5ਚੰਡੀਗੜ  : ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਸੂਬੇ ਵਿੱਚ ਪਹਿਲੀ ਵਾਰ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥਈਆਂ ਦੀ ਮੁਲਾਂਕਣ ਪ੍ਰੀਖਿਆ ਲੈਣ ਦੀ ਬਣਾਈ ਯੋਜਨਾ ਨੂੰ ਸਿਰੇ ਚਾੜਦਿਆਂ ਸਟੇਟ ਕੌਂਸਲ ਆਫ ਐਜੂਦੇਸ਼ਨ ਰਿਸਰਚ ਐਂਡ ਟਰੇਨਿੰਗ (ਐਸ.ਸੀ.ਈ.ਆਰ.ਟੀ.) ਨੇ ਇਨਾਂ ਪ੍ਰੀਖਿਆਵਾਂ ਦਾ ਖਾਕਾ ਉਲੀਕ ਕੇ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਵੀਂ ਦੀ ਪ੍ਰੀਖਿਆ 27 ਫਰਵਰੀ 2016 ਤੇ ਅੱਠਵੀਂ ਦੀ ਪ੍ਰੀਖਿਆ 8 ਮਾਰਚ 2016 ਤੋਂ ਸ਼ੁਰੂ ਹੋਵੇਗੀ।
ਸ੍ਰੀ ਕਾਹਲੋਂ ਨੇ ਦੱਸਿਆ ਕਿ ਪੰਜਵੀਂ ਜਮਾਤ ਦੀ ਜਾਰੀ ਡੇਟ ਸ਼ੀਟ ਵਿੱਚ 27 ਫਰਵਰੀ ਨੂੰ ਗਣਿਤ, 29 ਫਰਵਰੀ ਨੂੰ ਅੰਗਰੇਜ਼ੀ, 1 ਮਾਰਚ ਨੂੰ ਵਾਤਾਵਰਣ ਸਿੱਖਿਆ, 2 ਮਾਰਚ ਨੂੰ ਹਿੰਦੀ ਅਤੇ 3 ਮਾਰਚ ਨੂੰ ਪੰਜਾਬੀ ਦਾ ਪੇਪਰ ਹੋਵੇਗਾ। ਇਸੇ ਤਰ•ਾਂ ਅੱਠਵੀਂ ਦੀ ਜਾਰੀ ਕੀਤੀ ਡੇਟ ਸ਼ੀਟ ਅਨੁਸਾਰ 8 ਮਾਰਚ ਨੂੰ ਗਣਿਤ, 9 ਮਾਰਚ ਨੂੰ ਹਿੰਦੀ, 10 ਮਾਰਚ ਨੂੰ ਸਾਇੰਸ, 14 ਮਾਰਚ ਨੂੰ ਅੰਗਰੇਜ਼ੀ, 15 ਮਾਰਚ ਨੂੰ ਪੰਜਾਬੀ ਅਤੇ 16 ਮਾਰਚ ਨੂੰ ਸਮਾਜਿਕ ਸਿੱਖਿਆ ਦਾ ਪੇਪਰ ਹੋਵੇਗਾ। ਉਨ•ਾਂ ਕਿਹਾ ਕਿ ਐਸ.ਸੀ.ਈ.ਆਰ.ਟੀ. ਵੱਲੋਂ ਲਈ ਜਾ ਰਹੀ ਇਸ ਮੁਲਾਂਕਣ ਪ੍ਰੀਖਿਆ ਲਈ ਸਭ ਤਿਆਰੀ ਮੁਕੰਮਲ ਕਰ ਲਈ ਗਈ ਹੈ।
ਸ੍ਰੀ ਕਾਹਲੋਂ ਨੇ ਦੱਸਿਆ ਕਿ ਪੰਜਵੀਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ ਸਾਢੇ 12 ਵਜੇ ਤੱਕ ਹੋਵੇਗਾ ਜਦੋਂ ਕਿ ਅੱਠਵੀਂ ਦੀ ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਨ•ਾਂ ਦੱਸਿਆ ਕਿ ਡੇਟ ਸ਼ੀਟ ਵਿੱਚ ਜਾਰੀ ਸ਼ਡਿਊਲ ਵਾਲੀਆਂ ਵਿਸ਼ੇ ਪ੍ਰੀਖਿਆਵਾਂ ਨੂੰ ਛੱਡ ਕੇ ਬਾਕੀ ਵਿਸ਼ੇ ਦਾ ਮੁਲਾਂਕਣ ਸਕੂਲ ਮੁਖੀ ਪਹਿਲਾਂ ਵਾਂਗ ਕਰਨਗੇ ਤਾਂ ਜੋ 31 ਮਾਰਚ ਤੱਕ ਨਤੀਜਾ ਐਲਾਨਿਆ ਜਾ ਸਕੇ।

LEAVE A REPLY