ਖਡੂਰ ਸਾਹਿਬ/ਚੰਡੀਗੜ : ਭਾਈ ਬਲਦੀਪ ਸਿੰਘ ਵਲੋਂ ਖਡੂਰ ਸਾਹਿਬ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਵਜੋਂ ਭਰਿਆ ਨਾਮਜ਼ਦਗੀ ਪਰਚਾ ਅੱਜ ਰੱਦ ਹੋ ਗਿਆ। ਪਰਚਾ ਰੱਦ ਹੋਣ ਨਾਲ ਭਾਈ ਬਲਦੀਪ ਸਿੰਘ ਹੁਣ ਖਡੂਰ ਸਾਹਿਬ ਦੀ ਚੋਣ ਨਹੀਂ ਲੜ ਸਕਣਗੇ। ਜ਼ਿਕਰਯੋਗ ਹੈ ਕਿ ਭਾਈ ਬਲਦੀਪ ਸਿੰਘ ਨੇ ਕੱਲ• ਨਾਮਜ਼ਦਗੀਆਂ ਦੇ ਆਖਰੀ ਦਿਨ ਪਰਚਾ ਭਰਿਆ ਸੀ।
ਇਹ ਦੱਸਣਯੋਗ ਹੈ ਕਿ ਭਾਈ ਬਲਦੀਪ ਸਿੰਘ ਨੂੰ ਖਡੂਰ ਸਾਹਿਬ ਚੋਣ ਲਈ ਮਜਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀ। ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪਹਿਲਾਂ ਹੀ ਇਥੋਂ ਚੋਣ ਨਾ ਲੜਣ ਦਾ ਐਲਾਨ ਕਰ ਚੁੱਕੀ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਉਮੀਦਵਾਰ ਐਲਾਨਿਆ ਹੈ।