2ਨਵੀਂ ਦਿੱਲੀ : ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ 9 ਤੇ 10 ਜਨਵਰੀ ਨੂੰ ਝਾਰਖੰਡ ਦਾ ਦੌਰਾ ਕਰਨਗੇ ।  ਰਾਸ਼ਟਰਪਤੀ ਭਲਕੇ ਹਜ਼ਾਰੀਬਾਗ ਦੇ ਵਿਨੋਬਾ ਭਾਵੇ ਵਿਸ਼ਵ ਵਿਦਿਆਲਯ ਦੇ ਸੱਤਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਭਾਗ ਲੈਣਗੇ । ਉਸੇ ਦਿਨ ਉਹ ਇਕ ਕਲਾ ਗੈਲਰੀ ਦਾ ਉਦਘਾਟਨ ਅਤੇ ਰਾਂਚੀ ਦੇ ਆਡਰੇ ਹਾਊਸ ਵਿੱਚ ਝਾਰਖੰਡ ਤਕਨਾਲੋਜੀ ਵਿਸ਼ਵ ਵਿਦਿਆਲਯ ਦਾ ਨੀਂਹ ਪੱਥਰ ਰੱਖਣਗੇ। 10 ਜਨਵਰੀ ਨੂੰ ਰਾਸ਼ਟਰਪਤੀ ਰਾਂਚੀ ਵਿੱਚ ਨਿਖਲ ਭਾਰਤ ਬੰਗ ਸਾਹਿਤ ਸੰਮੇਲਨ ਦੇ 88ਵੇਂ ਸਾਲਾਨਾ ਸੰਮੇਲਨ ਦਾ ਉਦਘਾਟਨ ਕਰਨਗੇ। ਦਿੱਲੀ ਪਰਤਣ ਤੋਂ ਪਹਿਲਾਂ ਉਹ ਬਿਰਲਾ ਤਕਨਾਲੌਜੀ ਸੰਸਥਾਨ ਦੇ ਡਾਇਮੰਡ ਜੁਬਲੀ ਸਮਾਰੋਹ ਦਾ ਉਦਘਾਟਨ ਕਰਨਗੇ ਅਤੇ ਰਾਂਚੀ ਵਿੱਚ ਇਸ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ।

LEAVE A REPLY