3ਚੰਡੀਗੜ  : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਨੀ ਵਲੋਂ ਦਿੱਤੇ ਗਏ ਨਿਰਦੇਸ਼ ਅਨੁਸਾਰ ਈ.ਕਮਰਸ ਸਾਈਟਾਂ ਨੂੰ ਸਟੇਟ ਤੰਬਾਕੂ ਕੰਟਰੋਲ ਸੈਲ ਵੱਲੋਂ ਨੋਟਿਸ ਭੇਜੇ ਗਏ ਹਨ। ਜੋ ਕਿ ਖੁਲੇਆਮ ਈ.ਸਿਗਰੇਟਾਂ ਵੇਚ ਕੇ ਡਰੱਗ ਅਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਰ ਰਹੀਆਂ ਹਨ।
ਕਮਿਸ਼ਨਰ ਐਫ.ਡੀ.ਏ ਸ਼੍ਰੀ ਹੁਸਨ ਲਾਲ ਨੇ ਕਿਹਾ ਕਿ ਈ-ਕਮਰਸ ਸਾਈਟਾਂ ਨੂੰ ਈ-ਸਿਗਰੇਟਾਂ ਦੀ ਵਿਕਰੀ ਬੰਦ ਕਰਨ ਸਬੰਧੀ ਨੋਟਿਸ ਭੇਜੇ ਗਏ ਹਨ। ਜਿਲ•ਾ ਲੁਧਿਆਣਾ, ਹੁਸ਼ਿਆਰਪੁਰ ਅਤੇ ਮੋਹਾਲੀ ਵਿਖੇ ਈ-ਸਿਗਰੇਟ ਵੇਚਣ ਵਾਲਿਆਂ ਵਿਰੁੱਧ ਕੋਰਟ ਕੇਸ ਕੀਤੇ ਗਏ ਹਨ ਕਿਉਂਕਿ ਸਾਰੇ ਕੇਸਾਂ ਵਿੱਚ ਨਿਕੋਟੀਨ ਪਾਈ ਗਈ, ਇਸ ਲਈ ਇਹਨਾਂ ਵਿਰੁੱਧ ਡਰੱਗ ਅਤੇ ਕਾਸਮੈਟਿਕ ਐਕਟ ਦੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਲਾਂਚ ਕੀਤੇ ਗਏ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਇੱਕ ਪਹਿਲਾ ਰਾਜ ਹੈ ਜਿਸ ਵਿੱਚ ਸਟੇਟ ਡਰੱਗ ਕੰਟਰੋਲਰ ਵੱਲੋਂ ਸਾਲ 2013 ਤੋਂ ਈ-ਸਿਗਰੇਟਾਂ ਨੂੰ ਅਨਅਪਰੂਵਡ ਘੋਸ਼ਿਤ ਕੀਤਾ ਗਿਆ ਹੈ।
ਸਟੇਟ ਤੰਬਾਕੂ ਕੰਟਰੋਲ ਸੈਲ, ਪੰਜਾਬ ਵਲੋਂ ਵੱਖ-ਵੱਖ ਈ-ਕਮਰਸ ਸਾਈਟਸ ਜ਼ੋ ਕਿ ਅਨਅਪਰੂਵਡ ਡਰਗ ਈ.ਸਿਗਰੇਟ ਖੁੱਲੇਆਮ ਵੇਚ ਰਹੀਆਂ ਹਨ, ਨੂੰ ਨੋਟਿਸ ਭੇਜੇ ਗਏ। ਇਹ ਅਸਲ ਵਿਚ ਇਲੈਕਟਰਾਨਿਕ ਨਿਕੋਟੀਨ ਡਿਲੀਵਰੀ ਸਿਸਟਮ ਡਿਵਾਇਸ ਹਨ, ਇਹਨਾ ਵਿੱਚ ਨਿਕੋਟੀਨ ਕੈਮੀਕਲ ਫਾਰਮ ਵਿੱਚ ਹੁੰਦਾ ਹੈ, ਜੋ ਕਿ ਜਾਨਲੇਵਾ ਹੈ / ਡਰਗ ਅਤੇ ਕਾਸਮੈਟਿਕ ਐਕਟ ਅਧੀਨ ਨਿਕੋਟੀਨ ਸਿਰਫ ਨਿਕੋਟੀਨ ਗਮ / ਲੋਜੈਜਿਸ 2 ਮਿਲੀਗਰਾਮ ਅਤੇ 4 ਮਿਲੀਗਰਾਮ ਦੀ ਫਾਰਮ ਵਿੱਚ ਬਣਾਉਣਾ ਹੀ ਮਨਜੂਰ ਹੈ, ਹੋਰ ਬਾਕੀ ਸਾਰੇ ਨਿਕੋਟੀਨ ਪਦਾਰਥ ਗੈਰ-ਕਾਨੂੰਨੀ ਹਨ। ਇਹ ਬਹੁਤ ਮਹਤਵਪੂਰਨ ਹੈ ਕਿ ਜੋ ਛੋਟੀ ਉਮਰ ਵਾਲੇ ਬੱਚੇ ਅਤੇ ਯੁਵਾ ਇਹਨਾ ਜਾਨਲੇਵਾ ਅਤੇ ਲੱਤ ਲਾਉਣ ਵਾਲੇ ਪਦਾਰਥਾਂ ਨੂੰ ਆਸਾਨੀ ਨਾਲ ਖਰੀਦ ਰਹੇ ਹਨ।
