ਮੋਦੀ ਤੇ ਔਲਾਂਦ ਦੀ ਚੰਡੀਗੜ੍ਹ ਫੇਰੀ ਐਤਵਾਰ ਨੂੰ

00ਚੰਡੀਗੜ  : ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਭਲਕੇ 24 ਜਨਵਰੀ ਨੂੰ ਚੰਡੀਗੜ ਪਹੁੰਚ ਰਹੇ ਹਨ। ਜਾਣਕਾਰੀ ਅਨੁਸਾਰ ਸ੍ਰੀ ਔਲਾਂਦ ਦੁਪਹਿਰ 1 ਵਜੇ ਦੇ ਲਗਪਗ ਚੰਡੀਗੜ ਹਵਾਈ ਅੱਡੇ ‘ਤੇ ਪਹੁੰਚਣ ਮਗਰੋਂ ਸਿੱਧਾ ਸੈਕਟਰ 17 ਸਥਿਤ ਹੋਟਲ ਤਾਜ ਵਿਖੇ ਪਹੁੰਚਣਗੇ, ਜਿਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਉਨ•ਾ ਦਾ ਸਵਾਗਤ ਕਰਨਗੇ। ਹੋਟਲ ਤਾਜ ਵਿਚ ਪਹਿਲਾਂ ਭਾਰਤ ਦੇ ਉਦਯੋਗ ਵਿਭਾਗ ਵਲੋਂ ਕਰਾਇਆ ‘ਕਾਰੋਬਾਰੀ ਸਿਖਰ ਸੰਮੇਲਨ’ ਹੋਵੇਗਾ। ਇਸ ਤੋਂ ਬਾਅਦ ਦੋਵੇਂ ਆਗੂ ਰੌਕ ਗਾਰਡਨ ਜਾਣਗੇ, ਜਿਥੇ ਉਹ 15 ਮਿੰਟ ਟਹਿਲਣਗੇ। ਸ਼ਾਮ ਨੂੰ ਇਹ ਦੋਵੇਂ ਆਗੂ ਦਿੱਲੀ ਲਈ ਰਵਾਨਾ ਹੋ ਜਾਣਗੇ।
ਫਰਾਂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਦੇਸ਼ ਵਿਦੇਸ਼ ਦੀਆਂ ਨਜ਼ਰਾਂ ਇਸ ਦੌਰੇ ‘ਤੇ ਟਿਕੀਆਂ ਹੋਈਆਂ ਹਨ।
ਇਸ ਦੌਰਾਨ ਸ਼ਹਿਰ ਵਿਚ ਸੁਰੱਖਿਆ ਦੇ ਬੇਹੱਦ ਕਰੜੇ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਵਿਚ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਦੀ ਅਗਵਾਈ ਵਿਚ ਲਗਪਗ 5 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਹਵਾਈ ਅੱਡੇ ਤੋਂ ਉਨ•ਾਂ ਦੀ ਨਿਰਧਾਰਿਤ ਜਗ•ਾ ਤੱਕ ਜਾਣ ਦੇ ਰੂਟਾਂ ‘ਤੇ ਵੀ ਟ੍ਰੈਫਿਕ ਪੁਲਿਸ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦੂਸਰੇ ਪਾਸੇ ਲੋਕਾਂ ਨੂੰ ਜਾਮ ਦੀ ਸਮੱਸਿਆ ਤੋਂ ਬਚਾਉਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ੍ਰੀ ਔਲਾਂਦ ਦੀ ਰੌਕ ਗਾਰਡਨ ਫੇਰੀ ਦੌਰਾਨ ਸੈਲਾਨੀਆਂ ਨੂੰ ਵੀ ਆਮ ਵਾਂਗ ਰੌਕ ਗਾਰਡਨ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਉਂਝ ਤਾਂ ਚੰਡੀਗੜ ਸ਼ਹਿਰ ਬਹੁਤ ਹੀ ਖੂਬਸੂਰਤ ਹੈ, ਪਰ ਮੋਦੀ ਅਤੇ ਔਲਾਂਦ ਦੀ ਆਮਦ ਦੇ ਮੱਦੇਨਜ਼ਰ ਚੰਡੀਗੜ• ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਜਿਨ•ਾਂ ਰਸਤਿਆਂ ਤੋਂ ਇਹ ਦੋਵੇਂ ਆਗੂ ਗੁਜ਼ਰਨਗੇ ਉਨ•ਾਂ ਨੂੰ ਖਾਸ ਢੰਗ ਨਾਲ ਸਜਾਇਆ ਗਿਆ ਹੈ ਅਤੇ ਸ਼ਹਿਰ ਦੀ ਸਾਫ-ਸਫਾਈ ‘ਤੇ ਵੀ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਪੱਬਾਂ ਭਾਰ ਸੀ।

LEAVE A REPLY