1ਚੰਡੀਗੜ੍ਹ : ਭਾਜਪਾ ਦੇ ਅਰੁਣ ਸੂਦ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ। ਅੱਜ ਚੰਡੀਗੜ੍ਹ ਦੇ ਮੇਅਰ ਦੀ ਹੋਈ ਚੋਣ ਵਿਚ ਭਾਰਤੀ ਜਨਤਾ ਪਾਰਟੀ ਨੇ ਬਾਜ਼ੀ ਮਾਰੀ। 15 ਸਾਲ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਚੰਡੀਗੜ੍ਹ ਵਿਚ ਭਾਜਪਾ ਦਾ ਮੇਅਰ ਬਣਿਆ ਹੈ। ਭਾਜਪਾ ਵਲੋਂ ਅਰੁਣ ਸੂਦ ਮੇਅਰ ਅਹੁਦੇ ਲਈ ਉਮੀਦਵਾਰ ਸਨ ਅਤੇ ਹੁਣ ਉਹ ਅਗਲੇ ਇਕ ਸਾਲ ਲਈ ਇਸ ਕੁਰਸੀ ‘ਤੇ ਬਿਰਾਜਮਾਨ ਰਹਿਣਗੇ। ਅਰੁਣ ਸੂਦ ਨੂੰ 21 ਅਤੇ ਮੁਕੇਸ਼ ਬਖਸ਼ੀ ਨੂੰ 15 ਵੋਟਾਂ ਹਾਸਲ ਹੋਈਆਂ।
ਇਸ ਤੋਂ ਇਲਾਵਾ ਭਾਜਪਾ ਦੇ ਦੇਵੇਸ਼ ਮੋਦਗਿੱਲ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ। ਮੋਦਗਿੱਲ ਨੂੰ 23 ਅਤੇ ਕਾਂਗਰਸ ਦੇ ਦਰਸ਼ਨ ਗਰਗ ਨੂੰ 13 ਵੋਟਾਂ ਹਾਸਲ ਹੋਈਆਂ। ਦੂਸਰੇ ਪਾਸੇ ਅਕਾਲੀ-ਭਾਜਪਾ ਦੇ ਹਰਦੀਪ ਸਿੰਘ ਡਿਪਟੀ ਮੇਅਰ ਚੁਣੇ ਗਏ ਹਨ।
ਦੱਸਣਯੋਗ ਹੈ ਕਿ ਭਾਜਪਾ ਨੇ ਇਹ ਚੋਣ ਕਾਂਗਰਸ ਨੂੰ ਹਰਾ ਕੇ ਜਿੱਤੀ ਹੈ। ਇਸ ਤੋਂ ਪਹਿਲਾਂ ਸਾਲ 2015 ਵਿਚ ਕਾਂਗਰਸ ਦੀ ਪੂਨਮ ਸ਼ਰਮਾ ਚੰਡੀਗੜ੍ਹ ਦੀ ਮੇਅਰ ਬਣੀ ਸੀ।

LEAVE A REPLY