ਆਸਟ੍ਰੇਲੀਆ ਦੀਆਂ ਝਾੜੀਆਂ ‘ਚ ਲੱਗੀ ਅੱਗ, 100 ਘਰ ਸੜ ਕੇ ਸਵਾਹ

5ਪਰਥ- ਪੱਛਮੀ ਆਸਟ੍ਰੇਲੀਆ ਦੀਆਂ ਝਾੜੀਆਂ ‘ਚ ਲੱਗੀ ਅੱਗ ਕਾਰਨ 100 ਤੋਂ ਵੱਧ ਮਕਾਨ ਸੜ ਕੇ ਸਵਾਹ ਹੋ ਗਏ ਹਨ ਤੇ ਤਿੰਨ ਵਿਅਕਤੀ ਲਾਪਤਾ ਹਨ। ਇਹ ਜਾਣਕਾਰੀ ਆਸਟ੍ਰੇਲੀਆ ਦੀ ਐਮਰਜੰਸੀ ਸਰਵਿਸ ਦੇ ਅਧਿਕਾਰੀਆਂ ਨੇ ਦਿੱਤੀ। ਆਸਟ੍ਰੇਲੀਆਈ ਸ਼ਹਿਰ ਪਰਥ ਦੇ ਦੱਖਣ ‘ਚ ਸਥਿਤ ਯਾਰਲੂਪ ਕਸਬੇ ਕੋਲ ਵੀਰਵਾਰ ਰਾਤ ਨੂੰ ਲੱਗੀ ਅੱਗ 53 ਹਜ਼ਾਰ ਹੈਕਟੇਅਰ ਖੇਤਰ ‘ਚ ਫੈਲ ਗਈ ਹੈ। ਅੱਗ ਕਾਰਨ ਛੋਟੇ ਕਸਬੇ ਯਾਰਲੂਪ ‘ਚ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਮੁਤਾਬਕ, ਯਾਰਲੂਪ ਦੇ ਡਾਕਖਾਨੇ ਸਣੇ 95 ਮਕਾਨ ਸੜ ਕੇ ਸਵਾਹ ਹੋ ਗਏ। ਇਸ ਨਾਲ ਕਈ ਦੁਕਾਨਾਂ ਤੇ ਫਾਇਰ ਬ੍ਰਿਗੇਡ ਸਟੇਸ਼ਨ ਵੀ ਸੜ ਗਿਆ। ਐਮਰਜੰਸੀ ਵਿਭਾਗ ਦੇ ਅਧਿਕਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

LEAVE A REPLY