ਕੈਪਟਨ ਅਮਰਿੰਦਰ ਨੇ ਸਾਫ ਸੁਥਰੇ ਪ੍ਰਸ਼ਾਸਨ, ਪਾਰਦਰਸ਼ੀ ਭਰਤੀਆਂ ਦਾ ਕੀਤਾ ਵਾਅਦਾ

1ਚੰਡੀਗੜ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕਰਦਿਆਂ ਕਿਹਾ ਹੈ ਕਿ ਉਹ ਪੁਖਤਾ ਕਰਨਗੇ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੇ ਸੁਬੋਰਡੀਨੇਟ ਸਰਵਿਸੇਜ਼ ਕਮਿਸ਼ਨ ਰਾਹੀਂ ਹੋਣ ਵਾਲੀਆਂ ਭਰਤੀਆਂ ਪਾਰਦਰਸ਼ੀ ਤਰੀਕੇ ਨਾਲ ਕੀਤੀਆਂ ਜਾਣ, ਜਿਵੇਂ ਉਨ•ਾਂ ਨੇ 2002 ਤੋਂ 2007 ਦੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਕੀਤਾ ਸੀ।
ਕੈਪਟਨ ਅਮਰਿੰਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਚਾਹੇ ਉਨ•ਾਂ ਨੇ ਸੱਤਾ ‘ਚ ਆਉਣ ਤੋਂ ਬਾਅਦ ਚਾਰ ਹਫਤਿਆਂ ਅੰਦਰ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਦੀ ਸਹੁੰ ਚੁੱਕੀ ਹੈ, ਪਰ ਉਹ ਅਜਿਹਾ ਇਸ ਤੋਂ ਪਹਿਲਾਂ ਹੀ ਕਰ ਦੇਣਗੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਕਿਹੜੇ ਲੋਕ ਪੰਜਾਬ ‘ਚ ਨਸ਼ਿਆਂ ਦੇ ਪੈਦਾਵਾਰ ਤੇ ਇਨ•ਾਂ ਦੀ ਸਪਲਾਈ ਲਈ ਜ਼ਿੰਮੇਵਾਰ ਹਨ। ਉਨ•ਾਂ ਨੇ ਵਿਦਿਆਰਥੀਆਂ ਦੀਆਂ ਤਾੜੀਆਂ ਦੌਰਾਨ ਇਹ ਵੀ ਐਲਾਨ ਕੀਤਾ ਕਿ ਉਹ ਪਹਿਲਾਂ ਨਸ਼ੇ ਦੇ ਸਰਗਨਿਆਂ ਤੇ ਵੱਡੀਆਂ ਮਛਲੀਆਂ ਨੂੰ ਕਾਬੂ ਕਰਨਗੇ।
ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰਿਮ ‘ਚ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਨੇ ਇਹ ਵੀ ਦੁਹਰਾਇਆ ਕਿ ਉਨ•ਾਂ ਦੀ ਸਰਕਾਰ ਸੂਬੇ ਦੇ ਹਰੇਕ ਪਰਿਵਾਰ ‘ਚੋਂ ਘੱਟੋਂ ਘੱਟ ਇਕ ਵਿਅਕਤੀ ਨੂੰ ਨੌਕਰੀ ਦੇਵੇਗੀ ਅਤੇ ਹਰੇਕ ਨੌਕਰੀਪੇਸ਼ਾ ਵਿਅਕਤੀ ਨੂੰ ਉਚਿਤ ਤੇ ਸਤਿਕਾਰਯੋਗ ਤਨਖਾਹ ਮਿੱਲੇਗੀ।
ਉਨ•ਾਂ ਨੇ ਕਿਹਾ ਕਿ ਅਸੀਂ ਘੱਟੋਂ ਘੱਟ ਤਨਖਾਹ ਦੀ ਸੀਮਾ ਤੈਅ ਕਰਾਂਗੇ, ਜਿਸ ਤੋਂ ਹੇਠ ਕਿਸੇ ਨੂੰ ਅਦਾਇਗੀ ਨਹੀਂ ਕੀਤੀ ਜਾਵੇਗੀ, ਜਿਸਦਾ ਵਿਦਿਆਰਥੀਆਂ ਨਾਲ ਭਰੇ ਆਡੀਟੋਰਿਅਮ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ•ਾਂ ਨੇ ਕਿਹਾ ਕਿ ਜਦੋਂ ਉਦਯੋਗ ਮੁਨਾਫਾ ਕਮਾ ਸਕਦੇ ਹਨ, ਤਾਂ ਉਨ•ਾਂ ਨੂੰ ਇਸ ਲਈ ਕੰਮ ਕਰਦੇ ਲੋਕਾਂ ਨੂੰ ਵੀ ਉਚਿਤ ਮਜ਼ਦੂਰੀ ਦੇਣੀ ਚਾਹੀਦੀ ਹੈ।
