1ਚੰਡੀਗੜ  : ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਬਾਦਲਾਂ ਦੁਆਰਾ ਲੋਕਾਂ ਦਾ ਪੈਸਾ ਨਿੱਜੀ ਐਸ਼ ‘ਤੇ ਖਰਚ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਉਨਾਂ ਕਿਹਾ ਕਿ ਇਕ ਪਾਸੇ ਕਰਜ਼ੇ ਹੇਠ ਦੱਬਿਆ ਪੰਜਾਬ ਦਾ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 2017 ਵਿਚ ਆਪਣੀ ਸਰਕਾਰੀ ਜਾਣ ਤੋਂ ਪਹਿਲਾਂ ਸਰਕਾਰੀ ਖਜ਼ਾਨੇ ਵਿਚੋਂ ਕਰੋੜਾਂ ਰੁਪਏ ਖਰਚ ਕਰ ਕੇ ਮਹਿੰਗੀਆਂ ਕਾਰਾਂ ਖਰੀਦਣ ਦੀ ਮਨਜ਼ੂਰੀ ਲੈ ਲਈ ਹੈ।
ਸ. ਛੋਟੇਪੁਰ ਨੇ ਕਿਸਾਨਾਂ ਸਿਰ ਕਰਜ਼ੇ ਸਬੰਧੀ ਜਾਰੀ ਹੋਈ ਉਸ ਰਿਪੋਰਟ ‘ਤੇ ਚਿੰਤਾ ਜਾਹਰ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਮੌਜੂਦੇ ਸਮੇਂ ਪੰਜਾਬ ਦੇ ਕਿਸਾਨਾਂ ਸਿਰ 69,355 ਕਰੋੜ ਰੁਪਏ ਕਰਜ਼ਾ ਹੈ। ਉਨ•ਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੁਆਰਾ ਕੀਤੇ ਗਏ ਸਰਵੇਖਣ ਵਿਚ ਸੂਬੇ ਦਾ ਛੋਟਾ ਪੰਜ ਏਕੜ ਤੇ ਦੋ ਏਕੜ ਕਿਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਸਥਿਤੀ ਵਿੱਚ ਵੀ ਨਹੀਂ ਹੈ। ਇਨ•ਾਂ ਦੀ ਜ਼ਮੀਨ ਤੋਂ ਆਮਦਨ ਕਰਜ਼ੇ ਦੇ ਬੋਝ ਤੋਂ ਅੱਧੀ ਵੀ ਨਹੀਂ ਹੈ। ਖੇਤ ਮਜ਼ਦੂਰ ਦੀ ਹਾਲਤ ਇਸ ਤੋਂ ਵੀ ਬਦਤਰ ਹੈ। ਸਰਵੇ ਅਨੁਸਾਰ 69,355 ਕਰੋੜ ‘ਚੋਂ  12,874 ਕਰੋੜ ਸ਼ਾਹੂਕਾਰਾਂ ਦਾ ਕਿਸਾਨ ਸਿਰ ਕਰਜ਼ਾ ਹੈ ਅਤੇ ਦੂਜੇ ਪਾਸੇ ਲੋਕਾਂ ਦੀਆਂ ਜੇਬਾਂ ਵਿਚੋਂ ਕੱਢ ਕੇ ਪਿਉ ਪੁੱਤਰ 15 ਕਰੋੜ ਤੋਂ ਵੀ ਵੱਧ ਮਹਿੰਗੀਆਂ ਕਾਰਾਂ ਖ੍ਰੀਦਣ ਦੀ ਤਿਆਰੀ ਵਿਚ ਲੱਗੇ ਹਨ।
ਸਰਕਾਰ ਨੇ ਵਿੱਤ ਵਿਭਾਗ ਕੋਲੋਂ ਟੋਏਟਾ ਦੀਆਂ ਲੈਂਡ ਕਰੂਜ਼ਰ ਕਾਰਾਂ ਖ੍ਰਦੀਣ ਦੀ ਮਨਜ਼ੂਰੀ ਮੰਗੀ ਸੀ ਅਤੇ ਖ੍ਰੀਦੀਆਂ ਜਾਣ ਵਾਲੀਆਂ ਕਾਰਾਂ ਨੂੰ ਲੱਖਾਂ ਖਰਚ ਕੇ ਬੁਲੇਟ ਪਰੂਫ ਕਰਵਾਇਆ ਜਾਣਾ ਹੈ। ਉਨ•ਾਂ ਕਿਹਾ ਕਿਹਾ ਬੁਲੇਟ ਪਰੂਫ ਗੱਡੀਆਂ ਵਿਚ ਚੱਲਣ ਵਾਲੇ ਲੋਕਾਂ ਦੇ ਨੇਤਾ ਨਹੀਂ ਹੋ ਸਕਦੇ। ਛੋਟੇਪੁਰ ਨੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਜਨਤਾ ਨੂੰ ਸੱਦਾ ਦਿੱਤਾ ਹੈ ਕਿ ਬਾਦਲਾਂ ਨੂੰ ਕਰੋੜਾਂ ਰੁਪਏ ਖਰਚ ਕਰ ਕੇ ਨਿੱਜੀ ਅਰਾਮ ਲਈ ਕਾਰਾਂ ਖ੍ਰੀਦਣ ਤੋਂ ਰੋਕਣ, ਇਸ ਸੰਘਰਸ਼ ਵਿਚ ਆਮ ਆਦਮੀ ਪਾਰਟੀ ਜਨਤਾ ਦੇ ਨਾਲ ਹੈ।

LEAVE A REPLY