ਡੀ ਜੀ ਪੀ ਵਲੋਂ ਤੱਥ ਖੋਜੂ ਜਾਂਚ ਦੇ ਆਦੇਸ਼
ਚੰਡੀਗੜ੍ਹ, : ਪੰਜਾਬ ਦੇ ਡੀ ਜੀ ਪੀ ਨੇ ਟਾਂਡਾ ਦੀ ਰਹਿਣ ਵਾਲੀ ਇਕ ਔਰਤ ਦੇ ਬਿਆਨ ਜਿਸ ਵਿਚ ਉਸ ਨੇ ਐਸ.ਪੀ ਸਲਵਿੰਦਰ ਸਿੰਘ ‘ਤੇ ਵਿਆਹੇ ਹੋਣ ਦੇ ਬਾਵਜੂਦ ਦੂਜਾ ਵਿਆਹ ਕਰਵਾਉਣ ਦੇ ਦੋਸ਼ ਲਾਏ ਹਨ, ਦੀਆਂ ਪ੍ਰਕਾਸ਼ਿਤ ਹੋਈਆਂ ਖਬਰਾਂ ਦੇ ਮੱਦੇ ਨਜ਼ਰ ਇਕ ਤੱਥ ਖੋਜੂ ਜਾਂਚ ਦੇ ਆਦੇਸ਼ ਦਿਤੇ ਹਨ।
ਅੱਜ ਇਥੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀਮਤੀ ਧੰਨਪ੍ਰੀਤ ਕੌਰ ਐਸ ਐਸ ਪੀ ਹੁਸ਼ਿਆਰਪੁਰ ਨੂੰ ਕਿਹਾ ਗਿਆ ਹੈ ਕਿ ਉਹ ਇਹਨਾਂ ਦੋਸ਼ਾਂ ਦੀ ਤੱਥ ਖੋਜੂ ਜਾਂਚ ਕਰਕੇ ਛੇਤੀ ਤੋਂ ਛੇਤੀ ਆਪਣੀ ਰਿਪੋਰਟ ਦੇਣ।