2ਵਾਸ਼ਿੰਗਟਨ : ਅਮਰੀਕਾ ਭਿਆਨਕ ਤੂਫਾਨ ਦੀ ਲਪੇਟ ਵਿਚ ਹੈ। ਭਾਰੀ ਬਰਫ਼ਬਾਰੀ ਕਾਰਨ 22 ਸੂਬਿਆਂ ਵਿਚ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਸੜਕਾਂ ‘ਤੇ ਬਰਫ਼ ਦੀ ਮੋਟੀ ਚਾਦਰ ਵਿਛਣ ਕਰਕੇ ਆਵਾਜਾਈ ਰੁਕ ਗਈ ਹੈ, ਇਸ ਦੇ ਨਾਲ ਹੀ ਲਗਪਗ 7500 ਫਲਾਈਟਾਂ ਰੱਦ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਇਕ-ਦੋ ਦਿਨ ਹੋਰ ਬਰਫਬਾਰੀ ਹੋ ਸਕਦੀ ਹੈ। ਬਰਫਬਾਰੀ ਪੈਣ ਕਰਕੇ ਅਮਰੀਕਾ ਵਿਚ ਠੰਢ ਬਹੁਤ ਜ਼ਿਆਦਾ ਵਧ ਗਈ ਹੈ।
ਇਸ ਦੌਰਾਨ ਭਾਰੀ ਬਰਫ਼ਬਾਰੀ ਤੋਂ ਬਾਅਦ ਪ੍ਰਸ਼ਾਸਨ ਵੀ ਚੌਕਸ ਹੋ ਚੁੱਕਾ ਹੈ। ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਹਾਲਾਂਕਿ ਲਗਾਰੀ ਬਰਫ਼ਬਾਰੀ ਕਾਰਨ ਕਈ ਮੁਸ਼ਕਿਲਾਂ ਵੀ ਪੇਸ਼ ਆ ਰਹੀਆਂ ਹਨ। ਕਈ ਵਾਹਨ ਸੜਕਾਂ ‘ਤੇ ਹੀ ਫਸ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਪਲਾਈ ਰੁਕਣ ਕਰਕੇ ਕਈ ਸਟੋਰ ਖਾਲੀ ਹੋ ਚੁੱਕੇ ਹਨ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਚੁੱਕੀਆਂ ਹਨ।

LEAVE A REPLY