਿਆਰ ਕੀਤਾ ਜਾ ਸਕਣ। ਮੁੱਖ ਬੰਦਰਗਹਾਂ ਦੇ ਓਪ੍ਰੇਸ਼ਨ ਅਤੇ ਸਮਰੱਥਾ ਵਿੱਚ ਸੁਧਾਰ ਲਈ ਸਲਾਹਕਾਰ ਨੇ ਲਗਭਗ 101 ਸਿਫਾਰਿਸ਼ਾਂ ਕੀਤੀਆਂ ਹਨ ਜਿਨਾਂ ਨੂੰ ਵੱਖ-ਵੱਖ ਪੜ•ਾਵਾਂ ਵਿੱਚ ਲਾਗੂ ਕੀਤਾ ਜਾਵੇਗਾ।

LEAVE A REPLY