ਇਸ ਦੌਰਾਨ ਇਕ ਸਵਾਲ ਦੇ ਕਿ ਉਹ ਕਿਸੇ ਹਰੇਕ ਪਰਿਵਾਰ ਲਈ ਇਕ ਨੌਕਰੀ ਪੁਖਤਾ ਕਰਨਗੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਸਰਕਾਰ ਵੱਲੋਂ ਸਾਰੀਆਂ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਹਨ। ਸਰਕਾਰ ‘ਚ ਜੋ ਵੀ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ, ਉਹ ਸਿਰਫ ਮੈਰਿਟ ਦੇ ਅਧਾਰ ‘ਤੇ ਹੋਣਗੀਆਂ। ਜਦਕਿ ਉਹ ਨਿਵੇਸ਼ਕਾਂ ‘ਚ ਭਰੋਸਾ ਕਾਇਮ ਕਰਨ ਲਈ ਨੀਤੀਆਂ ਬਣਾਉਣਗੇ, ਤਾਂ ਜੋ ਪ੍ਰਾਈਵੇਟ ਸੈਕਟਰ ‘ਚ ਹੋਰ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ।
ਸਾਬਕਾ ਮੁੱਖ ਮੰਤਰੀ ਸੂਬੇ ਦੇ ਅਕਾਲੀ ਭਾਜਪਾ ਸਰਕਾਰ ‘ਤੇ ਸਮਾਜ ਦੇ ਹਰ ਵਰਗ ਭਾਵੇਂ ਉਹ ਇੰਡਸਟਰੀ ਹੋਵੇ, ਖੇਤੀਬਾੜੀ, ਵਿਦਿਆਰਥੀ ਜਾਂ ਫਿਰ ਨੌਜਵਾਨ, ਨੂੰ ਫੇਲ• ਕਰਨ ਲਈ ਵਰ•ੇ। ਉਨ•ਾਂ ਨੇ ਹੈਰਾਨੀ ਪ੍ਰਗਟਾਈ ਕਿ ਸਰਕਾਰ ਦੇ ਦੋ ਉਦਯੋਗਿਕ ਸਲਾਹਕਾਰ, ਜਿਹੜੇ ਖੁਦ ਵੀ ਪ੍ਰਮੁੱਖ ਉਦਯੋਗਪਤੀ ਹਨ ਅਤੇ ਉਨ•ਾਂ ਨੂੰ ਮੰਤਰੀ ਪੱਧਰ ਦੇ ਅਹੁਦੇ ਮਿੱਲੇ ਹੋਏ ਹਨ, ਆਪਣੇ ਉਦਯੋਗਾਂ ਨੂੰ ਮੱਧ ਪ੍ਰਦੇਸ਼, ਗੁਜਰਾਤ ਤੇ ਛੱਤੀਸਗੜ• ਵਰਗੇ ਸੂਬਿਆਂ ‘ਚ ਲਿਜਾ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ•ਾਂ ਦੀ ਪਹਿਲੀ ਪ੍ਰਾਥਮਿਕਤਾ ਸੂਬੇ ‘ਚ ਆਰਥਿਕ ਮਜ਼ਬੂਤੀ ਲਿਆਉਣਾ ਰਹੇਗਾ, ਜਿਸ ਨਾਲ ਆਪਣੇ ਆਪ ਨੌਕਰੀਆਂ ਪੈਦਾ ਹੋਣਗੀਆਂ। ਇਸੇ ਤਰ•ਾਂ, ਖੇਤਬਾੜੀ ਤੇ ਉਦਯੋਗਾਂ ਨੂੰ ਮੁੜ ਜਿਉਂਦਾ ਕਰਨਾ, ਉਨ•ਾਂ ਦਾ ਪ੍ਰਮੁੱਖ ਏਜੰਡਾ ਰਹੇਗਾ ਅਤੇ ਇਸ ਲਈ ਸਲਾਹ ਦੇਣ ਵਾਸਤੇ ਉਨ•ਾਂ ਨੇ ਪਹਿਲਾਂ ਹੀ ਟਾਸਕ ਫੋਰਸ ਬਣਾ ਦਿੱਤੀ ਹੈ, ਜਿਹੜੇ ਵਿਸ਼ੇ ਬਾਅਦ ‘ਚ ਚੋਣ ਮੈਨਿਫੈਸਟੋ ‘ਚ ਸ਼ਾਮਿਲ ਕੀਤੇ ਜਾਣਗੇ।
ਜਦਕਿ ਬਾਦਲ ਪਰਿਵਾਰ ਦੇ ਟਰਾਂਸਪੋਰਟ ਤੇ ਕੇਬਲ ‘ਤੇ ਏਕਾਧਿਕਾਰ ਸਬੰਧੀ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਬਾਦਲ ਇਕ ਰੂਟ ਦੀ ਪਰਮਿਟ ‘ਤੇ ਦੱਸ ਜਾਂ ਉਸ ਤੋਂ ਵੱਧ ਬੱਸਾਂ ਚਲਾ ਰਹੇ ਹਨ। ਉਨ•ਾਂ ਨੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਇਨ•ਾਂ ਨੂੰ ਸਿਰਫ ਇਕ ਬੱਸ ਚਲਾਉਣ ਦੀ ਇਜ਼ਾਜਤ ਹੈ ਤੇ ਬਾਕੀ ਦੇ ਜਿਹੜੇ ਰੂਟ ਇਕ ਗੈਰ ਕਾਨੂੰਨੀ ਤਰੀਕੇ ਨਾਲ ਚਲਾ ਰਹੇ ਹਨ, ਉਹ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤੇ ਜਾਣਗੇ। ਇਥੋਂ ਤੱਕ ਕਿ ਨੌਜ਼ਵਾਨਾਂ ਨੂੰ ਰੂਟ ਪਰਮਿਟਾਂ ਤੋਂ ਇਲਾਵਾ, ਅਸਾਨ ਲੋਨ ਵੀ ਦਿੱਤੇ ਜਾਣਗੇ, ਤਾਂ ਜੋ ਉਹ ਬੱਸਾਂ ਖ੍ਰੀਦ ਸਕਣ।

LEAVE A REPLY