ਕੋਲਕਾਤਾ : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਓਡ-ਈਵਨ ਯੋਜਨਾ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਦਿੱਲੀ ਵਾਸੀਆਂ ਦੇ ਯੋਗਦਾਨ ਦੀ ਕੇਜਰੀਵਾਲ ਨੇ ਕੀਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਯੋਜਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ‘ਆਪ’ ਸ਼ਾਸਨ ਕਰ ਸਕਦੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਉੁੱਚਿਤ ਅਗਵਾਈ ਹੋਵੇ ਤਾਂ ਦੇਸ਼ ਦੇ ਲੋਕ ਚਮਤਕਾਰ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਜਦੋਂ ਪਹਿਲੀ ਵਾਰ ਓਡ-ਈਵਨ ਦਾ ਵਿਚਾਰ ਕੀਤਾ ਗਿਆ ਸੀ ਤਾਂ ਕਈ ਆਲੋਚਕਾਂ ਨੇ ਕਿਹਾ ਸੀ ਕਿ ਇਹ ਯੋਜਨਾ ਪੂਰੀ ਤਰ੍ਹਾਂ ਨਾਲ ਅਸੰਭਵ ਹੈ ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਯੋਜਨਾ ਕਿਵੇਂ ਸਫਲਤਾਪੂਰਵਕ ਚੱਲ ਰਹੀ ਹੈ।
ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਯੋਜਨਾ ਦੇ ਸਫਲਤਾਪੂਰਵਕ ਲਾਗੂ ਹੋਣ ਤੋਂ ਇਹ ਗੱਲ ਵੀ ਸਾਬਤ ਹੁੰਦੀ ਹੈ ਕਿ ‘ਆਪ’ ਸਰਕਾਰ ਉੱਚਿਤ ਢੰਗ ਨਾਲ ਸ਼ਾਸਨ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰੇਸ਼ਾਨੀ ਵਿਵਸਥਾ ਵਿਚ ਹੈ, ਪਹਿਲਾਂ ਲੋਕ ਕਹਿੰਦੇ ਸਨ ਕਿ ਭਾਰਤ ਦਾ ਆਮ ਆਦਮੀ ਅਨੁਸ਼ਾਸਤ ਨਹੀਂ ਹੈ ਅਤੇ ਲੰਡਨ, ਸਿੰਗਾਪੁਰ ਦੇ ਲੋਕ ਬਹੁਤ ਅਨੁਸ਼ਾਸਤ ਹਨ। ਮੈਂ ਇਸ ਗੱਲ ਤੋਂ ਕਦੇ ਵੀ ਸਹਿਮਤ ਨਹੀਂ ਹੋਇਆ।