ਜੇਕਰ ਕੈਮੀਕਲ ਫਾਰਮ ਵਿੱਚ ਨਿਕੋਟਿਨ ਨੂੰ ਗਲਤੀ ਨਾਲ ਬੱਚੇ ਪੀ ਲੈਂਦੇ ਹਨ ਤਾਂ ਇਸ ਨਾਲ ਬੱਚੇ ਮਰ ਵੀ ਸਕਦੇ ਹਨ। ਈ.ਸਿਗਰੇਟ ਯੁਵਾਵਾਂ ਨੂੰ ਖਿੱਚਣ ਵਾਸਤੇ ਕਈ ਫਲੇਵਰ ਜਿਵੇ ਕਿ ਸਟਰਾਅਵੇਰੀ, ਚਾਕਲੇਟ ਆਦਿ ਵਿੱਚ ਉਪਲੱਬਧ ਹਨ। ਨਿਕੋਟੀਨ ਪੁਆਇਜ਼ਨ ਐਕਟ ਅਧੀਨ ਬਣਾਏ ਗਏ ਰੂਲ ਅਧੀਨ ਪੁਆਇਜ਼ਨ ਘੋਸ਼ਿਤ ਕੀਤੀ ਗਈ ਹੈ। ਇਸ ਲਈ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਆਇਜ਼ਨ ਐਕਟ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।
ਡਾ. ਰਾਕੇਸ਼ ਗੁਪਤਾ ਵਲੋਂ ਕਿਹਾ ਗਿਆ ਕਿ ਸਟੇਟ ਪੱਧਰ ਤੇ ਡਰੱਗ ਅਤੇ ਕਾਸਮੈਟਿਕ ਐਕਟ/ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਤੇ ਕੌਟਪਾ ਐਕਟ ਦੀ ਰਾਜ ਪੱਧਰ ਤੇ ਪ੍ਰਮੁੱਖ ਸਕੱਤਰ ਸਿਹਤ ਜੀ ਵੱਲੋਂ ਅਤੇ ਜਿਲ•ਾ ਪੱਧਰ ਤੇ ਡਿਪਟੀ ਕਮਿਸ਼ਨਰ ਵੱਲੋਂ ਮੌਨੀਟਰ ਕੀਤਾ ਜਾ ਰਿਹਾ ਹੈ। ਈ-ਸਿਗਰੇਟ ਵਿਰੁੱਧ ਪੰਜਾਬ ਵੱਲੋਂ ਕੀਤੀ ਗਈ ਕਾਰਵਾਈ ਨੂੰ ਰਾਸ਼ਟਰੀ / ਅੰਤਰਰਾਸ਼ਟਰੀ ਪੱਧਰ ਤੇ ਸ਼ਲਾਘਾ ਕੀਤੀ ਗਈ ਹੈ। ਹਾਲ ਹੀ ਵਿੱਚ ਲੋਕਾਂ ਨੂੰ ਈ-ਸਿਗਰੇਟ ਵਿਰੁੱਧ ਜਾਗਰੂਕ ਕਰਨ ਲਈ ਇਕ ਐਡਵਾਈਜਰੀ ਜਾਰੀ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਕੁੱਝ ਈ-ਸਿਗਰੇਟ ਬਣਾਉਣ ਵਾਲੇ ਇਹ ਦਾਅਵਾ ਕਰ ਰਹੇ ਹਨ ਕਿ ਈ-ਸਿਗਰੇਟ ਸਿਗਰੇਟ ਦੀ ਲੱਤ ਹਟਾਉਣ ਵਿੱਚ ਮੱਦਦਗਾਰ ਹਨ ਜਿਸ ਨੂੰ ਕਿ ਵਿਗਿਆਨੀਆਂ ਵੱਲੋਂ ਗਲਤ ਸਾਬਿਤ ਕਰ ਦਿੱਤਾ ਗਿਆ ਹੈ।

LEAVE A REPLY