ਖੇਤੀ ਯੂਨੀਵਰਸਿਟੀਆਂ ‘ਚ ਵਿਦਿਆਰਥੀਆਂ ਦੇ ਦਾਖਲੇ ‘ਚ 41 ਫੀਸਦ ਵਾਧਾ : ਰਾਧਾ ਮੋਹਨ ਸਿੰਘ

4ਨਵੀਂ  ਦਿੱਲੀ  :ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਰਾਧਾ ਮੋਹਨ ਸਿਘ ਨੇ ਇੱਥੇ ਅਖਿਲ ਭਾਰਤੀ ਖੇਤੀ ਵਿਦਿਆਰਥੀ ਐਸੋਸ਼ੀਏਸ਼ਨ ਵੱਲੋਂ ਆਯੋਜਿਤ ਰਾਸ਼ਟਰੀ ਯੁਵਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਅਤੇ ਪੇਂਡੂ ਵਿਵਸਥਾ  ਨੂੰ ਰੋਜ਼ਗਾਰ  ਵਿਧੀ ਬਣਾਉਣਾ ਕੇਂਦਰ ਸਰਕਾਰ ਦੀ ਪਹਿਲ ਹੈ ਅਤੇ ਇਸ ਲਈ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਖੇਤੀ ਪ੍ਰਤੀ ਨੌਜਵਾਨਾਂ ਵਿੱਚ ਦਿਲਚਸਪੀ ਪੈਦਾ ਕਰਨ ਲਈ ਆਰਿਯਾ ਨਾਮਕ ਪ੍ਰਾਜੈਕਟ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ ਵਿੱਚ ਦੇਸ਼ ਦੇ 25 ਰਾਜਾਂ ਦੇ 25 ਜਨਪਦਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਦੇ ਸੰਚਾਲਿਤ ਕਰਨ ਦੀ ਜਿੰਮੇਂਵਾਰੀ ਖੇਤੀ ਵਿਗਿਆਨ ਕੇਂਦਰਾਂ ਦੀ ਹੈ। ਹਰੇਕ ਖੇਤੀ ਵਿਗਿਆਨ ਕੇਂਦਰ ਤੋਂ 200-300 ਨੌਜਵਾਨਾਂ ਦੀ ਚੋਣ ਕਰਕੇ ਉਨਾਂ• ਖੇਤੀ ਖੇਤਰ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਸਬੰਧੀ ਇਕਾਈਆਂ ਸਥਾਪਤ ਕਰਨ ਦੀ ਸਿਖਲਾਈ ਅਤੇ ਸਹਾਇਤਾ ਦੋਵੇਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਨ•ਾਂ ਕਿਹਾ ਕਿ ਇਹ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਹੀ ਨਤੀਜੇ ਹਨ ਕਿ ਉਚ ਖੇਤੀ ਸਿੱਖਿਆ ਨੂੰ ਬੜ•ਾਵਾ ਦੇਣ ਲਈ ਕਾਰਨ ਯੂ.ਜੀ ਅਤੇ ਪੀ.ਜੀ. ਪੱਧਰ ਉਤੇ ਖੇਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ, ਵੱਲੋਂ ਰਾਜ ਖੇਤੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਜਬਰਦਸਤ ਤੇਜ਼ੀ ਆਈ ਹੈ । ਸਾਲ 2013 ਦੇ ਮੁਕਾਬਲੇ 2015 ਵਿੱਚ ਦਾਖਲਿਆਂ ਵਿੱਚ 41 ਫੀਸਦ ਦਾ ਵਾਧਾ ਹੋਇਆ ਹੈ।

LEAVE A REPLY