6ਮੈਨੀਟੋਬਾ—ਕੈਨੇਡਾ ਦੇ ਸਸਕੈਚਵਾਨ ‘ਚ ਇਕ ਸਕੂਲ ਵਿੱਚ ਹੋਈ ਗੋਲੀਬਾਰੀ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਮਲਾਵਰ ਨੇ ਹਮਲੇ ਦੀ ਸ਼ੁਰੂਆਤ ਵਿਚ ਆਪਣੇ ਘਰ ਤੋਂ ਹੀ ਕੀਤੀ ਅਤੇ ਉਸਨੇ ਆਪਣੇ ਦੋ ਭਰਾਵਾਂ ਨੂੰ ਜ਼ਖਮੀ ਕਰਨ ਦੇ ਬਾਅਦ ਹਾਈ ਸਕੂਲ ਵਿਚ ਜਾ ਕੇ ਗੋਲੀਬਾਰੀ ਸ਼ੁਰੂ ਕੀਤੀ ਸੀ। ਇਹ ਜਾਣਕਾਰੀ ਹਮਲਾਵਰ ਦੇ ਇਕ ਮਿੱਤਰ ਅਤੇ ਕਸਬੇ ਦੇ ਮੇਅਰ ਨੇ ਦਿੱਤੀ ਹੈ। ਇਸ ਹਮਲੇ ਵਿਚ ਸਕੂਲ ਦੀ ਅਧਿਆਪਕਾ ਮੇਰੀ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਕੈਨੇਡਾ ਵਿਚ ਪਿਛਲੇ 25 ਸਾਲ ‘ਚੋਂ ਇਹ ਗੋਲੀਬਾਰੀ ਸਭ ਤੋਂ ਵੱਧ ਖਤਰਨਾਕ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਸੁਦੂਰ ਇਲਾਕੇ ‘ਚ ਸਥਿਤ ਸਕੂਲ ‘ਚ ਹੋਈ ਇਸ ਘਟਨਾ ਦੇ ਸੰਬੰਧ ‘ਚ ਇਕ ਸ਼ੱਕੀ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ”ਅਸੀਂ ਇਸ ਭਿਆਨਕ ਅਤੇ ਦੁੱਖ ਭਰੇ ਦਿਨ ਵਿਚ ਲਾ ਲੋਚੇ ਸਮੁਦਾਏ ਅਤੇ ਸਸਕੇਚੇਵਾਨ ਦੇ ਲੋਕਾਂ ਨਾਲ ਇਸ ਦੁੱਖ ਵਿਚ ਖੜ੍ਹੇ ਹਾਂ।”
ਲਾ ਲੋਚੇ ਦੇ ਇਕ ਵਿਦਿਆਰਥੀ ਨੋਏਲ ਦੇਸਜਾਰਲਿਆਸ ਨੇ ਸੀ.ਬੀ.ਆਈ. ਨੂੰ ਦੱਸਿਆ,”ਇਕ ਲੜਕਾ ਸਕੂਲ ਦੀ ਇਮਾਰਤ ਵਿਚ ਗੋਲੀਆਂ ਚਲਾਉਂਦਾ ਹੋਇਆ ਗਿਆ। ਜਦ ਮੈਂ ਸਕੂਲ ਤੋਂ ਬਾਹਰ ਭੱਜਿਆ ਅਤੇ ਲੋਕ ਚੀਕਾਂ ਮਾਰ ਰਹੇ ਸਨ। ਮੇਰੇ ਬਾਹਰ ਨਿਕਲਦੇ ਸਮੇਂ 6-7 ਗੋਲੀਆਂ ਚੱਲੀਆਂ। ਮੈਨੂੰ ਲੱਗਦਾ ਹੈ ਕਿ ਜਿੰਨੀ ਦੇਰ ਵਿਚ ਮੈਂ ਬਾਹਰ ਆਇਆ ਤਾਂ ਇਸ ਦੌਰਾਨ ਹੋਰ ਵੀ ਗੋਲੀਆਂ ਚੱਲੀਆਂ।” ਫਿਲਹਾਲ ਇਸ ਘਟਨਾ ਦੌਰਾਨ ਜ਼ਖਮੀਂ ਹੋਏ ਲੋਕਾਂ ਦਾ ਕਸਬੇ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਲਾ ਲੋਚੇ ਸਾਸਕਾਟੂਨ ਦੇ 600 ਕਿਲੋ ਮੀਟਰ ਉੱਤਰ ਵਿਚ ਸਥਿਤ ਹੈ ਅਤੇ ਇਸ ਕਸਬੇ ਵਿਚ ਤਕਰੀਬਨ 3000 ਲੋਕ ਰਹਿੰਦੇ ਹਨ। ਇਹ ਇਲਾਕਾ ਅਲੱਗ ਹੀ ਪੈਂਦਾ ਹੈ। ਇਸ ਲਈ ਅਧਿਕਾਰੀਆਂ ਵਲੋਂ ਪੁਲਸ ਨੂੰ ਭੇਜਿਆ ਗਿਆ ਸੀ ਅਤੇ ਕੁੱਝ ਵਧੇਰੇ ਜ਼ਖਮੀ ਲੋਕਾਂ ਨੂੰ ਹੈਲੀਕੈਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਕੇਨੈਡਾ ਵਿਚ ਅਮਰੀਕਾ ਤੋਂ ਘੱਟ ਗੋਲੀਬਾਰੀ ਦੀਆਂ ਘਟਨਾਵਾਂ ਹੁੰਦੀਆਂ ਹਨ ਕਿਉਂਕਿ ਇੱਥੇ ਹਥਿਆਰਾਂ ‘ਤੇ ਵਧੇਰੇ ਕੰਟਰੋਲ ਹੈ। ਅੱਜ ਦੀ ਇਸ ਘਟਨਾ ਨਾਲ ਲੋਕਾਂ ਦੇ ਦਿਲ ਵਿਚ ਰੋਸ ਅਤੇ ਡਰ ਵੱਧ ਗਿਆ ਹੈ।

LEAVE A REPLY