4ਸਿਡਨੀ  : ਭਾਰਤ ਨੇ ਅੱਜ ਸਿਡਨੀ ਵਨਡੇ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 330 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਟੀਮ ਇੰਡੀਆ ਨੇ ਇਹ ਟੀਚਾ 4 ਵਿਕਟਾਂ ਗਵਾ ਕੇ 49.4 ਓਵਰ ਵਿਚ ਹਾਸਲ ਕਰ ਲਿਆ। ਭਾਰਤ ਦੀ ਇਸ ਜਿੱਤ ਵਿਚ ਮਨੀਸ਼ ਪਾਂਡੇ ਦਾ ਸਭ ਤੋਂ ਵੱਧ ਯੋਗਦਾਨ ਰਿਹਾ, ਜਿਸ ਨੇ 81 ਗੇਂਦਾਂ ਵਿਚ ਅਜੇਤੂ 104 ਦੌੜਾਂ ਬਣਾਈਆਂ। ਦੂਸਰੇ ਪਾਸੇ ਆਸਟ੍ਰੇਲੀਆ ਨੇ ਇਹ ਸੀਰੀਜ਼ 4-1 ਨਾਲ ਆਪਣੇ ਨਾਮ ਕਰ ਲਈ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਡੇਵਿਡ ਵਾਰਨਰ ਦੀਆਂ 122 ਦੌੜਾਂ ਅਤੇ ਮਿਚਲ ਮਾਰਸ਼ ਦੀਆਂ 102 ਦੌੜਾਂ ਸਦਕਾ 330 ਦੌੜਾਂ ਦਾ ਵਿਸ਼ਾਲ ਸਕੋਰ ਖੜ•ਾ ਕੀਤਾ। ਭਾਰਤ ਵਲੋਂ ਅੱਜ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਜਸਪ੍ਰੀਤ ਬੁਮਰਾਹ, ਜਿਸ ਨੇ 40 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ, ਇਸ ਤੋਂ ਇਲਾਵਾ ਈਸ਼ਾਂਤ ਸ਼ਰਮਾ ਨੇ ਵੀ 2 ਖਿਡਾਰੀਆਂ ਨੂੰ ਆਊਟ ਕੀਤਾ, ਜਦੋਂ ਕਿ ਰਿਸ਼ੀ ਧਵਨ ਅਤੇ ਉਮੇਸ਼ ਯਾਦਵ ਨੂੰ 1-1 ਵਿਕਟ ਮਿਲੀ।
ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਟੀਮ ਇੰਡੀਆ ਨੂੰ ਜਬਰਦਸਤ ਸ਼ੁਰੂਆਤ ਦਿੱਤੀ। ਧਵਨ ਨੇ 56 ਗੇਂਦਾਂ ਵਿਚ ਜਬਰਦਸਤ 78 ਦੌੜਾਂ ਬਣਾਈਆਂ, ਜਦੋਂ ਕਿ ਰੋਹਿਤ ਸ਼ਰਮਾ 99 ਦੌੜਾਂ ‘ਤੇ ਆਊਟ ਹੋਇਆ। ਇਸ ਸਮੇਂ ਭਾਰਤੀ ਟੀਮ ਕਾਫੀ ਮੁਸ਼ਕਿਲ ਵਿਚ ਫਸ ਚੁੱਕੀ ਸੀ, ਪਰ ਮਨੀਸ਼ ਪਾਂਡੇ ਨੇ ਖੇਡੀ ਤੂਫਾਨੀ ਪਾਰੀ ਨੇ ਉਸ ਨੂੰ ਜਿੱਤ ਦੇ ਦਰ ‘ਤੇ ਪਹੁੰਚਾ ਦਿੱਤਾ। ਇਸ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਨੇ 34 ਦੌੜਾਂ ਦਾ ਯੋਗਦਾਨ ਦਿੱਤਾ।
ਮਨੀਸ਼ ਪਾਂਡੇ ਨੂੰ ਮੈਨ ਆਫ ਦਾ ਮੈਚ ਅਤੇ ਰੋਹਿਤ ਸ਼ਰਮਾ ਨੂੰ ਮੈਨ ਆਫ ਦਾ ਸੀਰੀਜ਼ ਐਲਾਨਿਆ ਗਿਆ।
ਵਨਡੇ ਸੀਰੀਜ਼ ਤੋਂ ਬਾਅਦ ਹੁਣ ਭਾਰਤ ਅਤੇ ਆਸਟ੍ਰੇਲੀਆ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਵਿਚ ਆਹਮੋ ਸਾਹਮਣੇ ਹੋਣਗੇ, ਜਿਸ ਦਾ ਪਹਿਲਾ ਮੈਚ 26 ਜਨਵਰੀ ਨੂੰ ਖੇਡਿਆ ਜਾਵੇਗਾ।

LEAVE A REPLY